ਆਗਰਾ ਵਿਚ ਪਤਨੀ ਵਲੋਂ ਮਾਰ ਕੇ ਦਫਨਾਈ ਪਤੀ ਦੀ ਲਾਸ਼ ਘਰ ਵਿਚੋਂ ਹੀ ਬਰਾਮਦ
ਆਗਰਾ, 4 ਜੁਲਾਈ 2026 : ਭਾਰਤ ਦੇਸ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰਾ ਆਗਰਾ ਵਿਖੇ ਇਕ ਪਤਨੀ ਵਲੋਂ ਆਪਣੇ ਪਤੀ ਦਾ ਕਤਲ (Murder) ਕਰਕੇ ਲਾਸ਼ ਘਰ ਵਿਚ ਦਫਾਨਾਉਣ ਦਾ ਮਾਮਲਾ ਸਾਹਮਣੇ ਆਇਆ ਹੈ ।
ਕੌਣ ਹੈ ਇਹ ਵਿਅਕਤੀ
ਮਿਲੀ ਜਾਣਕਾਰੀ ਅਨੁਸਾਰ ਆਗਰਾ (Agra) ਵਿਚ ਜੋ ਇੱਕ ਔਰਤ ਨੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ()ਨੂੰ ਆਪਣੇ ਘਰ ਦੇ ਬਾਥਰੂਮ ਵਿੱਚ ਹੀ ਦੱਬ ਦਿੱਤਾ ਵਿਚ ਮ੍ਰਿਤਕ ਵਿਅਕਤੀਦੀ ਪਛਾਣ ਸੁਰੇਂਦਰ ਕੁਮਾਰ 44 ਸਾਲ ਦੇ ਤੌਰ ਤੇ ਹੋਈ ਹੈ । ਜਾਣਕਾਰੀ ਅਨੁਸਾਰ ਮਹਿਲਾ ਨੇ ਕਿਸੇ ਨੂੰ ਪਤਾ ਨਾ ਲੱਗੇ ਦੇ ਚਲਦਿਆਂ ਬਾਥਰੂਮ ਵਿੱਚ ਲਾਸ਼ ਉੱਤੇ ਟਾਈਲਾਂ ਲਗਾ ਦਿੱਤੀਆਂ ਅਤੇ 45 ਦਿਨਾਂ ਤੱਕ ਲੋਕਾਂ ਨੂੰ ਇਹੋ ਦੱਸਦੀ ਰਹੀ ਕਿ ਉਸ ਦਾ ਪਤੀ ਲਾਪਤਾ ਹੈ ਪਰ ਜਦੋਂ ਸ਼ੁੱਕਰਵਾਰ ਨੂੰ ਪੁਲਸ ਤਫਤੀਸ਼ ਲਈ ਪਹੁੰਚੀ ਤਾਂ ਔਰਤ ਘਬਰਾ ਗਈ ਅਤੇ ਪੁੱਛਗਿੱਛ ਦੌਰਾਨ ਆਪਣਾ ਅਪਰਾਧ ਕਬੂਲ ਕਰ ਲਿਆ ।
ਕੀ ਦੱਸਿਆ ਕਤਲ ਕਰਨ ਵਾਲੀ ਮਹਿਲਾ ਨੇ
ਘਰ ਪਹੁੰਚੀ ਪੁਲਸ ਦੀ ਪੁੱਛਗਿੱਤ ਤੋਂ ਘਬਰਾਈ ਰੂਬੀ ਨਾਮ ਦੀ ਮੁਲਜ਼ਮ ਔਰਤ ਨੇ ਪੁਲਿਸ ਨੂੰ ਦੱਸਿਆ ਕਿ ਕਤਲ ਤੋਂ ਬਾਅਦ ਉਸ ਨੇ ਲਾਸ਼ ਨੂੰ ਮਿੱਟੀ ਨਾਲ ਢੱਕ ਦਿੱਤਾ ਅਤੇ ਉਸ `ਤੇ ਪਲੱਸਤਰ ਲਗਾਇਆ । ਫਿਰ ਉਸ ਨੇ ਟਾਈਲਾਂ ਲਗਾਉਣ ਲਈ ਮਜ਼ਦੂਰਾਂ ਨੂੰ ਕੰਮ `ਤੇ ਰੱਖਿਆ । ਪੁਲਸ ਨੇ ਬਾਥਰੂਮ ਦਾ ਫਰਸ਼ ਤੋੜ ਕੇ ਮ੍ਰਿਤਕ ਸੁਰੇਂਦਰ ਕੁਮਾਰ ਸ਼ਰਮਾ ਦਾ ਪਿੰਜਰ ਬਰਾਮਦ ਕੀਤਾ । ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਸਥਾਨਕ ਲੋਕ ਇਕੱਠੇ ਹੋ ਗਏ । ਪੁਲਸ ਨੂੰ ਸ਼ੱਕ ਹੈ ਕਿ ਇਸ ਘਟਨਾ ਵਿੱਚ ਕੋਈ ਹੋਰ ਵਿਅਕਤੀ ਵੀ ਸ਼ਾਮਲ ਹੋ ਸਕਦਾ ਹੈ । ਪਿੰਜਰ ਨੂੰ ਜਾਂਚ ਲਈ ਭੇਜਿਆ ਗਿਆ ਹੈ ਅਤੇ ਪੁਲਸ ਕਤਲ ਦੇ ਪਿੱਛੇ ਦੇ ਉਦੇਸ਼ ਦੀ ਜਾਂਚ ਕਰ ਰਹੀ ਹੈ ।
