ਬੁਆਏਫ੍ਰੈਂਡ ਨਾਲ ਬ੍ਰੇਕਅੱਪ ਹੋਣ `ਤੇ ਹੈਦਰਾਬਾਦ ਦੀ ਯੂ-ਟਿਊਬਰ ਨੇ ਕੀਤੀ ਖੁਦਕੁਸ਼ੀ
- by Jasbeer Singh
- February 27, 2026
ਬੁਆਏਫ੍ਰੈਂਡ ਨਾਲ ਬ੍ਰੇਕਅੱਪ ਹੋਣ `ਤੇ ਹੈਦਰਾਬਾਦ ਦੀ ਯੂ-ਟਿਊਬਰ ਨੇ ਕੀਤੀ ਖੁਦਕੁਸ਼ੀ ਹੈਦਰਾਬਾਦ, 27 ਫਰਵਰੀ 2026 : ਭਾਰਤ ਦੇਸ ਦੇ ਸ਼ਹਿਰ ਹੈਦਰਾਬਾਦ ਵਿਖੇ ਇਕ ਲੜਕੀ ਵਲੋਂ ਬੁਆਏਫ੍ਰੈਂਡ ਨਾਲ ਬ੍ਰੇੇਕਅਪ ਹੋਣ ਦੇ ਚਲਦਿਆਂ ਖੁਦਕੁਸ਼ੀ ਕੀਤੇ ਜਾਣ ਦਾ ਪਤਾ ਚੱਲਿਆ ਹੈ। ਕੌਣ ਹੈ ਇਹ ਯੂ-ਟਿਊਬਰ ਲੜਕੀ ਮਿਲੀ ਜਾਣਕਾਰੀ ਅਨੁਸਾਰ ਹੈਦਰਾਬਾਦ ਵਿਖੇ ਜੋ ਇਕ ਯੂ-ਟਿਊਬਰ ਲੜਕੀ ਵਲੋਂ ਆਪਣੇ ਬੁਆਏਫ੍ਰੈਂਡ ਨਾਲ ਬ੍ਰੇਕਅਪ ਹੋਣ ਤੇ ਖੁਦਕੁਸ਼ੀ ਕਰ ਲਈ ਗਈ ਹੈ 21 ਸਾਲਾ ਕੋਮਾਲੀ ਹੈ। ਜਾਣਕਾਰੀ ਮੁਤਾਬਕ ਲੜਕੀ ਦਾ ਇਕ ਦੂਸਰੇ ਯੂ-ਟਿਊਬਰ ਅਖਿਲ ਰੈੱਡੀ ਨਾਲ ਅਫੇਅਰ ਸੀ । ਲੱਗਭਗ ਇਕ ਸਾਲ ਪਹਿਲਾਂ ਉਨ੍ਹਾਂ ਦਾ ਬ੍ਰੇਕਅੱਪ ਹੋ ਗਿਆ ਸੀ ਪਰ ਕੋਮਾਲੀ ਖੁਦ ਨੂੰ ਅਖਿਲ ਤੋਂ ਵੱਖ ਨਹੀਂ ਕਰ ਪਾ ਰਹੀ ਸੀ । ਕਮਾਲੀ ਨੇ ਅਖਿਲ ਨੂੰ ਮਿਲਣ ਸੱਦਿਆ । ਘਰ ਦੇ ਦਰਵਾਜ਼ੇ `ਤੇ ਦੋਵਾਂ ਦੀ ਗੱਲ ਹੋਈ ਪਰ ਅਖਿਲ ਨੇ ਪੈਚਅੱਪ ਕਰਨ ਤੋਂ ਨਾ ਕਰ ਦਿੱਤੀ । ਅਖਿਲ ਦੇ ਜਾਂਦਿਆਂ ਹੀ ਕੋਮਾਲੀ ਨੇ ਕੁਵੈਤ `ਚ ਆਪਣੀ ਮਾਂ ਨੂੰ ਇਕ ਮੈਸੇਜ ਭੇਜਿਆ ਅਤੇ ਖੁਦਕੁਸ਼ੀ ਕਰ ਲਈ। ਕੋਮਾਲੀ ਦੀ ਖੁਦਕੁਸ਼ੀ ਬਾਰੇ ਪੁਲਸ ਨੇ ਕੀ ਦੱਸਿਆ ਪੁਲਸ ਨੇ ਦੱਸਿਆ ਕਿ ਵਿਸ਼ਾਖਾਪਟਨਮ ਦੀ ਰਹਿਣ ਵਾਲੀ ਕੋਮਾਲੀ ਮਣੀਕੋਂਡਾ ਦੀ ਚਿੱਤਰਪੁਰੀ ਕਾਲੋਨੀ `ਚ ਆਪਣੇ ਚਾਚੇ ਦੇ ਘਰ ਰਹਿੰਦੀ ਸੀ । ਉਸ ਨੇ ਇੱਥੇ ਹੀ ਖੁਦ ਨੂੰ ਫਾਹਾ ਲਾ ਲਿਆ। ਕੋਮਾਲੀ ਮੱਲਾਰੈੱਡੀ ਯੂਨੀਵਰਸਿਟੀ ’ਚ ਬੀ. ਐੱਸ. ਸੀ. ਦੀ ਵਿਦਿਆਰਥਣ ਸੀ। ਅਤੇ ਯੂ-ਟਿਊਬ ਵੀਡੀਓ ਬਣਾਉਂਦੀ ਸੀ। ਰਾਇਦੁਰਗਮ ਪੁਲਸ ਸਟੇਸ਼ਨ ਪੁਲਸ ਨੇ ਦੱਸਿਆ ਕਿ ਸਾਫਟਵੇਅਰ ਇੰਜੀਨੀਅਰ ਅਤੇ ਯੂ-ਟਿਊਬਰ ਅਖਿਲ ਰੈੱਡੀ ਨਾਲ ਕੋਮਾਲੀ ਦੀ ਮੁਲਾਕਾਤ 3 ਸਾਲ ਪਹਿਲਾਂ ਹੋਈ ਸੀ।
