post

Jasbeer Singh

(Chief Editor)

National

ਆਂਧਰਾ ਪ੍ਰਦੇਸ਼ `ਚ ਆਇਆ ਆਨਰ ਕਿਲਿੰਗ ਦਾ ਮਾਮਲਾ ਸਾਹਮਣੇ

post-img

ਆਂਧਰਾ ਪ੍ਰਦੇਸ਼ `ਚ ਆਇਆ ਆਨਰ ਕਿਲਿੰਗ ਦਾ ਮਾਮਲਾ ਸਾਹਮਣੇ ਰਾਜਮਹੇਂਦਰਵਰਮ, 28 ਫਰਵਰੀ 2026 : ਭਾਰਤ ਦੇਸ ਦੇ ਸੂਬੇ ਆਂਧਰਾ ਪ੍ਰਦੇਸ਼ ਦੇ ਪੂਰਬੀ ਗੋਦਾਵਰੀ ਜਿਲੇ ਦੇ ਦੁਆਰਪੁਰੀ ਪਿੰਡ ਵਿਖੇ ਇਕ ਆਨਰ ਕਿਲਿੰਗ ਦਾ ਮਾਮਲਾ ਸਾਹਮਣੇ ਆਇਆ ਹੈ । ਕੌਣ ਹੈ ਉਹ ਵਿਅਕਤੀ ਜੋ ਹੋ ਗਿਆ ਆਨਰ ਕਿਲਿੰਗ ਦਾ ਸਿ਼ਕਾਰ ਮਿਲੀ ਜਾਣਕਾਰੀ ਮੁਤਾਬਕ ਆਂਧਰਾ ਪ੍ਰਦੇਸ਼ ਦੇ ਪੂਰਬੀ ਗੋਦਾਵਰੀ ਜਿ਼ਲੇ ਦੇ ਦੁਆਰਪੁਰੀ ਪਿੰਡ `ਚ ਜੋ ਆਨਰ ਕਿਲਿੰਗ ਦਾ ਮਾਮਲਾ ਸਾਹਮਣੇ ਆਇਆ ਹੈ ਸਬੰਧੀ ਜਾਣਕਾਰੀ ਦਿੰਦਿਆਂ ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਪਤੀ ਸੂਰਿਆ ਪ੍ਰਕਾਸ਼ ਦੀ ਉਸ ਦੇ ਸਾਲਿਆਂ ਨੇ ਹੱਤਿਆ ਕਰ ਦਿੱਤੀ । ਵਿਆਹ ਪਿੱਛੋਂ ਲਾੜੇ ਦੀ ਪੱਥਰ ਮਾਰ ਕੇ ਹੱਤਿਆ ਪੁਲਸ ਅਨੁਸਾਰ ਸੂਰਿਆ ਪ੍ਰਕਾਸ਼ ਦਾ ਵੀਰਵਾਰ ਸੰਧਿਆ ਨਾਲ ਵਿਆਹ ਹੋਇਆ ਸੀ । ਉਸੇ ਰਾਤ ਸੂਰਿਆ ਪ੍ਰਕਾਸ਼ ਦੀ ਪਤਨੀ ਦੇ ਭਰਾਵਾਂ ਨੇ ਦੁਆਰਪੁਰੀ ਪਿੰਡ `ਚ ਪੱਥਰ ਮਾਰ ਕੇ ਹੱਤਿਆ ਕਰ ਦਿੱਤੀ । ਪਤੀ-ਪਤਨੀ ਦੋਵੇਂ ਲੱਗਭਗ 40 ਸਾਲ ਦੇ ਹਨ ਤੇ ਇਕ ਪੱਛੜੇ ਭਾਈਚਾਰੇ ਨਾਲ ਸਬੰਧਤ ਹਨ। ਉਹ ਇਕ ਦੂਜੇ ਨੂੰ 10ਵੀਂ ਜਮਾਤ ਤੋਂ ਜਾਣਦੇ ਸਨ । ਪਤਨੀ ਦੇ ਭਰਾਵਾਂ ਨੂੰ ਸ਼ੱਕ ਸੀ ਕਿ ਸਾਡਾ ਜੀਜਾ ਬੇਰੋਜ਼ਗਾਰ ਹੈ, ਇਸੇ ਲਈ ਉਸ ਨੇ ਸਾਡੀ ਕੰਮ ਕਰਨ ਵਾਲੀ ਭੈਣ ਨੂੰ ਪ੍ਰੇਮ ਸਬੰਧਾਂ `ਚ ਫਸਾਇਆ ਤੇ ਉਸ ਨਾਲ ਵਿਆਹ ਕਰਵਾ ਲਿਆ । ਮੁਲਜ਼ਮ ਘਟਨਾ ਤੋਂ ਬਾਅਦ ਤੋਂ ਫਰਾਰ ਹਨ। ਪੁਲਸ ਨੇ ਉਨ੍ਹਾਂ ਨੂੰ ਫੜਨ ਲਈ ਕਈ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਹਨ ।

Related Post

Instagram