post

Jasbeer Singh

(Chief Editor)

National

ਭੂਚਾਲ ਦੇ ਤੇਜ ਝਟਕਿਆਂ ਨੇ ਹਿਲਾਇਆ ਪੱਛਮੀ ਬੰਗਾਲ

post-img

ਭੂਚਾਲ ਦੇ ਤੇਜ ਝਟਕਿਆਂ ਨੇ ਹਿਲਾਇਆ ਪੱਛਮੀ ਬੰਗਾਲ ਕੋਲਕਾਤਾ, 27 ਫਰਵਰੀ 2026 : ਭਾਰਤ ਦੇਸ਼ ਦੇ ਕੋਲਕਾਤਾ ਦੇ ਪੱਛਮੀ ਬੰਗਾਲ ਖੇਤਰ ਵਿਖੇ ਅੱਜ ਭੂਚਾਲ ਦੇ ਜ਼ਬਰਦਸਤ ਝਕਿਆਂ ਨੇ ਇਕ ਵਾਰ ਤਾਂ ਪੱਛਮੀ ਬੰਗਾਲ ਵਿਚ ਭਾਜੜਾਂ ਪਾ ਦਿੱਤੀਆਂ ਹਨ। ਕਿੰਨੀ ਤੀਬਰਤਾ ਮਾਪੀ ਗਈ ਭੂਚਾਲ ਦੀ ਮਿਲੀ ਜਾਣਕਾਰੀ ਅਨੁਸਾਰ ਪੱਛਮੀ ਬੰਗਾਲ ਵਿੱਚ ਅੱਜ ਯਾਨੀ ਸ਼ੁੱਕਰਵਾਰ ਨੂੰ ਭੂਚਾਲ ਦੇ ਜ਼ਬਰਦਸਤ ਝਟਕਿਆਂ ਨੇ ਸੂਬੇ ਨੂੰ ਹਿਲਾ ਕੇ ਰੱਖ ਦਿੱਤਾ। ਰਾਜਧਾਨੀ ਕੋਲਕਾਤਾ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਭੂਚਾਲ ਇੰਨਾ ਤੇਜ਼ ਸੀ ਕਿ ਲੋਕਾਂ ਵਿੱਚ ਭਾਜੜਾਂ ਪੈ ਗਈਆਂ। ਰਿਕਟਰ ਪੈਮਾਨੇ `ਤੇ ਇਸ ਭੂਚਾਲ ਦੀ ਤੀਬਰਤਾ 5.5 ਮਾਪੀ ਗਈ ਹੈ, ਜੋ ਕਿ ਕਾਫ਼ੀ ਖ਼ਤਰਨਾਕ ਮੰਨੀ ਜਾਂਦੀ ਹੈ। ਦੁਪਹਿਰ ਵੇਲੇ ਆਏ ਇਸ ਭੂਚਾਲ ਕਾਰਨ ਉੱਚੀਆਂ ਇਮਾਰਤਾਂ ਅਤੇ ਦਫ਼ਤਰਾਂ ਵਿੱਚ ਕੰਪਨ ਮਹਿਸੂਸ ਹੁੰਦੇ ਹੀ ਲੋਕ ਦਹਿਸ਼ਤ ਵਿੱਚ ਆ ਗਏ । ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆਪਣੇ ਘਰਾਂ, ਵਪਾਰਕ ਅਦਾਰਿਆਂ ਅਤੇ ਦਫ਼ਤਰਾਂ ਨੂੰ ਖਾਲੀ ਕਰਕੇ ਸੜਕਾਂ ਅਤੇ ਖੁੱਲ੍ਹੇ ਮੈਦਾਨਾਂ ਵੱਲ ਭੱਜੇ । ਸ਼ਹਿਰ ਦੇ ਕਈ ਹਿੱਸਿਆਂ ਵਿੱਚ ਚੀਕ-ਚਿਹਾੜਾ ਪੈ ਗਿਆ ਅਤੇ ਲੋਕ ਕਾਫ਼ੀ ਸਮੇਂ ਤੱਕ ਇਮਾਰਤਾਂ ਦੇ ਅੰਦਰ ਜਾਣ ਤੋਂ ਡਰਦੇ ਰਹੇ। ਜਿੰਨੀ ਤੀਬਰਤਾ ਵਾਲਾ ਭੂਚਾਲ ਸੀ ਰੱਖਦਾ ਹੈ ਨੁਕਸਾਨ ਪਹੁੰਚਾਉਣ ਦੀ ਸਮਰੱਥਾ ਮਾਹਰਾਂ ਅਨੁਸਾਰ 5.5 ਤੀਬਰਤਾ ਦਾ ਭੂਚਾਲ ਇਮਾਰਤਾਂ ਨੂੰ ਨੁਕਸਾਨ ਪਹੁੰਚਾਉਣ ਦੀ ਸਮਰੱਥਾ ਰੱਖਦਾ ਹੈ। ਹਾਲਾਂਕਿ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਪਰ ਪ੍ਰਸ਼ਾਸਨ ਵੱਲੋਂ ਹਾਲਾਤਾਂ `ਤੇ ਬਰੀਕੀ ਨਾਲ ਨਜ਼ਰ ਰੱਖੀ ਜਾ ਰਹੀ ਹੈ। ਆਫ਼ਤ ਪ੍ਰਬੰਧਨ ਟੀਮਾਂ ਨੂੰ ਅਲਰਟ `ਤੇ ਰੱਖਿਆ ਗਿਆ ਹੈ ।

Related Post

Instagram