post

Jasbeer Singh

(Chief Editor)

Patiala News

ਹਿੰਦੂ ਤਖਤ ਮੁਖੀ ਬ੍ਰਹਮਾਨੰਦ ਗਿਰੀ ਨੇ ਪਹਿਲਗਾਮ ਵਿਖੇ ਸੈਲਾਨੀਆਂ ਉਪਰ ਹਮਲੇ ਦੀ ਕੀਤੀ ਤਿੱਖੀ ਨਿੰਦਾ

post-img

ਹਿੰਦੂ ਤਖਤ ਮੁਖੀ ਬ੍ਰਹਮਾਨੰਦ ਗਿਰੀ ਨੇ ਪਹਿਲਗਾਮ ਵਿਖੇ ਸੈਲਾਨੀਆਂ ਉਪਰ ਹਮਲੇ ਦੀ ਕੀਤੀ ਤਿੱਖੀ ਨਿੰਦਾ - ਕਿਹਾ : ਪ੍ਰਧਾਨ ਮੰਤਰੀ ਅੱਤਵਾਦੀਆਂ ਨੂੰ ਚੌਕਾਂ ਵਿਚ ਫਾਂਸੀ ਦੇਣ ਪਟਿਆਲਾ, 24 ਅਪ੍ਰੈਲ : ਹਿੰਦੂ ਤਖਤ ਮੁੱਖੀ ਬ੍ਰਹਮਾ ਨੰਦ ਗਿਰੀ ਜੀ ਮਹਾਮੰਡਲੇਵਰ ਵੱਲੋਂ ਪਹਿਲਗਾਮ ਕਸਮੀਰ ਅੰਦਰ ਘੁੰਮਣ ਗਏ ਆਮ ਲੋਕਾਂ ਨੂੰ ਉੱਨਾਂ ਦਾ ਧਰਮ ਪੁੱਛ ਕੇ ਗੋਲੀਆਂ ਮਾਰਨ ਦੀ ਨਿੰਦਾ ਕੀਤੀ ਗਈ । ਇਸ ਮੌਕੇ ਬ੍ਰਹਮਾ ਨੰਦ ਗਿਰੀ ਮਹਾਰਾਜ ਨੇ ਕਿਹਾ ਕਿ ਬੰਗਾਲ ਦੇ ਅੰਦਰ ਅਜੇ ਹਿੰਦੂਆਂ ’ਤੇ ਹੋ ਰਹੇ ਅੱਤਿਆਚਾਰ ਨੂੰ ਰੋਕਣ ਮੰਗ ਕੀਤੀ ਜਾ ਰਹੀ ਸੀ ਪਰ ਹੁਣ ਪਹਿਲਗਾਮ ਅੰਦਰ ਘਟਨਾ ਵਾਪਰ ਗਈ, ਜਿਸਤੋ ਲੱਗ ਹੀ ਨਹੀਂ ਰਿਹਾ ਕਿ ਪੂਰੇ ਦੇਸ਼ ਅੰਦਰ ਹਿੰਦੂ ਸੁਰਖਿਅਤ ਹਨ । ਉਨਾ ਕਿਹਾ ਕਿ ਅੱਜ ਪੂਰੇ ਦੇਸ ਦੇ ਹਿੰਦੂਆਂ ਅੰਦਰ ਗੁੱਸੇ ਦਾ ਮਾਹੌਲ ਬਣਿਆ ਹੋਇਆ ਹੈ । ਪੂਰੇ ਦੇਸ਼ ਅੰਦਰ ਸ਼ਾਂਤੀ ਦਾ ਮਾਹੌਲ ਬਨ੍ਹਾਉਣ ਵਾਲੀ ਕੌਮ ਨਾਲ ਇਸ ਤਰਾਂ ਵਾਪਰਨਾ ਬਹੁਤ ਮੰਦਭਾਗਾ ਹੈ । ਕੇਂਦਰ ਸਰਕਾਰਾਂ ਵੱਲੋਂ ਹਿੰਦੂਆਂ ਦੀ ਰੱਖਿਆ ਕਰਨ ਦੀ ਗੱਲ ’ਤੇ ਹਿੰਦੂ ਆਪਣੇ ਆਮ ਨੁੰ ਠੱਗਿਆ ਮਹਿਸੂਸ ਕਰ ਰਹੇ ਹਨ । ਪਹਿਲਾਂ ਪੰਜਾਬ ਅੰਦਰ ਹਿੰਦੂਆਂ ਨੂੰ ਕਤਲ ਕਰ ਦੇਣਾ। ਉਨਾਂ ਦੇ ਘਰਾਂ ’ਤੇ ਗ੍ਰੇਨੇਡ ਹਮਲੇ ਕਰ ਦੇਣਾ ਆਮ ਗੱਲ ਹੋ ਚੁੱਕੀ ਹੈ ਪਰ ਹੁਣ ਇਹ ਨਹੀਂ ਲੱਗਦਾ ਕਿ ਵੰਡ ਦੇ ਟਾਈਮ ਹਿੰਦੂਆਂ ਦੇ ਹਿੱਸੇ ਆਇਆ ਭਾਰਤ ਦੇਸ਼ ਵੀ ਅੱਜ ਉੱਨਾਂ ਲਈ ਸੁਰੱਖਿਅਤ ਹੈ । ਉਨਾਂ ਵੱਲੋਂ ਪੂਰੇ ਦੇਸ਼ ਦੇ ਹਿੰਦੂਆਂ ਨੂੰ ਇੱਕ ਹੋਣ ਦੀ ਅਪੀਲ ਕੀਤੀ ਗਈ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਸਮੀਰ ਅੰਦਰ ਲੁੱਕੇ ਅੱਤਵਾਦੀਆਂ ਨੂੰ ਬਾਹਰ ਕੱਢ ਕੇ ਚੌਕਾਂ ਵਿੱਚ ਫਾਂਸੀ ਦੇਣ ਦੀ ਅਪੀਲ ਕੀਤੀ । ਪਾਕਿਸਤਾਨ ਨੂੰ ਮੂੰਹ ਤੋੜ ਜੁਵਾਬ ਦੇਣ ਦੀ ਗੱਲ ਕਹੀ ਗਈ ਤਾ ਜੋ ਅੱਗੇ ਤੋ ਪਾਕਿਸਤਾਨ ਕਦੇ ਭਾਰਤੀ ਲੋਕਾਂ ਤੇ ਹਮਲਾ ਕਰਨ ਦੀ ਨਾ ਸੋਚੇ । ਅੱਜ ਪੂਰਾ ਭਾਰਤ ਦੇਸ਼ ਹਿੰਦੂਆਂ ਵੱਲੋਂ ਦਿੱਤੇ ਜਾਦੇ ਟੈਕਸ ਅਤੇ ਮੰਦਿਰਾ ਦੇ ਚੜ੍ਹਾਵਿਆਂ ਨਾਲ ਚੱਲਣ ਵਾਲਾ ਦੇਸ਼ ਹੈ ਜੇ ਕਰ ਪ੍ਰਧਾਨ ਮੰਤਰੀ ਨੇ ਜਲਦੀ ਇਸ ਘਟਨਾ ਦਾ ਮੂੰਹ ਤੋੜ ਜੁਆਬ ਨਾ ਦਿੱਤਾ ਤਾਂ ਉਹ ਦੇਸ਼ ਦੇ ਹਿੰਦੂਆਂ ਤੋ ਆਪਣਾ ਵਿਸ਼ਵਾਸ ਗਵਾ ਬੈਠਣਗੇ। ਉੱਨਾਂ ਵੱਲੋਂ ਦੱਸਿਆ ਗਿਆ ਉਹ ਜਲਦੀ ਜੰਮੂ ਕਸਮੀਰ ਦੌਰਾ ਕਰਨ ਜਾ ਰਹੇ ਹਨ । ਹਿੰਦੂ ਤਖਤ ਦੀ ਟੀਮ ਪੂਰੇ ਭਾਰਤ ਅੰਦਰ ਜ਼ਿਲਾ ਵਾਈਜ ਪਾਕਿਸਤਾਨ ਅਤੇ ਅੱਤਵਾਦ ਦੇ ਪੁਤਲੇ ਫੂਕੇਗੀ ।

Related Post