ਪਤੀ-ਪਤਨੀ ਨੇ ਕੀਤੀ ਬੱਚੀ ਸਮੇਤ ਜਹਿਰੀਲੀ ਵਸਤੂ ਖਾ ਕੇ ਖੁਦਕੁਸ਼ੀ ਨਵੀਂ ਦਿੱਲੀ, 26 ਫਰਵਰੀ 2026 : ਭਾਰਤ ਦੇਸ਼ ਦੇ ਸ਼ਹਿਰ ਗੁਜਰਾਤ ਦੇ ਵੇਸੂ ਖੇਤਰ ਵਿਖੇ ਇਕ ਪਤੀ-ਪਤਨੀ ਵਲੋਂ ਆਪਣੀ ਧੀ ਸਮੇਤ ਜਹਿਰੀਲੀ ਵਸਤੂ ਖਾ ਕੇ ਖੁਦਕੁਸੀ ਕਰ ਲਈ ਗਈ ਹੈ। ਕੌਣ ਹਨ ਦੋਵੇਂ ਪਤੀ ਪਤਨੀ ਜਿਨ੍ਹਾਂ ਜਹਿਰ ਖਾਧਾ ਮਿਲੀ ਜਾਣਕਾਰੀ ਮੁਤਾਬਕ ਗੁਜਰਾਤ ਸੂਬੇ ਦੇ ਸ਼ਹਿਰ ਸੂਰਤ ਦੇ ਵੇਸੂ ਖੇਤਰ ਵਿਖੇ ਜੋ ਇਕ ਪਤੀ-ਪਤਨੀ ਨੇ ਆਪਣੀ ਧੀ ਸਮੇਤ ਕੋਈ ਜਹਿਰੀਲੀ ਵਸਤੂ ਖਾ ਕੇ ਖੁਦਕੁਸ਼ੀ ਕਰ ਲਈ ਹੈ ਵਿਚ ਪਤੀ ਦਾ ਨਾਮ ਬਾਲਮੁਕੰਦ ਤੇ ਉਸਦੀ ਪਤਨੀ ਦਾ ਪ੍ਰਿਯੰਕਾ ਹੈ। ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਤੀ-ਪਤਨੀ ਦੀ ਇਕ ਹੋਰ ਧੀ ਨੂੰ ਬਚਾ ਲਿਆ ਗਿਆ ਹੈ। ਕੀ ਆਖਿਆ ਪੁਲਸ ਥਾਣੇ ਦੇ ਇੰਸਪੈਕਟਰ ਨੇ ਵੇਸੂ ਪੁਲਸ ਸਟੇਸ਼ਨ ਦੇ ਇੰਸਪੈਕਟਰ ਜੇ. ਸੀ. ਜਾਧਵ ਨੇ ਕਿਹਾ ਕਿ ਬਿਹਾਰ ਦੇ ਰਹਿਣ ਵਾਲੇ ਬਾਲਮੁਕੁੰਦ, ਉਸਦੀ ਪਤਨੀ ਪ੍ਰਿਯੰਕਾ ਅਤੇ ਉਨ੍ਹਾਂ ਦੀ ਵੱਡੀ ਧੀ ਦੀ ਮੰਗਲਵਾਰ ਨੂੰ ਘਰ ਵਿੱਚ ਕਥਿਤ ਤੌਰ ‘ਤੇ ਕੋਈ ਜ਼ਹਿਰੀਲਾ ਪਦਾਰਥ ਖਾਣ ਤੋਂ ਬਾਅਦ ਮੌਤ ਹੋ ਗਈ । ਜਾਧਵ ਨੇ ਕਿਹਾ ਕਿ ਜੋੜੇ ਦੀ ਸੱਤ ਸਾਲ ਦੀ ਛੋਟੀ ਧੀ ਬਚ ਗਈ। ਬਾਲਮੁਕੁੰਦ ਇੱਕ ਸਟਾਕ ਵਪਾਰੀ ਸੀ ਅਤੇ ਘਰੋਂ ਕੰਮ ਕਰਦਾ ਸੀ । ਸੁਸਾਇਟੀ ਨੋਟ ਵਿਚ ਕਿਸ ਨੂੰ ਠਹਿਰਾਇਆ ਗਿਆ ਹੈ ਜਿੰਮੇਵਾਰ ਪੁਲਸ ਅਨੁਸਾਰ ਮੌਕੇ ਤੋਂ ਇੱਕ ਸੁਸਾਈਡ ਨੋਟ ਬਰਾਮਦ ਹੋਇਆ ਹੈ, ਜਿਸ ਵਿੱਚ ਵੈਭਵ ਰੁੰਗਟਾ ਨਾਮ ਦੇ ਇੱਕ ਵਿਅਕਤੀ ‘ਤੇ ਪਰੇਸ਼ਾਨੀ ਦਾ ਦੋਸ਼ ਲਗਾਇਆ ਗਿਆ ਹੈ । ਅਧਿਕਾਰੀ ਨੇ ਕਿਹਾ ਕਿ ਵਿਅਕਤੀ ਵਿਰੁੱਧ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ, ਪਰ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ ।
