post

Jasbeer Singh

(Chief Editor)

Patiala News

ਹਿੰਦੂ ਸੁਰਕਸ਼ਾ ਸਥਿਤੀ ਨੇ 2 ਦਿਨ ਲਈ ਧਰਨਾ ਕੀਤਾ ਮੁਲਤਵੀ

post-img

ਹਿੰਦੂ ਸੁਰਕਸ਼ਾ ਸਥਿਤੀ ਨੇ 2 ਦਿਨ ਲਈ ਧਰਨਾ ਕੀਤਾ ਮੁਲਤਵੀ ਡੀ.ਐਸ.ਪੀ ਸਿਟੀ 1 ਨੂੰ ਦਿੱਤਾ ਮੰਗ ਪੱਤਰ ਜਗਤ ਗੁਰੂ ਭੁਵਨੇਸ਼ਵਰੀ ਨੰਦ ਗਿਰੀ ਦੀ ਅਗਵਾਈ ਹੇਠ ਹਿੰਦੂ ਸੁਰਕਸ਼ਾ ਸਮਿਤੀ ਦੇ ਨੌਜਵਾਨਾਂ ਤੇ ਗਲਤ ਧਾਰਾਵਾਂ ਤਹਿਤ ਦਰਜ ਕੀਤੇ ਗਏ ਮਾਮਲੇ ਦੇ ਵਿਰੋਧ ਵਿੱਚ ਅੱਜ ਕਾਲੀ ਦੇਵੀ ਮੰਦਰ ਹਾਲ ਵਿਖੇ ਧਰਨਾ ਦੇਣ ਲਈ ਸਮੁੱਚਾ ਹਿੰਦੂ ਸਮਾਜ ਅਤੇ ਇਸ ਦੇ ਆਗੂ ਇਕੱਠੇ ਹੋਏ। ਇਸ ਮੌਕੇ ਬੈਠਕ ਨੂੰ ਸੰਬੋਧਨ ਕਰਦੇ ਹੋਏ ਆਸ਼ੁਤੋਸ਼ ਗੌਤਮ ਨੇ ਦੱਸਿਆ ਕਿ ਸਾਡੇ ਨੌਜਵਾਨਾਂ ਉੱਪਰ ਜੌ ਐਫ.ਆਈ.ਆਰ ਨੰਬਰ 56 ਕੋਤਵਾਲੀ ਵਿਖੇ ਗਲਤ ਧਾਰਾਵਾਂ ਹੇਠ ਦਰਜ ਕੀਤੀ ਗਈ ਹੈ। ਉਹ ਬਿਲਕੁਲ ਹੀ ਗਲਤ ਹੈ। ਘਟਨਾ ਮੌਕੇ ਦੋਨੋਂ ਪਾਰਟੀਆਂ ਦੇ ਵਿੱਚਕਾਰ ਹੱਥਾਪਾਈ ਹੋਈ ਸੀ। ਪਰ ਪਟਿਆਲਾ ਪੁਲਿਸ ਨੇ 307 ਵਰਗੀ ਗੰਭੀਰ ਧਾਰਾ ਲਗਾ ਕੇ ਇਹਨਾਂ ਨੌਜਵਾਨਾਂ ਦਾ ਭਵਿੱਖ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਇਲਾਵਾ ਜੋ ਨੌਜਵਾਨ ਵੀਡੀਓ ਅਤੇ ਫੋਟੋਆਂ ਵਿੱਚ ਨਜ਼ਰ ਵੀ ਨਹੀਂ ਆ ਰਹੇ।ਉਹਨਾਂ ਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ। ਜੋ ਕਿ ਬਿਲਕੁਲ ਹੀ ਗਲਤ ਹੈ। ਇਸ ਮੌਕੇ ਹਿੰਦੂ ਸੁਰੱਖਿਆ ਸਮਿਤੀ ਨੇ ਇਸ ਗਲਤ ਫੈਸਲੇ ਦੇ ਵਿਰੁੱਧ ਆਪਣਾ ਕੜਾ ਵਿਰੋਧ ਜਤਾਇਆ ਅਤੇ ਕਿਹਾ ਕਿ ਸਾਡੇ ਕਿਸੇ ਵੀ ਨੌਜਵਾਨ ਉੱਪਰ ਅੱਤਿਆਚਾਰ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਸਭ ਤੋਂ ਪਹਿਲਾਂ ਧਰਨਾ ਦੇਕੇ ਅੱਗੇ ਦੀ ਰਣਨੀਤੀ ਬਣਾਈ ਜਾਵੇਗੀ। ਧਰਨੇ ਦੀ ਖਬਰ ਪੁਲਿਸ ਨੂੰ ਮਿਲਦੇ ਹੀ ਡੀਐਸਪੀ ਸਿਟੀ ਸਤਨਾਮ ਸਿੰਘ ਆਪਣੀ ਟੀਮ ਨਾਲ ਮੌਕੇ ਤੇ ਪਹੁੰਚੇ ਅਤੇ ਸਮੂਹ ਮੈਂਬਰਾਂ ਨੂੰ ਭਰੋਸਾ ਦਵਾਇਆ ਕਿ ਉਹਨਾਂ ਖਿਲਾਫ ਕੁਝ ਵੀ ਗਲਤ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਹਿੰਦੂ ਸੁਰੱਖਿਆ ਸਮਿਤੀ ਦੇ ਆਗੂਆਂ ਨੇ ਡੀਐਸਪੀ ਸਿਟੀ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਡੀਐਸਪੀ ਸਤਨਾਮ ਸਿੰਘ ਨੇ ਸਾਰੇ ਆਗੂਆਂ ਨੂੰ ਯਕੀਨ ਦਵਾਇਆ ਤੇ ਕਿਹਾ ਕਿਸੇ ਵੀ ਨੌਜਵਾਨ ਦੇ ਖਿਲਾਫ ਕੋਈ ਵੀ ਗਲਤ ਕਾਰਵਾਈ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਜੋ ਲੋਕ ਵੀਡੀਓ ਤੇ ਫੋਟੋਆਂ ਚ ਨਹੀਂ ਹਨ। ਉਹਨਾਂ ਦਾ ਨਾਮ ਕੇਸ ਵਿੱਚੋਂ ਹਟਾ ਦਿੱਤਾ ਜਾਵੇਗਾ। ਪੁਲਿਸ ਵੱਲੋਂ ਮਿਲੇ ਇਸ ਭਰੋਸੇ ਦੇ ਬਾਅਦ ਧਰਨਾ 2 ਦਿਨ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਮੌਕੇ ਨਿਖਲ ਕੁਮਾਰ ਪ੍ਰਧਾਨ ਆਰੀਆ ਸਮਾਜ ਸ਼ੋਪਕੀਪਰ ਐਸੋਸੀਏਸ਼ਨ, ਵਰੁਣ ਜਿੰਦਲ ਪ੍ਰਧਾਨ ਸ਼੍ਰੀ ਰਾਮਲੀਲਾ ਕਮੇਟੀ ਜੋੜੀਆਂ ਭੱਠੀਆਂ, ਸੁਧੀਰ ਬੈਕਟਰ, ਕੈਲਾਸ਼ ਸ਼ਰਮਾ, ਅਸ਼ੋਕ ਸ਼ਰਮਾ, ਅਸ਼ੋਕ ਕੁਮਾਰ,ਐਡ. ਮਨੋਜ ਸੋਇਨ, ਪ੍ਰਿਤਪਾਲ, ਸੁਰਿੰਦਰ ਕੁਮਾਰ, ਸੁਭਾਸ਼ ਵਰਮਨ, ਤਰਸੇਮ ਸੈਮੀ, ਰਾਜਿੰਦਰ ਸ਼ਰਮਾ, ਰਜੇਸ਼ ਟੱਪੂ, ਮੰਜੂ ਸ਼ਰਮਾ, ਲੁਕੇਸ਼ ਸ਼ਰਮਾ, ਆਮਿਰ ਜਿੰਦਲ, ਪਿਊਸ਼ ਸ਼ਰਮਾ, ਬਿੱਟੂ ਜਲੋਟਾ, ਮਨਮੋਹਨ ਕੁਮਾਰ, ਜਿੰਮੀ ਗੁਪਤਾ, ਸਾਹਿਲ ਬਾਤਿਸ਼, ਨਮਨ ਮਲਹੋਤਰਾ, ਸਮੀਰ ਗੁਪਤਾ, ਪੁਨੀਤ ਗਰਗ, ਮਨਸਾ ਰਾਮ, ਰਿਸ਼ਬ ਭਸੀਨ, ਸੌਰਭ ਸ਼ਰਮਾ, ਸੋਨੂ ਪੰਡਿਤ, ਧਵਨ ਬੰਸਲ, ਵਰਿੰਦਰ ਬਬਲਾ, ਅਤੇ ਹੋਰ ਵੀ ਆਗੂ ਮੌਕੇ ਤੇ ਹਾਜ਼ਰ ਸਨ।

Related Post