post

Jasbeer Singh

(Chief Editor)

National

ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ; 150 ਸੜਕਾਂ ਬੰਦ

post-img

ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ; 150 ਸੜਕਾਂ ਬੰਦ ਸ਼ਿਮਲਾ, 6 ਜੁਲਾਈ : ਹਿਮਾਚਲ ਪ੍ਰਦੇਸ਼ ਦੀਆਂ ਜ਼ਿਆਦਾਤਰ ਥਾਵਾਂ ’ਤੇ ਅੱਜ ਭਰਵਾਂ ਮੀਂਹ ਪਿਆ ਹੈ। ਧਰਮਸ਼ਾਲਾ ਅਤੇ ਪਾਲਮਪੁਰ ਵਿਚ ਭਾਰੀ ਮੀਂਹ ਪਿਆ ਜਿੱਥੇ ਮੀਂਹ 200 ਮਿਲੀਮੀਟਰ ਤੋਂ ਵੱਧ ਪਿਆ। ਐਮਰਜੈਂਸੀ ਅਪਰੇਸ਼ਨ ਸੈਂਟਰ ਅਨੁਸਾਰ ਭਾਰੀ ਮੀਂਹ ਕਾਰਨ 150 ਸੜਕਾਂ ਦਾ ਸੰਪਰਕ ਹੋਰਾਂ ਨਾਲ ਟੁੱਟ ਗਿਆ ਹੈ ਜਿਨ੍ਹਾਂ ਵਿੱਚ ਮੰਡੀ ਵਿੱਚ 111, ਸਿਰਮੌਰ ਵਿੱਚ 13, ਸ਼ਿਮਲਾ ਵਿੱਚ ਨੌਂ, ਚੰਬਾ ਅਤੇ ਕੁੱਲੂ ਵਿੱਚ ਅੱਠ-ਅੱਠ ਅਤੇ ਕਾਂਗੜਾ ਜ਼ਿਲ੍ਹੇ ਵਿੱਚ ਇੱਕ-ਇੱਕ ਸੜਕ ਭਾਰੀ ਮੀਂਹ ਕਾਰਨ ਆਵਾਜਾਈ ਲਈ ਬੰਦ ਹੈ। ਮੀਂਹ ਕਾਰਨ55 ਜਲ ਸਪਲਾਈ ਸਕੀਮਾਂ ਪ੍ਰਭਾਵਿਤ ਹੋਈਆਂ ਹਨ । ਧਰਮਸ਼ਾਲਾ ਵਿੱਚ ਸਭ ਤੋਂ ਵੱਧ 214.6 ਮਿਲੀਮੀਟਰ, ਪਾਲਮਪੁਰ ਵਿੱਚ 212.4 ਮਿਲੀਮੀਟਰ, ਜੋਗਿੰਦਰਨਗਰ ਵਿੱਚ 169 ਮਿਲੀਮੀਟਰ, ਕਾਂਗੜਾ ਸ਼ਹਿਰ ਵਿੱਚ 157.6 ਮਿਲੀਮੀਟਰ, ਬੈਜਨਾਥ ਵਿੱਚ 142 ਮਿਲੀਮੀਟਰ, ਜੋਤ 95.2 ਮਿਲੀਮੀਟਰ, ਨਗਰੋਟਾ ਵਿੱਚ 90.2 ਮਿ.ਮੀ, ਨਾਦੌਨ 63 ਮਿਲੀਮੀਟਰ ਮੀਂਹ ਪਿਆ। ਸ਼ਿਮਲਾ ਮੌਸਮ ਵਿਭਾਗ ਨੇ 12 ਜੁਲਾਈ ਤੱਕ ਵੱਖ-ਵੱਖ ਥਾਵਾਂ ’ਤੇ ਗਰਜ ਨਾਲ ਬਿਜਲੀ ਚਮਕਣ ਦੀ ਚਿਤਾਵਨੀ ਜਾਰੀ ਕਰਦੇ ਹੋਏ ਯੈਲੋ ਅਲਰਟ ਜਾਰੀ ਕੀਤਾ ਹੈ।

Related Post