ਕਰੋੜਾਂ ਦੀ ਕੀਮਤ ਰੱਖਣ ਵਾਲੀ ਹੈਰੋਇਨ ਕੀਤੀ ਡੀ. ਆਰ. ਆਈ. ਨੇ ਬਰਾਮਦ ਲੁਧਿਆਣਾ, 16 ਮਾਰਚ 2026 : ਪੰਜਾਬ ਦੇ ਜਲੰਧਰ-ਲੁਧਿਆਣਾ ਹਈਵੇ ਤੇ ਇਕ ਵਾਹਨ ਵਿਚੋਂ ਅੰਤਰਰਾਸ਼ਟਰੀ ਬਾਜ਼ਾਰ ਵਿਚ ਕਰੋੜਾਂ ਦੀ ਕੀਮਤ ਰੱਖਣ ਵਾਲੀ ਹੈਰੋਇਨ ਬਰਾਮਦ ਕੀਤੇ ਜਾਣ ਦਾ ਪਤਾ ਚੱਲਿਆ ਹੈ। ਕਿਸ ਨੇ ਤੇ ਕਿੰਨੀ ਹੈਰੋਇਨ ਕੀਤੀ ਗਈ ਹੈ ਬਰਾਮਦ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਜਲੰਧਰ-ਲੁਧਿਆਣਾ ਹਾਈਵੇ ਤੇ ਡਾਇਰੈਕਟੋਰੇਟ ਰੈਵਿਨਿਊ ਇੰਟੈਲੀਜੈਂਸ ਵਲੋਂ ਇਕ ਸ਼ੱਕੀ ਵਾਹਨ ਦੀ ਤਲਾਸ਼ੀ ਦੌਰਾਨ ਉਸ ਵਿਚੋ. 4. 5 ਕਿਲੋਗ੍ਰਾਮ ਤੋ਼ ਵੀ ਵਧ ਹੈਰੋਇਨ ਬਰਾਮਦ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਲਗਭਗ 9.19 ਕਰੋੜ ਹੈ । ਪੁਲਸ ਨੇ ਇਸ ਮਾਮਲੇ ਵਿੱਚ ਦੋ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗੁਪਤ ਸੂਚਨਾ ਦੇ ਆਧਾਰ ਤੇ ਕੀਤੀ ਕਾਰਵਾਈ ਡੀ. ਆਰ. ਆਈ. ਨੂੰ ਭਰੋਸੇਯੋਗ ਸੂਚਨਾ ਮਿਲੀ ਸੀ ਕਿ ਸਰਹੱਦੀ ਜਿਲ੍ਹਿਆਂ ਤੋਂ ਨਸ਼ੀਲੇ ਪਦਾਰਥਾਂ ਦੀ ਇੱਕ ਵੱਡੀ ਖੇਪ ਲੁਧਿਆਣਾ ਪਹੁੰਚਾਈ ਜਾਣ ਵਾਲੀ ਹੈ । ਜਾਣਕਾਰੀ ਦੇ ਆਧਾਰ ‘ਤੇ, ਜ਼ੋਨਲ ਯੂਨਿਟ ਦੇ ਅਧਿਕਾਰੀਆਂ ਨੇ ਲੁਧਿਆਣਾ ਦੇ ਬਾਹਰਵਾਰ ਜਲੰਧਰ ਹਾਈਵੇਅ ‘ਤੇ ਨਾਕਾਬੰਦੀ ਕੀਤੀ ਅਤੇ ਨਿਗਰਾਨੀ ਵਧਾ ਦਿੱਤੀ ਤੇ ਜਦੋਂ ਸ਼ੱਕੀ ਵਾਹਨ ਨੂੰ ਹਾਈਵੇਅ ‘ਤੇ ਦੇਖਿਆ ਗਿਆ ਤਾਂ ਅਧਿਕਾਰੀਆਂ ਨੇ ਉਸਨੂੰ ਘੇਰ ਲਿਆ ਅਤੇ ਰੋਕ ਲਿਆ । ਜਾਂਚ ਦੌਰਾਨ ਪਹਿਲਾਂ ਕੁੱਝ ਵੀ ਨਹੀਂ ਆਇਆ ਸੀ ਸਾਹਮਣੇ ਸ਼ੁਰੂਆਤੀ ਤਲਾਸ਼ੀ ਵਿੱਚ ਕੁਝ ਵੀ ਸਾਹਮਣੇ ਨਹੀਂ ਆਇਆ ਸੀ ਪਰ ਪੂਰੀ ਤਲਾਸ਼ੀ ਵਿੱਚ ਸਾਹਮਣੇ ਵਾਲੀ ਯਾਤਰੀ ਸੀਟ ਦੇ ਹੇਠਾਂ ਫਰਸ਼ ‘ਤੇ ਇੱਕ ਪੀਲਾ ਪੋਲੀਥੀਨ ਬੈਗ ਮਿਲਿਆ। ਬੈਗ ਦੇ ਅੰਦਰ ਕਾਲੇ ਅਤੇ ਪੀਲੇ ਟੇਪ ਵਿੱਚ ਲਪੇਟੇ ਚਾਰ ਪਾਰਦਰਸ਼ੀ ਪੈਕੇਟ ਸਨ। ਫੀਲਡ ਟੈਸਟਿੰਗ ਕਿੱਟ ਨਾਲ ਜਾਂਚ ਕਰਨ ਨਾਲ ਪੁਸ਼ਟੀ ਹੋਈ ਕਿ ਪੈਕੇਟਾਂ ਵਿੱਚ ਹੈਰੋਇਨ ਸੀ। ਕੁੱਲ ਭਾਰ 4.595 ਕਿਲੋਗ੍ਰਾਮ ਸੀ । ਪਕੜੇ ਗਏ ਦੋਹਾਂ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਤਸਕਰੀ ਵਿਚ ਇਸਤੇਮਾਲ ਕੀਤਾ ਗਿਆ ਵਾਹਨ ਜਬਤ ਕਰ ਲਿਆ ਗਿਆ ਹੈ ।
