post

Admin

(Chief Editor)

Crime

ਪਤੀ ਨੇ ਝਗੜੇ ਦੇ ਚਲਦਿਆਂ ਪਤਨੀ ਦਾ ਕੀਤਾ ਪੇਪਰ ਕਟਰ ਨਾਲ ਕਤਲ

post-img

ਪਤੀ ਨੇ ਝਗੜੇ ਦੇ ਚਲਦਿਆਂ ਪਤਨੀ ਦਾ ਕੀਤਾ ਪੇਪਰ ਕਟਰ ਨਾਲ ਕਤਲ

ਸੋਲਨ, 18 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਹਿਮਾਚਲ ਪ੍ਰਦੇਸ਼ (Himachal Pradesh) ਦੇ ਜਿਲਾ ਸੋਲਨ ਦੇ ਬੱਦੀ ਵਿਖੇ ਇਕ ਪਤੀ ਵਲੋਂ ਝਗੜੇ ਦੌਰਾਨ ਪਤਨੀ ਦਾ ਪੇਪਰ ਕਟਰ ਨਾਲ ਕਤਲ (Murder) ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਸੋਲਨ ਦੇ ਉਦਯੋਗਿਕ ਖੇਤਰ ਬੱਦੀ ਵਿਖੇ ਜੋ ਲੰਘੇੇ ਦਿਨਾਂ ਸ਼ਰਾਬ ਦੇ ਨਸ਼ੇ ਵਿਚ ਘਰ ਪਹੁੰਚੇ ਇਕ ਪਤੀ ਵਲੋਂ ਪਤਨੀ ਨਾਲ ਝਗੜੇ ਦੌਰਾਨ ਹੋਏ ਬਹਿਸਬਾਜੀ ਦੇ ਚਲਦਿਆਂ ਘਰ ਵਿਚ ਹੀ ਪਏ ਪੇਪਰ ਕਟਰ (Paper cutter) ਨਾਲ ਪਤਨੀ ਦਾ ਕਤਲ ਕਰ ਦਿੱਤਾ ਹੈ ਵਿਚ ਕਤਲ ਵਾਲੇ ਦੀ ਪਛਾਣ ਦਾਤਾ ਰਾਮ ਦੇ ਤੌੌਰ ਤੇ ਹੋਈ ਹੈ । ਦੱਸਣਯੋਗ ਹੈ ਕਿ ਦੋਸ਼ੀ ਘਟਨਾ ਤੋਂ ਬਾਅਦ ਫਰਾਰ ਚੱਲ ਰਿਹਾ ਹੈ ।

ਪੁਲਸ ਨੇ ਸ਼ੁਰੂ ਕਰ ਦਿੱਤੀ ਹੈ ਫਰਾਰ ਮੁਲਜਮ ਦੀ ਭਾਲ ਸ਼ੁਰੂ

ਪ੍ਰਾਪਤ ਸੂਚਨਾ ਮੁਤਾਬਕ ਆਪਣੀ ਹੀ ਪਤਨੀ ਦਾ ਪੇਪਰ ਕਟਰ ਨਾਲ ਕਤਲ ਕਰਨ ਤੋਂ ਬਾਅਦ ਫਰਾਰ ਚੱਲ ਰਹੇ ਮੁਲਜਮ ਦਾਤਾ ਰਾਮ ਦੀ ਜਿਥੇ ਹਿਮਾਚਲ ਪੁਲਸ ਵਲੋਂ ਮਾਮਲਾ ਦਰਜ (Case registered) ਕਰਕੇ ਭਾਲ ਸ਼ੁਰੂ ਕਰ ਦਿੱਤੀ ਗਈ ਹੈ, ਉਥੇ ਹੀ ਕਤਲ ਦਾ ਸਿ਼ਕਾਰ ਹੋਣ ਵਾਲੀ ਮਹਿਲਾ ਦੀ ਪਛਾਣ 33 ਸਾਲਾ ਸੁਨਹਿਰੀ ਦੇਵੀ ਵਾਸੀ ਬਰੇਲੀ ਉਤਰ ਪ੍ਰਦੇਸ਼ ਦੇ ਤੌਰ 'ਤੇ ਹੋਈ ਹੈ । ਦੱਸਣਯੋਗ ਹੈ ਕਿ ਦਾਤਾ ਰਾਮ ਬੱਦੀ ਵਿਖੇ ਇਕ ਪੈਕੇਜਿੰਗ ਉਦਯੋਗਿਕ ਇਕਾਈ ਵਿਚ ਕੰਮ ਕਰਦਾ ਹੈ । 

Related Post

Instagram