
ਸਿਹਤ ਮੰਤਰੀ ਕੀਤਾ ਕਾਕਾ ਰਾਮ ਵਰਮਾ ਨੂੰ ਹੋਰ ਵਧੇਰੇ ਟ੍ਰੇਨਿੰਗ ਦੇਣ ਲਈ ਉਤਸ਼ਾਹਤ
- by Jasbeer Singh
- May 14, 2025

ਸਿਹਤ ਮੰਤਰੀ ਕੀਤਾ ਕਾਕਾ ਰਾਮ ਵਰਮਾ ਨੂੰ ਹੋਰ ਵਧੇਰੇ ਟ੍ਰੇਨਿੰਗ ਦੇਣ ਲਈ ਉਤਸ਼ਾਹਤ ਪਟਿਆਲਾ, 14 ਮਈ : ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਵਲੋਂ, ਪੰਜਾਬ ਦੇ ਸਿਖਿਆ ਸੰਸਥਾਵਾਂ ਪਿੰਡਾਂ ਮਹੱਲਿਆਂ ਸ਼ਹਿਰਾਂ ਵਿਖੇ ਹਰ ਘਰ ਵਿੱਚ ਕੁਝ ਮੈਂਬਰਾਂ ਨੂੰ ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਣਾਉਣ ਲਈ ਜ਼ੰਗੀ ਪੱਧਰ ਤੇ ਯਤਨ ਸ਼ੁਰੂ ਕਰ ਦਿੱਤੇ ਹਨ ।ਉਨ੍ਹਾਂ ਵਲੋਂ ਜਿ਼ਲੇ ਦੇ ਡਿਪਟੀ ਕਮਿਸ਼ਨਰ, ਸਿਵਲ ਸਰਜਨ, ਮੈਡੀਕਲ ਸੁਪਰਡੈਂਟ, ਰਾਜਿੰਦਰਾ ਹਸਪਤਾਲ, ਜ਼ਿਲਾ ਸਿੱਖਿਆ ਅਫਸਰਾਂ ਅਤੇ ਪੰਜਾਬ ਹੋਮ ਗਾਰਡ ਸਿਵਲ ਡਿਫੈਂਸ ਦੇ ਜ਼ਿਲਾ ਕਮਾਂਡਰ ਨੂੰ ਆਦੇਸ਼ ਦਿੱਤੇ ਹਨ ਕਿ ਜ਼ਿਲ੍ਹੇ ਦੀਆਂ ਸਿੱਖਿਆ ਸੰਸਥਾਵਾਂ, ਪਿੰਡਾਂ, ਪੁਲਸ ਫੈਕਟਰੀ ਕਰਮਚਾਰੀਆਂ, ਐਨ. ਐਸ. ਐਸ. ਵੰਲਟੀਅਰਾਂ, ਐਨ. ਸੀ. ਸੀ. ਕੈਡਿਟਜ, ਨਹਿਰੂ ਯੂਵਕ ਦੇ ਕਲੱਬਾਂ ਦੇ ਵਰਕਰਾਂ ਨੂੰ ਜ਼ੰਗੀ ਪੱਧਰ ਤੇ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਸੀ. ਪੀ. ਆਰ, ਵੈਟੀਲੈਟਰ ਬਣਾਉਟੀ ਸਾਹ, ਫਾਇਰ ਸੇਫਟੀ ਅਤੇ ਪੀੜਤਾਂ ਨੂੰ ਬਚਾਉਣ ਦੀ ਟ੍ਰੇਨਿੰਗ ਅਭਿਆਸ ਅਤੇ ਮੌਕ ਡਰਿੱਲਾਂ, ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਫਾਇਰ ਸੇਫਟੀ ਟ੍ਰੇਨਰ ਕਾਕਾ ਰਾਮ ਵਰਮਾ ਜ਼ੋ ਭਾਰਤੀਯ ਰੈੱਡ ਕਰਾਸ ਸੁਸਾਇਟੀ ਦੇ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਹਨ, ਰਾਹੀਂ ਕਰਵਾਈਆਂ ਜਾਣ। ਕਿਉਂਕਿ ਜੰਗਾਂ ਆਪਦਾਵਾਂ ਅਤੇ ਐਮਰਜੈਂਸੀ ਦੌਰਾਨ ਪਹਿਲੇ 5/10 ਮਿੰਟਾਂ ਵਿੱਚ ਹੀ ਪੀੜਤਾਂ ਨੂੰ ਫਸਟ ਏਡ, ਸੀ ਪੀ ਆਰ ਦੇਕੇ ਮਰਨ ਤੋਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਬਹੁਤ ਗੰਭੀਰ ਹਾਲਾਤਾਂ ਵਿੱਚ ਜਦੋਂ ਆਵਾਜਾਈ ਸਾਧਨਾਂ ਦੀ ਕਮੀਂ ਅਤੇ ਹਸਪਤਾਲ ਦੂਰ ਹੋਣ, ਤਾਂ ਇਹ ਜ਼ਿੰਦਗੀ ਬਚਾਉ ਟ੍ਰੇਨਿੰਗਾਂ, ਅਭਿਆਸ ਅਤੇ ਮੌਕ ਡਰਿੱਲਾਂ ਬਹੁਤ ਲਾਭਦਾਇਕ ਸਿੱਧ ਹੁੰਦੇ ਹਨ ।ਕਾਕਾ ਰਾਮ ਵਰਮਾ ਨੇ ਰੈੱਡ ਕਰਾਸ ਸੁਸਾਇਟੀ ਵਿਖੇ 1979 ਤੋਂ 2012 ਤੱਕ ਟ੍ਰੇਨਿੰਗ ਸੁਪਰਵਾਈਜ਼ਰ ਵਜੋਂ ਕਾਰਜ ਕਰਦੇ ਹੋਏ ਲੱਖਾਂ ਵਿਦਿਆਰਥੀਆਂ, ਅਧਿਆਪਕਾਂ, ਪੁਲਸ ਫੈਕਟਰੀ ਕਰਮਚਾਰੀਆਂ, ਐਨ ਐਸ ਐਸ ਵੰਲਟੀਅਰਾਂ, ਐਨ ਸੀ ਸੀ ਕੇਡਿਟਜ ਨੂੰ ਟ੍ਰੇਨਿੰਗ ਦਿੱਤੀ ਅਤੇ ਹਜ਼ਾਰਾਂ ਵੰਲਟੀਅਰ ਵੀ ਤਿਆਰ ਕੀਤੇ ਸਨ ।ਉਨ੍ਹਾਂ ਨੇ ਰੈੱਡ ਕਰਾਸ ਵਲੋਂ 1971 ਦੀ ਜੰਗ ਸਮੇਂ ਵੀ ਸਿਵਲ ਡਿਫੈਂਸ ਨਾਲ ਰਲਕੇ ਮਹੱਲਿਆਂ, ਕਾਲੋਨੀਆਂ ਪਿੰਡਾਂ ਵਿਖੇ ਮੋਕ ਡਰਿੱਲਾਂ ਕੀਤੀਆਂ ਸਨ । ਡੀ. ਜੀ. ਪੀ. ਪੰਜਾਬ ਪੁਲਿਸ ਦੇ ਹੁਕਮਾਂ ਅਨੁਸਾਰ ਉਨ੍ਹਾਂ ਵਲੋ ਪਟਿਆਲਾ, ਜਲੰਧਰ, ਲੁਧਿਆਣਾ, ਬਠਿੰਡਾ, ਰੋਪੜ ਮੋਹਾਲੀ ਵਿਖੇ ਜਾ ਕੇ ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਨੂੰ ਫਸਟ ਏਡ ਸੀ. ਪੀ. ਆਰ. ਫਾਇਰ ਸੇਫਟੀ ਦੀ ਟ੍ਰੇਨਿੰਗ ਦਿੱਤੀ ਹੈ। ਡਾਕਟਰ ਬਲਵੀਰ ਸਿੰਘ ਜੀ, ਸਿਖਿਆ ਮੰਤਰੀ ਜੀ ਦੇ ਹੁਕਮਾਂ ਅਨੁਸਾਰ ਡਾਇਰੈਕਟਰ ਪ੍ਰਿੰਸੀਪਲ ਸਰਕਾਰੀ ਮੈਡੀਕਲ ਅਤੇ ਮੈਡੀਕਲ ਸੁਪਰਡੈਂਟ ਰਾਜਿੰਦਰਾ ਹਸਪਤਾਲ ਵਲੋਂ, ਕਾਕਾ ਰਾਮ ਵਰਮਾ ਰਾਹੀਂ ਨਰਸਿੰਗ ਕਾਲਜ ਦੇ ਸਾਰੇ ਵਿਦਿਆਰਥੀਆਂ ਨੂੰ ਵੀ ਆਫ਼ਤ ਪ੍ਰਬੰਧਨ, ਫਸਟ ਏਡ, ਸੀ. ਪੀ. ਆਰ., ਜ਼ਖਮੀਆਂ ਦੀ ਸੇਵਾ ਸੰਭਾਲ ਅਤੇ ਫਾਇਰ ਸੇਫਟੀ ਦੀ ਟ੍ਰੇਨਿੰਗ ਦਿੱਤੀ ਹੈ।ਰੈੱਡ ਕਰਾਸ ਤੋਂ ਸੇਵਾ ਮੁਕਤ ਹੋਣ ਮਗਰੋਂ ਵੀ ਕਾਕਾ ਰਾਮ ਵਰਮਾ, ਨਿਸ਼ਕਾਮ ਭਾਵਨਾ ਨਾਲ, ਮੁਫਤ ਵਿੱਚ, ਲਗਾਤਾਰ ਟ੍ਰੇਨਿੰਗ ਪ੍ਰੋਗਰਾਮ ਚਲਾ ਰਹੇ ਹਨ। ਕਾਕਾ ਰਾਮ ਵਰਮਾ ਨੇ ਧੰਨਵਾਦ ਕਰਦੇ ਹੋਏ ਸਿਹਤ ਮੰਤਰੀ ਜੀ, ਜਿ਼ਲੇ ਦੇ ਡਿਪਟੀ ਕਮਿਸ਼ਨਰ ਅਤੇ ਸਬੰਧਤ ਅਧਿਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਹਰ ਘਰ ਪਰਿਵਾਰ, ਮੱਹਲੇ, ਸੰਸਥਾਵਾਂ ਵਿਖੇ ਵੱਧ ਤੋਂ ਵੱਧ ਮਦਦਗਾਰ ਫ਼ਰਿਸ਼ਤੇ ਤਿਆਰ ਕਰਨ ਲਈ ਯਤਨਸ਼ੀਲ ਰਹਿਣਗੇ।
Related Post
Popular News
Hot Categories
Subscribe To Our Newsletter
No spam, notifications only about new products, updates.