post

Admin

(Chief Editor)

Punjab

ਪਤੀ-ਪਤਨੀ ਨੇ ਨਹਿਰ ਵਿਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ

post-img

ਪਤੀ-ਪਤਨੀ ਨੇ ਨਹਿਰ ਵਿਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ

ਮੋਹਾਲੀ, 24 ਜੁਲਾਈ 2026 : ਪੰਜਾਬ ਦੇ ਜਿਲਾ ਮੋਹਾਲੀ ਅਧੀਨ ਆਉਂਦੇ ਸ਼ਹਿਰ ਜੀਰਕਪੁਰ (Zirakpur) ਦੇ ਵਸਨੀਕ ਪਤੀ-ਪਤਨੀ ਨੇ ਭਾਖੜਾ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ (Suicide) ਕਰ ਲਈ ਹੈ ।

ਕੌਣ ਹਨ ਇਹ ਦੋਵੇਂ ਪਤੀ ਪਤਨੀ

ਮਿਲੀ ਜਾਣਕਾਰੀ ਅਨੁਸਾਰ ਜੀਰਕਪੁਰ ਦੇ ਵਸਨੀਕ ਜਿਸ ਪਤੀ-ਪਤਨੀ ਨੇ ਭਾਖੜਾ ਨਹਿਰ (Bhakra Canal) ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ ਦੀ ਪਛਾਣ ਚਾਰਟ ਅਕਾਊਂਟੈਂਟ ਰਾਜੀਵ (Chart Accountant Rajiv) ਤੇ ਉਨ੍ਹਾਂ ਦੀ ਪਤਨੀ ਦੀ ਪਛਾਣ ਨੀਰਜਾ (Neerja) ਦੇ ਤੌਰ 'ਤੇ ਹੋਈ ਹੈ । ਜਾਣਕਾਰੀ ਅਨੁਸਾਰ ਰਾਜੀਵ ਲਾਸ਼ ਪੁਲਸ ਨੂੰ ਰਾਜਪੁਰਾ ਦੇ ਨੇੜੇ ਤੋਂ ਮਿਲੀ ਹੈ ਤੇ ਉਨ੍ਹਾਂ ਦੀ ਪਤਨੀ ਨੀਰਜਾ ਦੀ ਲਾਸ਼ ਪੁਲਸ ਨੂੰ ਹਰਿਆਣਾ ਦੇ ਸ਼ਹਿਰ ਕੁਰੂਕਸ਼ੇਤਰ ਦੇ ਜੋਤੀਸਰ ਨੇੜੇ ਸਰਸਵਤੀ ਫੀਡਰ ਨਹਿਰ ਵਿਚੋਂ ਮਿਲੀ ਹੈ ।

ਕੀ ਸਾਹਮਣੇ ਆਇਆ ਪੁਲਸ ਦੀ ਸ਼ੁਰੂਆਤੀ ਜਾਂਚ ਵਿਚ

ਜਾਣਕਾਰੀ ਮੁਤਾਬਕ ਪੁਲਸ ਵਲੋਂ ਕੀਤੀ ਗਈ ਸ਼ੁਰੂਆਤੀ ਜਾਂਚ ਵਿਚ ਉਪਰੋਕਤ ਪਤੀ-ਪਤਨੀ ਵਲੋਂ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਪਿੱਛੇ ਉਨ੍ਹਾਂ ਦੇ ਕਾਫੀ ਸਮੇਂ ਤੋਂ ਆਰਥਿਕ ਦਬਾਅ ਹੇਠ ਹੋਣਾ ਮੰਨਿਆਂ ਜਾ ਰਿਹਾ ਹੈ । ਪੁਲਸ ਦੇ ਲਾਸ਼ਾਂ (Corpses) ਨੂੰ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Related Post

Instagram