
ਥਾਣਾ ਕੋਤਵਾਲੀ ਪੁਲਸ ਨੇ ਕੀਤਾ ਇਕ ਵਿਅਕਤੀ ਵਿਰੁੱਧ ਛੂਰੇ ਨਾਲ ਹਮਲਾ ਕਰਨ ਤੇ ਕੇਸ ਦਰਜ
- by Jasbeer Singh
- May 14, 2025

ਥਾਣਾ ਕੋਤਵਾਲੀ ਪੁਲਸ ਨੇ ਕੀਤਾ ਇਕ ਵਿਅਕਤੀ ਵਿਰੁੱਧ ਛੂਰੇ ਨਾਲ ਹਮਲਾ ਕਰਨ ਤੇ ਕੇਸ ਦਰਜ ਪਟਿਆਲਾ, 14 ਮਈ : ਥਾਣਾ ਕੋਤਵਾਲੀ ਪਟਿਆਲਾ ਪੁਲਸ ਨੇ ਇਕ ਵਿਅਕਤੀ ਵਿਰੁੱਧ ਵੱਖ ਵੱਖ ਧਾਰਾਵਾਂ 115 (2), 118 (1), 351 (2,3) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਮੁਹੰਮਦ ਰੁਬਾਨੀ ਪੁੱਤਰ ਸਬੀਰ ਵਾਸੀ ਪਿੰਡ ਨਸੀਰਪੁਰ ਜਿਲਾ ਬਿਜਨੋਰ ਯੂ.ਪੀ ਹਾਲ ਤੇਜਬਾਗ ਕਲੋਨੀ ਨੇੜੇ ਨੂਰਾਨੀ ਮਸਜਿਦ ਪਟਿਆਲਾ ਸ਼ਾਮਲ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਨਿਸ਼ਾਰ ਅਹਿਮਦ ਪੁੱਤਰ ਇਸ਼ਾਦ ਅਹਿਮਦ ਵਾਸੀ ਤੇਜਬਾਗ ਕਾਲੋਨੀ ਨੇੜੇ ਨੂਰਾਨੀ ਮਸਜਿਦ ਪਟਿਆਲਾ ਨੇ ਦੱਸਿਆ ਕਿ 12 ਮਈ 2025 ਨੂੰ ਸਮਾ 8.30 ਪੀ. ਐਮ ਤੇ ਉਹ ਆਪਣੇ ਭਰਾ ਜੁਲਪੁਕਾਰ ਸਮੇਤ ਮਸਜਿਦ ਦੇ ਕੋਲ ਖੜ੍ਹਾ ਸੀ ਤਾ ਉਪਰੋਕਤ ਵਿਅਕਤੀ ਮੋਕੇ ਤੇ ਆਇਆ ਅਤੇ ਉਸਨੂੰ ਅਤੇ ਹੋਰਾਂ ਨੂੰ ਗਾਲੀ ਗਲੋਚ ਕਰਨ ਲੱਗ ਪਿਆ ਤੇ ਉਸ ਵਲੋਂ ਅਤੇ ਹੋਰਾਂ ਵੱਲੋ ਵਿਰੋਧ ਕਰਨ ਤੇ ਉਸ ਦੇ ਭਰਾ ਦੀ ਪਿੱਠ ਤੇ ਛੂਰੇ ਨਾਲ ਹਮਲਾ ਕੀਤਾ ਅਤੇ ਉਸਦੇ ਵੀ ਹੱਥ ਤੇ ਵੀ ਮਾਰਿਆ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।