ਤਿੰਨ ਬੰਦੀ ਸਿੰਘਾਂ ਦੀ ਉਮਰ ਕੈਦ ਸਜਾ ਨੂੰ ਹਾਈਕੋਰਟ ਨੇ ਕੀਤਾ ਮੁਅੱਤਲ ਚੰਡੀਗੜ੍ਹ, 23 ਅਪ੍ਰੈਲ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬਣੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਤਿੰਨ ਬੰਦੀ ਸਿੰਘਾਂ ਦੀ ਉਮਰ ਕੈਦ ਦੀ ਸਜ਼ਾ ਨੂੰ ਮੁਅੱਤਲ ਕੀਤਾ ਗਿਆ ਹੈ । ਕੌਣ ਹਨ ਤਿੰਨ ਬੰਦੀ ਸਿੰਘ ਜਿਨ੍ਹਾਂ ਦੀ ਸਜ਼ਾ ਕੀਤੀ ਗਈ ਹੈ ਮੁਅੱਤਲ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜੋ ਅੱਜ ਇੱਕ ਅਹਿਮ ਫੈਸਲੇ ਵਿੱਚ ਮਈ 2019 ਤੋਂ ਜੇਲ੍ਹ ਵਿੱਚ ਨਜ਼ਰਬੰਦ ਤਿੰਨ ਬੰਦੀ ਸਿੰਘਾਂ ਦੀ ਉਮਰ ਕੈਦ ਦੀ ਸਜ਼ਾ ਨੂੰ ਮੁਅੱਤਲ ਕਰ ਦਿੱਤਾ ਹੈ ਵਿਚ ਹਰਚਰਨ ਸਿੰਘ ਦਿੱਲੀ, ਰਵਿੰਦਰਪਾਲ ਸਿੰਘ ਮਹਿਣਾ ਅਤੇ ਜਗਦੇਵ ਸਿੰਘ ਤਲਾਣੀਆਦੀ ਸ਼ਾਮਲ ਹਨ । ਕਦੋਂ ਤੋਂ ਬੰਦ ਸਨ ਜੇਲ ਵਿਚ ਉਕਤ ਫ਼ੈਸਲਾ ਜੋ ਕਿ ਜਸਟਿਸ ਹਰਸਿਮਰਨ ਸਿੰਘ ਸੇਠੀ ਅਤੇ ਜਸਟਿਸ ਦੀਪਕ ਮਨਚੰਦਾ ਦੇ ਡਿਵੀਜ਼ਨ ਬੈਂਚ ਵੱਲੋਂ ਸੁਣਾਇਆ ਗਿਆ ਹੈ ਦੇ ਵਿਚ ਸ਼ਾਮਲ ਤਿੰਨਾਂ ਸਿੰਘਾਂ ਨੂੰ ਸਾਲ 2024 ਵਿੱਚ ਐਨ. ਆਈ. ਏ. ਦੀ ਸਪੈਸ਼ਲ ਕੋਰਟ ਜਿਸ ਦੀ ਪ੍ਰਧਾਨਗੀ ਜੱਜ ਮਨਜੋਤ ਕੌਰ ਕਰ ਰਹੇ ਸਨ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ । ਕਿਸ ਸੰਗਠਨ ਨੇ ਕੀਤੀ ਕੇਸ ਦੀ ਪੈਰਵੀ ਪ੍ਰਾਪਤ ਸੂਚਨਾ ਮੁਤਾਬਕ ਉਕਤ ਤਿੰਨੋ ਬੰਦੀ ਸਿੰਘਾਂ ਦੇ ਸਮੁੱਚੇ ਕੇਸ ਦੀ ਪੈੈਰਵੀ ਸਿੱਖ ਲੀਗਲ ਅਸਿਸਟੈਂਸ ਬੋਰਡ ਵਲੋਂ ਕੀਤੀ ਗਈ ਹੈ ਤੇ ਉਕਤ ਤਿੰਨਾਂ ਵਾਸਤੇ ਬੋਰਡ ਵਲੋਂ ਜੋ ਵੱਖ-ਵੱਖ ਤਿੰਨ ਵਕੀਲ ਦੀ ਨਿਯੁਕਤ ਕੀਤੇ ਗਏ ਸਨ ਵਿਚ ਹਰਚਰਨ ਸਿੰਘ ਲਈ ਐਡਵੋਕੇਟ ਨਵਕਿਰਨ ਸਿੰਘ, ਰਵਿੰਦਰਪਾਲ ਸਿੰਘ ਲਈ ਸੀਨੀਅਰ ਐਡਵੋਕੇਟ ਪੂਰਨ ਸਿੰਘ ਹੁੰਦਲ ਅਤੇ ਜਗਦੇਵ ਸਿੰਘ ਲਈ ਐਡਵੋਕੇਟ ਬਲਬੀਰ ਸਿੰਘ ਸੇਵਕ ਪੇਸ਼ ਹੋਏ ਸਨ ।
