
ਆਮ ਆਦਮੀ ਪਾਰਟੀ ਦਾ ਸੱਚਾ ਤੇ ਵਫ਼ਾਦਾਰ ਸਿਪਾਹੀ ਹਾਂ ਤੇ ਪਾਰਟੀ ਦੀ ਚੜ੍ਹਦੀਕਲਾ ਲਈ ਕੰਮ ਜਾਰੀ ਰੱਖਾਂਗਾ : ਸਿੰਗਲਾ
- by Jasbeer Singh
- August 10, 2024

ਆਮ ਆਦਮੀ ਪਾਰਟੀ ਦਾ ਸੱਚਾ ਤੇ ਵਫ਼ਾਦਾਰ ਸਿਪਾਹੀ ਹਾਂ ਤੇ ਪਾਰਟੀ ਦੀ ਚੜ੍ਹਦੀਕਲਾ ਲਈ ਕੰਮ ਜਾਰੀ ਰੱਖਾਂਗਾ : ਸਿੰਗਲਾ ਪਟਿਆਲਾ, 10 ਅਗਸਤ () : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਨੀਂਹ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਵਾਰਡ ਨੰ 35 ਦੇ ਵਸਨੀਕਾਂ ਲਈ ਕਾਰਜ ਕਰ ਰਹੇ ਆਮ ਆਦੀ ਪਾਰਟੀ ਦੇ ਜਿ਼ਲਾ ਪਟਿਆਲਾ ਦੇ ਜੁਆਇੰਟ ਸੈਕਟਰੀ ਰਮੇਸ਼ ਸਿੰਗਲਾ ਨੇ ਆਖਿਆ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਸੱਚੇ ਤੇ ਵਫ਼ਾਦਾਰ ਸਿਪਾਹੀ ਤਾਂ ਹਨ ਹੀ ਨਾਲ ਹੀ ਪਾਰਟੀ ਦੀ ਚੜ੍ਹਦੀਕਲਾ ਲਈ ਕੰਮ ਜਾਰੀ ਰੱਖ ਰਹੇ ਹਨ ਤਾਂ ਜੋ ਪਾਰਟੀ ਦੀ ਮਜ਼ਬੂਤੀ ਬਣੀ ਰਹਿ ਸਕੇ। ਰਮੇਸ਼ ਸਿੰਗਲਾ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਪਟਿਆਲਾ ਸ਼ਹਿਰੀ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੀ ਅਗਵਾਈ ਹੇਠ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਹਨ ਤੇਮੌਕੇ ਤੇ ਹੱਲ ਕਰਨ ਤੋ ਇਲਾਵਾ ਮੰਗਾਂ ਨੂੰ ਵੀ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਆਮ ਆਦਮੀ ਦੀ ਆਪਣੀ ਪਾਰਟੀ ਤੇ ਸਰਕਾਰ ਹੈ ਤੇ ਪਾਰਟੀ ਦੇ ਵਰਕਰਾਂ ਤੇ ਆਗੂਆਂ ਦਾ ਮੁੱਢਲਾ ਕਾਰਜ ਵੀ ਆਮ ਲੋਕਾਂ ਦੇ ਕਾਰਜਾਂ ਨੂੰ ਤਰਜੀਹ ਦੇਣਾ ਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਹਮੇਸ਼ਾਂ ਇਹੋ ਕੋਸਿ਼ਸ਼ ਰਹੀ ਹੈ ਕਿ ਲੋਕਾਂ ਨੂੰ ਲਾਈਨਾਂ ਵਿੱਚ ਨਾ ਖੜਨਾ ਪਵੇਅਤੇ ਉਹਨਾਂ ਦੇ ਕੰਮ ਤਕਨੀਕ ਦੇ ਮੁਤਾਬਕ ਘਰ ਬੈਠੇ ਹੀ ਹੋ ਸਕਣ। ਰਮੇਸ਼ ਸਿੰਗਲਾ ਨੇ ਆਮ ਆਦਮੀ ਪਾਰਟੀ ਵਲੋਂ ਸਿੱਖਿਆ ਤੇ ਸਿਹਤ ਦੇ ਖੇਤਰ ਵਿੱਚ ਕੀਤੇ ਜਾ ਰਹੇ ਕਾਰਜਾਂ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਉਪਰੋਕਤ ਦੋਹਾਂ ਖੇਤਰਾਂ ਵਿਚ ਆਮ ਆਦਮੀ ਪਾਰਟੀ ਕੋਈ ਕਮੀ ਨਹੀਂ ਛੱਡ ਰਹੀ ਤੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵਲੋਂ ਵੀ ਪਹਿਲ ਦੇ ਆਧਾਰ ਤੇ ਪਟਿਆਲਾ ਸ਼ਹਿਰ ਦੇ ਸਕੂਲਾਂ ਅਤੇ ਹਸਪਤਾਲਾਂ ਵੱਲ ਬਹੁਤ ਧਿਆਨ ਦਿੱਤਾ ਜਾ ਰਿਹਾ ਹੈ ਵੱਡੇ ਪੱਧਰ ਤੇ ਉਹਨਾਂ ਵਿਚ ਸੁਧਾਰ ਵੀ ਕੀਤਾ ਜਾ ਰਿਹਾ ਹੈ ਜੋ ਅੱਗੇ ਵੀ ਜਾਰੀ ਰਹੇਗਾ।