
ਸਕੂਲ ਆਫ ਐਮੀਨੈਂਸ ਮੰਡੋਰ ਨੇ ਬੂਟੇ ਲਗਾ ਕੇ ਮਨਾਇਆ ਵਨ ਮਹਾ ਉਤਸਵ-
- by Jasbeer Singh
- July 6, 2024

ਸਕੂਲ ਆਫ ਐਮੀਨੈਂਸ ਮੰਡੋਰ ਨੇ ਬੂਟੇ ਲਗਾ ਕੇ ਮਨਾਇਆ ਵਨ ਮਹਾ ਉਤਸਵ- ਨਾਭਾ, 6 ਜੁਲਾਈ () - ਸਕੂਲ ਆਫ ਐਮੀਨੈਂਸ ਮੰਡੋਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਕੂਲ ਦੇ ਵਿਹੜੇ ਵਿੱਚ ਬੂਟੇ ਲਗਾ ਕੇ ਵਣ ਮਹਾ ਉਤਸਵ ਦੀ ਸ਼ੁਰੂਆਤ ਸਕੂਲ ਦੇ ਪ੍ਰਿੰਸੀਪਲ ਸਟੇਟ ਐਵਾਰਡੀ ਜਸਪਾਲ ਸਿੰਘ ਵੱਲੋਂ ਕੀਤੀ ਗਈ ਤਾਂ ਜੋ ਧਰਤੀ ਮਾਤਾ ਤੇ ਵੱਧ ਰਹੀ ਤਪਸ਼ ਨੂੰ ਘੱਟ ਕੀਤਾ ਜਾ ਸਕੇ। ਸਕੂਲ ਦੇ ਪ੍ਰਿੰਸੀਪਲ ਜਸਪਾਲ ਸਿੰਘ ਨੇ ਬੂਟੇ ਲਗਾਉਣ ਦੀ ਮੁਹਿੰਮ ਨੂੰ ਧਰਤੀ ਮਾਤਾ 'ਤੇ ਵੱਧ ਰਹੀ ਤਪਸ਼ ਨੂੰ ਰੋਕਣ ਲਈ ਇੱਕ ਵਧੀਆ ਉਪਰਾਲਾ ਦੱਸਦਿਆਂ ਕਿਹਾ ਕਿ ਹਰ ਇੱਕ ਵਿਅਕਤੀ ਨੂੰ ਬੂਟੇ ਲਗਾ ਕੇ ਉਹਨਾਂ ਦਾ ਪਾਲਪਾਲਣ ਪੋਸ਼ਣ ਵੀ ਜਰੂਰ ਕਰਨਾ ਚਾਹੀਦਾ ਹੈ। ਸਕੂਲ ਦੇ ਫਾਲਕਨ ਈਕੋ ਕਲੱਬ ਦੇ ਇੰਚਾਰਜ ਲੈਕਚਰਾਰ ਰਵਿੰਦਰ ਕੌਰ ਅਤੇ ਜੋਤੀ ਜਿੰਦਲ ਨੇ ਦੱਸਿਆ ਕਿ ਸਾਡੇ ਸਕੂਲ ਵਿੱਚ ਹਰ ਤਰ੍ਹਾਂ ਦੇ ਫਲਦਾਰ ਬੂਟੇ ਹਨ ਅਤੇ ਇਸ ਵਾਰ ਲੁਕਾਟ, ਬਿਲ, ਅੰਬ, ਅਮਰੂਦ, ਲੀਚੀ ਦੇ ਬੂਟੇ ਵੀ ਲਗਾਏ ਗਏ ਹਨ। ਇਸ ਮੌਕੇ ਨਰੇਗਾ ਕਾਮੇ ਅਤੇ ਵਿਨੋਦ ਕੁਮਾਰ, ਸੀਮਾ ਰਾਣੀ, ਅਰਵਿੰਦ ਕੌਰ ਆਦਿ ਹਾਜ਼ਰ ਸਨ।