post

Jasbeer Singh

(Chief Editor)

Patiala News

ਹਿੰਦੂ ਤਖ਼ਤ ਮੁੱਖੀ ਬ੍ਰਹਮਾ ਨੰਦ ਗਿਰੀ ਜੀ ਮਹਾਰਾਜ ਬੀਤੇ ਦਿਨੀ ਹਿੰਦੂ ਨੇਤਾ ਸੰਦੀਪ ਥਾਪਰ ਦਾ ਹਾਲ ਚਾਲ ਜਾਨਣ ਲਈ ਲੁਧਿਆਣਾ

post-img

ਹਿੰਦੂ ਤਖ਼ਤ ਮੁੱਖੀ ਬ੍ਰਹਮਾ ਨੰਦ ਗਿਰੀ ਜੀ ਮਹਾਰਾਜ ਬੀਤੇ ਦਿਨੀ ਹਿੰਦੂ ਨੇਤਾ ਸੰਦੀਪ ਥਾਪਰ ਦਾ ਹਾਲ ਚਾਲ ਜਾਨਣ ਲਈ ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ ਵਿਖੇ ਪਹੁੰਚੇ ਪਟਿਆਲਾ, 6 ਜੁਲਾਈ () : ਹਿੰਦੂ ਤਖ਼ਤ ਮੁੱਖੀ ਬ੍ਰਹਮਾ ਨੰਦ ਗਿਰੀ ਜੀ ਮਹਾਰਾਜ ਬੀਤੇ ਦਿਨੀ ਹਿੰਦੂ ਨੇਤਾ ਸੰਦੀਪ ਥਾਪਰ ਦਾ ਹਾਲ ਚਾਲ ਜਾਨਣ ਲਈ ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ ਵਿਖੇ ਪਹੁੰਚੇ. ਇਸ ਮੌਕੇ ਬ੍ਰਹਮਾ ਨੰਦ ਗਿਰੀ ਜੀ ਮਹਾਰਾਜ ਵੱਲੋਂ ਹਾਲ ਜਾਨਣ ਤੋਂ ਬਾਅਦ ਪੱਤਰਕਾਰ ਭਾਈਚਾਰੇ ਨਾਲ ਗੱਲ ਕਰਦੇ ਹੋਏ ਕਿਹਾ ਗਿਆ ਕਿ ਉਹ ਸੰਦੀਪ ਥਾਪਰ ਅਤੇ ਉਸਦੇ ਪਰਿਵਾਰ ਨਾਲ ਹਰ ਸਥਿਤੀ ਵਿੱਚ ਖੜੇ ਹਨ ਉਨ੍ਹਾਂ ਕਿਹਾ ਕਿ ਏਹ ਹਮਲਾ ਪੰਜਾਬ ਅੰਦਰ ਹਿੰਦੂ ਸਿੱਖ ਭਾਈਚਾਰੇ ਨੂੰ ਖ਼ਰਾਬ ਕਰਨ ਲਈ ਕੀਤਾ ਗਿਆ ਹੈ ਅਤੇ ਉਹ ਪ੍ਰਸ਼ਾਸ਼ਨ ਤੋਂ ਮੰਗ ਕਰਦੇ ਹਨ ਕਿ ਮੁਲਜਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ. ਉਨ੍ਹਾਂ ਵੱਲੋਂ ਪੰਜਾਬ ਸਰਕਾਰ ਅਤੇ ਡੀ ਜੀ ਪੀ ਤੋਂ ਮੰਗ ਕੀਤੀ ਕਿ ਪੰਜਾਬ ਅੰਦਰ ਹਿੰਦੂ ਲੀਡਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ. ਇਸ ਮੌਕੇ ਉਨ੍ਹਾਂ ਬੋਲਦਿਆਂ ਕਿਹਾ ਕਿ ਪੰਜਾਬ ਅੰਦਰ ਹਿੰਦੂ ਲੀਡਰਾਂ ਨੂੰ ਅੱਤਵਾਦੀਆਂ ਵੱਲੋਂ ਆਏ ਦਿਨ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ ਉਨ੍ਹਾਂ ਕਿਹਾ ਅਜੇ ਹਿੰਦੂ ਨੇਤਾ ਵਿਕਾਸ ਬੱਗਾ, ਜਿਸਨੂੰ ਕੇ ਅੱਤਵਾਦੀਆਂ ਵੱਲੋਂ ਸ਼ਹੀਦ ਕਰ ਦਿੱਤਾ ਸੀ, ਉਹ ਮਾਮਲਾ ਠੰਡਾ ਨਹੀਂ ਹੋਇਆ ਸੀ ਕਿ ਸੰਦੀਪ ਥਾਪਰ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਨਿੱਤ ਹੀ ਹਿੰਦੂ ਲੀਡਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਆ ਰਹੀਆਂ ਨੇ. ਇਸ ਕਰਕੇ ਉਹ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਵਿੱਚ ਜਾ ਕੇ ਪੁਲਿਸ ਪ੍ਰਸ਼ਾਸਨ ਨੂੰ ਮਿਲ ਰਹੇ ਹਨ ਕੱਲ ਵੀ ਘਟਨਾ ਵਾਪਰਨ ਤੋਂ ਪਹਿਲਾ ਹਿੰਦੂ ਲੀਡਰਾਂ ਦੀ ਸੁਰੱਖਿਆ ਲਈ ਲੁਧਿਆਣੇ ਪੁਲਿਸ ਪ੍ਰਸ਼ਾਸ਼ਨ ਨੂੰ ਮਿਲਣ ਆਏ ਹੋਏ ਸਨ ਇਸ ਮੌਕੇ ਉਨ੍ਹਾਂ ਨਾਲ ਆਰ.ਡੀ. ਪੁਰੀ ਮੁੱਖੀ ਹਿੰਦੂ ਤਖ਼ਤ ਪੰਜਾਬ, ਐਸ.ਡੀ. ਪੁਰੀ ਚੇਅਰਮੈਨ, ਸੱਤਿਆ ਨੰਦ ਗਿਰੀ ਮਨੀ ਬਾਬਾ, ਅਜੈ ਕੁਮਾਰ ਸ਼ਰਮਾ ਚੈਅਰਮੈਨ ਹਿੰਦੂ ਤਖ਼ਤ, ਈਸ਼ਵਰ ਚੰਦ ਸ਼ਰਮਾ ਜ਼ਿਲ੍ਹਾ ਪ੍ਰਧਾਨ, ਸੁਰੇਸ਼ ਪੰਡਿਤ ਸੋਸ਼ਲ ਮੀਡੀਆ ਇੰਚਾਰਜ, ਰਾਹੁਲ ਬਡੂੰਗਰ, ਪਵਨ ਅਹੂਜਾ, ਅਸ਼ਵਨੀ ਅਰੋੜਾ ਮਹਾਂ ਸਚਿਵ ਹਿੰਦੂ ਤਖ਼ਤ ਅਤੇ ਭੁਪਿੰਦਰ ਸੈਣੀ ਓ.ਐਸ.ਡੀ ਵੀ ਹਾਜ਼ਰ ਸਨ.

Related Post