
ਪੌਦਿਆਂ ਤੋਂ ਬਗੇੈਰ ਮਨੁੱਖੀ ਜੀਵਨ ਅਧੂਰਾ,ਹਰੇਕ ਵਿਅਕਤੀ ਦਾ ਪੌਦੇ ਲਗਾਉਣ ਲਈ ਸਹਿਯੋਗ ਕਰਨਾ ਜਰੂਰੀ : ਅੇੈਸ. ਆਈ. ਜਸਪਾਲ
- by Jasbeer Singh
- June 18, 2025

ਪੌਦਿਆਂ ਤੋਂ ਬਗੇੈਰ ਮਨੁੱਖੀ ਜੀਵਨ ਅਧੂਰਾ,ਹਰੇਕ ਵਿਅਕਤੀ ਦਾ ਪੌਦੇ ਲਗਾਉਣ ਲਈ ਸਹਿਯੋਗ ਕਰਨਾ ਜਰੂਰੀ : ਅੇੈਸ. ਆਈ. ਜਸਪਾਲ ਸਿੰਘ ਪਟਿਆਲਾ 18 ਜੂਨ : ਜਿਲ੍ਹਾ ਸੇੈਸਨ ਜੱਜ ਮੇੈਡਮ ਰੁਪਿੰਦਰਜੀਤ ਚਹਿਲ ਚੇਅਰਮੈਨ ਜਿਲ੍ਹਾ ਕਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਸਰਪ੍ਰਸਤੀ ਹੇਠ ਮੇੈਡਮ ਅਮਨਦੀਪ ਕੰਬੋਜ ਚੀਫ਼ ਜੁਡੀਸੀਅਲ ਮੇੈਜਿਸਟਰੇਟ ਕਮ ਸਕੱਤਰ ਜਿਲ੍ਹਾ ਕਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਦੀ ਅਗਵਾਈ ਹੇਠ "ਹਰ ਔਰ ਲੱਕੜ ਹਾਰੇ ਹੇੈਂ,ਫਿਰ ਭੀ ਪੇੜ ਕਹਾਂ ਹਾਰੇ ਹੇੈੰ"ਅਭਿਆਨ ਤਹਿਤ ਡੀ.ਸੀ.ਪੀ.ਓ.ਸ਼੍ਰੀ ਵੇੈਭਵ ਚੌਧਰੀ ਆਈ.ਪੀ.ਅੇੈਸ.ਅੇੈਸ.ਪੀ.ਹੇੈਡ ਕੁਆਟਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੁਲਿਸ ਸਾਂਝ ਕੇਂਦਰ ਡਵੀਜ਼ਨ ਪੁਲਿਸ ਥਾਣਾ ਸਦਰ ਦੇ ਇੰਚਾਰਜ ਅੇੈਸ.ਆਈ.ਜਸਪਾਲ ਸਿੰਘ ਰਾਸ਼ਟਰਪਤੀ ਪੁਲਿਸ ਮੇੈਡਲ ਵਿਜੇਤਾ,ਸਮਾਜ ਸੇਵੀ ਸੰਸਥਾਵਾਂ ਚਾਇਲਡ ਪ੍ਰੋਟੇੈਕਸਨ ਅੇੈੰਡ ਓਲਡੇਏਜ ਹੋਮ ਵੇੈਲਫੇਅਰ ਸੁਸਾਇਟੀ,ਉਮੰਗ ਵੇੈਲਫੇਅਰ ਫਾਉਂਡੇਸ਼ਨ,ਯੂਥ ਕਲੱਬ ਬਾਦਸ਼ਾਹਪੁਰ ਅਤੇ ਗਰੇਟ ਥਿੰਕਰ ਪਟਿਆਲਾ ਦੇ ਸਹਿਯੋਗ ਨਾਲ ਪੌਦੇ ਲਗਾਏ ਗਏ।ਪ੍ਰੋਗਰਾਮ ਵਿੱਚ ਮੇੈੰਬਰ ਪੁਲਿਸ ਸਾਂਝ ਕਮੇਟੀ ਅੇੈਚ.ਅੇੈੇਸ.ਕਰੀਰ ਰਾਸ਼ਟਰਪਤੀ ਅਵਾਰਡ ਵਿਜੇਤਾ,ਪੀ.ਅੇੈਲ.ਵੀ.ਹੇਮ ਰਿਸ਼ੀ ਮੇੈੰਬਰ ਪੁਲਿਸ ਸਾਂਝ ਕਮੇਟੀ,ਪੀ.ਅੇੈਲ.ਵੀ.ਪਰਮਜੀਤ ਸਿੰਘ ਮੇੈੰਬਰ ਪੁਲਿਸ ਸਾਂਝ ਕਮੇਟੀ ਸਟੇਟ ਅਵਾਰਡੀ,ਪੀ.ਅੇੈਲ.ਵੀ.ਗੁਰਕੀਰਤ ਸਿੰਘ ਮੇੈੰਬਰ ਪੁਲਿਸ ਸਾਂਝ ਕਮੇਟੀ,ਕਰਨੇੈਲ ਸਿੰਘ ਮੇੈੰਬਰ ਪੁਲਿਸ ਸਾਂਝ ਕਮੇਟੀ,ਕੁਲਵੰਤ ਧੀਮਾਨ ਮੇੈੰਬਰ ਪੁਲਿਸ ਸਾਂਝ ਕਮੇਟੀ,ਅਰਵਿੰਦਰ ਸਿੰਘ ਮੇੈੰਬਰ ਪੁਲਿਸ ਸਾਂਝ ਕਮੇਟੀ ਅਤੇ ਪਰਮਜੀਤ ਸਿੰਘ ਗਿੱਲ ਵਲੋਂ ਸਹਿਯੋਗ ਦਿੱਤਾ ਗਿਆ।ਅੇੈਸ.ਆਈ.ਜਸਪਾਲ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੌਦੇ ਮਨੁੱਖੀ ਜੀਵਨ ਅਤੇ ਗ੍ਰਹਿ ਨੂੰ ਕਾਇਮ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।ਪ੍ਰਕਾਸ਼ ਸੰਸ਼ਲੇਸ਼ਣ ਦੁਆਰਾ ਪੌਦੇ ਆਕਸੀਜਨ ਪੈਦਾ ਕਰਦੇ ਹਨ,ਜੋ ਮਨੁੱਖੀ ਸਾਹ ਲਈ ਜ਼ਰੂਰੀ ਹੈ।ਪੌਦੇ ਪੋਸ਼ਣ ਦਾ ਇੱਕ ਮੁੱਖ ਸਰੋਤ ਹਨ,ਜੋ ਫਲ,ਸਬਜ਼ੀਆਂ,ਅਨਾਜ ਅਤੇ ਹੋਰ ਬਹੁਤ ਕੁਝ ਪ੍ਰਦਾਨ ਕਰਦੇ ਹਨ।ਪੌਦਿਆਂ ਦਾ ਘਰਾਂ ਅਤੇ ਹੋਰ ਢਾਂਚਿਆਂ ਦੇ ਨਿਰਮਾਣ ਵਿੱਚ ਅਹਿਮ ਯੋਗਦਾਨ ਹੈ।ਬਹੁਤ ਸਾਰੇ ਪੌਦਿਆਂ ਵਿੱਚ ਚਿਕਿਤਸਕ ਗੁਣ ਹੁੰਦੇ ਹਨ,ਜਿਨ੍ਹਾਂ ਦੀ ਵਰਤੋਂ ਜੀਵਨ-ਰੱਖਿਅਕ ਇਲਾਜ ਵਿਕਸਤ ਕਰਨ ਲਈ ਕੀਤੀ ਜਾਂਦੀ ਹੈ।ਇਸਤੋਂ ਇਲਾਵਾ ਪੌਦੇ ਜਲਵਾਯੂ ਨੂੰ ਨਿਯਮਤ ਕਰਨ, ਕਾਰਬਨ ਡਾਈਆਕਸਾਈਡ ਨੂੰ ਸੋਖਣ ਅਤੇ ਤਾਪਮਾਨ ਨੂੰ ਮੱਧਮ ਕਰਨ ਵਿੱਚ ਮਦਦ ਕਰਦੇ ਹਨ।ਕਈ ਤਰੀਕਿਆਂ ਨਾਲ,ਪੌਦੇ ਅਸਲ ਵਿੱਚ ਮਨੁੱਖੀ ਜੀਵਨ ਅਤੇ ਸਾਡੇ ਗ੍ਰਹਿ ਦੀ ਸਿਹਤ ਲਈ ਜ਼ਰੂਰੀ ਹਨ।ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਹਰੇਕ ਵਿਅਕਤੀ ਵਾਤਾਵਰਣ ਨੂੰ ਸਾਫ਼ ਸੁਥਰਾ ਤੇ ਹਰਿਆ ਭਰਿਆ ਰੱਖਣ ਲਈ ਪੌਦੇ ਲਗਾਉਣ ਵਿੱਚ ਆਪਣਾ ਸਹਿਯੋਗ ਦੇਣ ਜਿਸ ਨਾਲ ਅਸੀਂ ਮਨੁੱਖਤਾ ਨੂੰ ਤੰਦਰੁਸਤ ਰੱਖ ਸਕਦੇ ਹਾਂ ।