post

Jasbeer Singh

(Chief Editor)

Patiala News

ਰਾਜਿੰਦਰਾ ਜਿੰਮਖਾਨਾ ਕਲੱਬ ਵਿਖੇ ਡਾਕਟਰ ਮਹਿੰਦਰੂ ਦੀ ਐਂਟਰੀ ਬੈਨ ਨੂੰ ਲੈ ਕੇ ਮਚਿਆ ਬਵਾਲ

post-img

ਰਾਜਿੰਦਰਾ ਜਿੰਮਖਾਨਾ ਕਲੱਬ ਵਿਖੇ ਡਾਕਟਰ ਮਹਿੰਦਰੂ ਦੀ ਐਂਟਰੀ ਬੈਨ ਨੂੰ ਲੈ ਕੇ ਮਚਿਆ ਬਵਾਲ ਪਟਿਆਲਾ : ਰਾਜਿੰਦਰਾ ਜਿੰਮਖਾਨਾ ਤੇ ਮੈਨੇਜਮੈਂਟ ਕਲੰਬ ਇਕ ਵਾਰ ਫਿਰ ਸੁਰਖੀਆਂ ਵਿਚ ਹੈ। ਕਲੱਬ ਦੇ ਸੀਨੀਅਰ ਮੈਂਬਰ ਡਾ. ਪੰਕਜ ਮਹਿੰਦਰੂ ਦੀ ਐਂਟਰੀ ਨੂੰ ਕਲੱਬ ਮੈਨੇਜਮੈਂਟਵ ਲੋ ਬੈਨ ਕਰ ਦਿੱਤਾ ਗਿਆ ਹੈ, ਜਿਸ ਕਾਰਨ ਬਵਾਲ ਮਚਿਆ ਪਿਆ ਹੈ । ਕੁੱਝ ਦਿਨ ਪਹਿਲਾਂ ਡਾ. ਪੰਕਜ ਮਹਿੰਦਰੂ ਖਿਲਾਫ ਕਲਬ ਦੀ ਮਹਿਲਾ ਮੈਂਬਰ ਨੇ ਦੁਰਵਿਵਹਾਰ ਕਰਨ ਦਾ ਦੋਸ਼ ਲਗਾਉਂਦਿਆਂ ਮੈਨੇਜਮੈਂਟ ਨੂੰ ਅਰਜੀ ਦਿੱਤੀ ਹੈ, ਜਿਸਨੂੰ ਲੈ ਕੇ ਡਾ. ਪੰਕਜ ਮਹਿੰਦਰੂ ਦੀ ਸੁਪਤਨੀ ਡਾ. ਪੂਜਾ ਜਿਹੜੇ ਕਿ ਪੰਜਾਬੀ ਯੂਨੀਵਰਸਿਟੀ ਵਿਖੇ ਪ੍ਰੋਫੈਸਰ ਹਨ, ਲੇ ਉਨਾ ਦੋਸ਼ਾਂ ਨੂੰ ਬਿਲਕੁਲ ਰੱਦ ਕਰਦਿਆਂ ਆਖਿਆ ਕਿ ਉਹ ਕਲਬ ਵਿਚ ਉਨ੍ਹਾ ਦੇ ਪਤੀ ਦੇ ਨਾਲ ਸਨ, ਅਜਿਹੀਕੋਈ ਵੀ ਗਲ ਨਹੀ ਹੋਈ ਹੈ । - ਮੇਰੇ ਪਤੀ ਨਾਲ ਧਕਾ ਕੀਤਾ ਜਾ ਰਿਹਾ ਹੈ : ਡਾ. ਪੂਜਾ ਡਾ. ਪੂਜਾ ਨੇ ਆਖਿਆ ਕਿ ਕਲਬ ਦੇ ਇਕ ਸੀਲੀਅਰ ਮੈਂਬਰ ਡਾ. ਖਰਬੰਦਾ ਨੇ ਉਨਾ ਦੇ ਪਤੀ ਨਾਲ ਗਾਲੀ ਗਲੋਚ ਕੀਤੀ ਹੈ ਤੇ ਅਸੀ ਇਸਦੀ ਸ਼ਿਕਾਇਤ ਵੀ ਮੈਨੇਜਮੈਂਟ ਨੂੰ ਦਿੱਤੀ ਹੈ ਪਰ ਫਿਰ ਵੀ ਸਾਡੀ ਸ਼ਿਕਾਇਤ ਉਪਰ ਕੋਈ ਕਾਰਵਾੲਂ ਨਹੀ ਹੋਈ ਅਤੇ ਜਿਨਾ ਮਹਿਲਾਵਾਂ ਨੇ ਮੇਰੇ ਪਤੀ ਖਿਲਾਫ ਸ਼ਿਕਾਇਤ ਦਿੱਤੀ ਹੈ, ਉਹ ਡਾ. ਖਰਬੰਦਾ ਦੇ ਗਰੁਪ ਦੀਆਂ ਹਨ। ਉਨਾ ਆਖਿਆ ਕਿ ਡਾ. ਪੰਕਜ ਮਹਿੰਦਰੂ ਪਹਿਲਾਂ ਵੀ ਮੈਨੇਜਮੈਂਟ ਦੇ ਕੁਝ ਫੈਸਲਿਆਂ ਖਿਲਾਫ ਮੁਦੇ ਚੁਕਦੇ ਸਨ, ਜਿਸ ਕਾਰਨ ਉਨਾ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਉਨਾ ਆਖਿਆ ਕਿ ਉਹ ਉਨਾ ਦੇ ਪਤੀ ਖਿਲਾਫ ਜੋ ਵੀ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ, ਉਸਨੂੰ ਲੈ ਕੇ ਜਿਲਾ ਪ੍ਰਸ਼ਾਸ਼ਨ ਅਧਿਕਾਰੀਆਂ ਕੋਲ ਤੇ ਮੁਖ ਮੰਤਰੀ ਪੰਜਾਬ ਤੱਕ ਵੀ ਪਹੁੰਚ ਕਰਨਗੇ ਕਿ ਉਨਾ ਨਾਲ ਕਲਬ ਮੈਨੇਜਮੈਂਟ ਧਕਾ ਕਰ ਰਹੀ ਹੈ। ਉਧਰੋ ਡਾ. ਪੰਕਜ ਮਹਿੰਦਰੂ ਦਾ ਕਹਿਣਾ ਹੈ ਕਿ ਉਹ ਜਿਮ ਦੇ ਅੰਦਰ ਸਨ ਤੇ ਡਾ. ਖਰਬੰਦਾ ਨੇ ਉਨਾ ਨੂੰ ਬੁਰਾ ਭਲਾ ਬੋਲਿਆ ਅਤੇ ਜਦੋ ਅਸੀ ਹੁਣ ਮੈਂਨੇਜਮੈਂਟ ਨੂੰ ਇਹ ਕਹਿ ਰਹੇ ਹਾਂ ਕਿ ਸੀਸੀਟੀਵੀ ਵੀਡਿਓ ਫੁਟੇਜ ਕਢਾ ਕੇ ਦੇਖਿਆ ਜਾਵੇ ਤਾ ਕਲਬ ਮੈਨੇਜਮੈਂਟ ਇਹ ਨਹੀ ਕਰ ਰਹੀ ਹੈ । ਉਨਾ ਆਖਿਆ ਕਿ ਮੇਰਾ ਪਖ ਸੁਣੇ ਬਿਨਾ ਹੀ ਮੇਰੀ ਐਂਟਰੀ ਕਲਬ ਵਿਚ ਬੈਨ ਕਰ ਦਿਤੀ ਗਈ ਹੈ ਤੇ ਡਾ. ਖਰਬੰਦਾ ਨੂੰ ਇਸਦੀ ਰਿਆਇਤ ਦਿਤੀ ਗਈ ਹੈ । ਡਾ. ਪੰਕਜ ਮਹਿੰਦਰੂ ਨੇ ਆਖਿਆ ਕਿ ਜਦੋ ਤੱਕ ਫੈਸਲਾ ਨਹੀ ਹੁੰਦਾ ਤਾਂ ਦੋਵਾਂ ਨੂੰ ਕਲਬ ਵਿਚੋ ਬੈਨ ਕੀਤਾ ਜਾਣਾ ਸੀ ਪਰ ਅਜਿਹਾ ਨਹੀ ਹੋ ਰਿਹਾ ਹੈ ਤੇ ਉਨਾ ਨੂੰ ਸੁਣਵਾਈ ਦਾ ਮੌਕਾ ਹੀ ਨਹੀ ਦਿੱਤਾ ਜਾ ਰਿਹਾ।  ਡਾ. ਪੰਕਜ ਮਹਿੰਦਰੂ ਨੇ ਆਖਿਆ ਕਿ ਮੈਨੂੰ ਬੈਨ ਕਰਨ ਤੋਂ ਬਾਅਦ ਵੀ ਡਾ. ਖਰਬੰਦਾ ਨੂੰ ਕਲਬ ਦੀ ਐਗਜੈਕਟਿਵ ਦੀ ਮੀਟਿੰਗ ਵਿਚ ਬਿਠਾਇਆ ਗਿਆ ਹੈ ਤਾਂ ਮੈਨੇਜਮੈਂਟ ਤੋਂ ਕਿ ਆਸ ਕੀਤੀ ਜਾ ਸਕਦੀ ਹੈ। ਡਾ. ਖਰਬੰਦਾ ਨੇ ਦੋਸ਼ ਕੀਤੇ ਖਾਰਜ, ਕਿਹਾ : ਪੰਕਜ ਨੇ ਮਹਿਲਾਂ ਮੈਂਬਰਾਂ ਨਾਲ ਦੁਰਵਿਵਹਾਰ ਕੀਤਾ ਇਸ ਸਬੰਧੀ ਗੱਨਬਾਤ ਕਰਦਿਆਂ ਆਰ. ਜੇ. ਐਮ. ਸੀ. ਮੈਨੇਜਮੈਂਟ ਕਮੇਟੀ ਦੇ ਐਗਜੈਕਟਿਵ ਮੈਂਬਰ ਡਾ. ਖਰਬੰਦਾ ਨੇ ਆਖਿਆ ਕਿ ਉਨਾ ਕਿਸੇ ਨੂੰ ਕੋਈ ਬੁਰਾ ਭਲਾ ਨਹੀ ਬੋਲਿਆ। ਸਿਰਫ ਆਪਣਾ ਬਚਾਅ ਕਰਨ ਲਈ ਡਾਂ. ਪੰਕਜ ਮਹਿੰਦਰੂ ਉਨਾ ਉਪਰ ਦੋਸ਼ ਲਗਾ ਰਹੇ ਹਨ । ਉਨਾ ਸਮੁਚੇ ਦੋਸ਼ਾਂ ਨੂੰ ਖਾਰਜ ਕਰਦਿਆਂ ਆਖਿਆ ਕਿ ਸਭ ਨੂੰ ਪਤਾ ਹੈ ਕਿ ਪੰਕਜ ਨੇ ਮਹਿਲਾ ਮੈਂਬਰਾਂ ਨਾਲ ਦੁਰਵਿਵਹਾਰ ਕੀਤਾ ਹੈ । ਡਾ. ਖਰਬੰਦਾ ਨੇ ਆਖਿਆ ਕਿ ਉਹ ਪਟਿਆਲਾ ਦੇ ਨਾਮਵਰ ਡਾਕਟਰ ਹਨ ਤੇ ਲੋਕਾਂ ਦੀ ਸੇਵਾ ਕਰਦੇ ਹਨ, ਇਸ ਲਈ ਸਾਰੇ ਪਟਿਆਲਾ ਨੂੰ ਪਤਾ ਹੈ ਕਿ ਉਹ ਕਿਸੇ ਨੂੰ ਬੁਰਾ ਭਲਾ ਨਹੀ ਬੋਲਦੇ । ਉਨਾ ਆਖਿਆ ਕਿ ਕਲਬ ਦੀ ਮੈਨੇਜਮੈਂਟ ਕਮੇਟੀ 'ਤੇ ਉਨਾ ਨੂੰ ਪੂਰਾ ਵਿਸ਼ਵਾਸ ਹੈ, ਉਹ ਸਚ ਤੇ ਝੂਠ ਦਾ ਪੂਰਾ ਨਿਪਟਾਰਾ ਕਰ ਦੇਵੇਗੀ । ਮਾਮਲੇ ਦੀ ਜਾਂਚ ਲਈ ਕਮੇਟੀ ਗਠਿਤ ਕਰਕੇ ਹੋਵੇਗਾ ਇਨਸਾਫ : ਡਾ. ਸੁਖੀ ਬੋਪਾਰਾਏ ਇਸ ਸਬੰਧੀ ਗੱਲਬਾਤ ਕਰਦਿਆਂ ਕਲਬ ਦੇ ਸੈਕਟਰੀ ਸਕੱਤਰ ਡਾ. ਸੁਖਦੀਪ ਸਿੰਘ ਬੋਪਾਰਾਏ ਨੇ ਆਖਿਆ ਕਿ ਕਲਬ ਇਕ ਪਰਿਵਾਰਕ ਮਾਹੌਲ ਵਾਲਾ ਕਲਬ ਹੈ । ਮੈਨੇਜਮੈਂਟ ਕੋਲ ਇਹ ਮਾਮਲਾ ਆਇਆ ਹੈ । ਇਸ ਸਬੰਧੀ ਕਮੇਟੀ ਗਠਿਤ ਕਰਕੇ ਇਨਸਾਫ ਹੋਵੇਗਾ । ਉਨਾ ਆਖਿਆ ਕਿ ਦੋਵੇ ਧੀਰਾਂ ਦੀਆਂ ਸ਼ਿਕਾਇਤਾਂ ਆਈਆਂ ਹਨ, ਦੋਵਾਂ ਨੂੰ ਵਿਚਾਰਿਆ ਜਾ ਰਿਹਾ ਹੈ । ਡਾ. ਸੁਖੀ ਬੋਪਾਰਾਏ ਨੇ ਆਖਿਆ ਕਿ ਕਿਸੇ ਨੂੰ ਘਬਾਰਾਂਉਣ ਦੀ ਲੋੜ ਨਹੀ, ਕਲਬ ਮੈਨੇਜਮੈਂਟ ਕਿਸੇ ਦਾ ਪੱਖ ਨਹੀ ਪੂਰ ਰਹੀ ਪਰ ਹਰ ਗੱਲ ਦਾ ਇਕ ਪ੍ਰੋਸੈਸ ਹੁੰਦਾ ਹੈ, ਉਸ ਪ੍ਰੋਸੈਸ ਨੂੰ ਪੂਰਾ ਕੀਤਾ ਜਾ ਰਿਹਾ ਹੈ । ਦੂਸਰੇ ਪਾਸੇ ਕਲਬ ਦੇ ਪ੍ਰਧਾਨ ਵਿਜੇ ਕੰਪਾਨੀ ਨੇ ਵੀ ਆਖਿਆ ਕਿ ਇਸ ਸਬੰਧੀ ਕਮੇਟੀ ਬਣਾਕੇ ਜਾਂਚ ਕੀਤੀ ਜਾਵੇਗੀ ।

Related Post