post

Admin

(Chief Editor)

National

ਮੈਂ ਆਪਣੇ ਦੇਸ਼ `ਚ ਅਸੁਰੱਖਿਅਤ ਮਹਿਸੂਸ ਨਹੀਂ ਕਰਦਾ : ਕਪਿਲ ਸ਼ਰਮਾ

post-img

ਮੈਂ ਆਪਣੇ ਦੇਸ਼ `ਚ ਅਸੁਰੱਖਿਅਤ ਮਹਿਸੂਸ ਨਹੀਂ ਕਰਦਾ : ਕਪਿਲ ਸ਼ਰਮਾ ਮੁੰਬਈ, 27 ਨਵੰਬਰ 2025 : ਭਾਰਤ ਦੇ ਪ੍ਰਸਿੱਧ ਕਾਮੇਡੀ ਐਕਟਰ ਕਪਿਲ ਸ਼ਰਮਾ ਨੂੰ ਪੱਤਰਕਾਰ ਸੰਮੇਲਨ ਦੌਰਾਨ ਉਨ੍ਹਾਂ ਦੇ ਕੈਨੇਡਾ ਸਥਿਤ ਕੈਂਪਸ ਕੈਫੇ `ਤੇ 3 ਵਾਰ ਹੋਈ ਫਾਇਰਿੰਗ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਕਦੇ ਵੀ ਮੁੰਬਈ ਜਾਂ ਆਪਣੇ ਦੇਸ਼ ਵਿਚ ਅਸੁਰੱਖਿਅਤ ਮਹਿਸੂਸ ਨਹੀਂ ਕਰਦਾ। ਸਾਡੀ ਮੁੰਬਈ ਪੁਲਸ ਵਰਗਾ ਕੋਈ ਨਹੀਂ ਹੈ। ਉੱਥੇ ਜਿੰਨੀ ਵਾਰ ਗੋਲੀ ਚੱਲੀ ਉਸ ਤੋਂ ਬਾਅਦ ਸਾਡੇ ਕੈਫੇ ਵਿਚ ਹੋਰ ਵੱਡੀ ਓਪਨਿੰਗ ਲੱਗੀ ।ਉੱਪਰ ਵਾਲਾ ਨਾਲ ਹੈ ਤਾਂ ਸਭ ਠੀਕ ਹੈ। ਅਸਲ `ਚ ਗੋਲੀਬਾਰੀ ਦੀ ਹਰ ਘਟਨਾ ਤੋਂ ਬਾਅਦ ਸਾਡੇ ਕੈਫੇ `ਚ ਜਿ਼ਆਦਾ ਗਿਣਤੀ ਵਿਚ ਲੋਕ ਆਏ : ਕਪਿਲ ਸ਼ਰਮਾ ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉੱਥੋਂ ਦੇ ਨਿਯਮਾਂ ਅਤੇ ਪੁਲਸ ਕੋਲ ਸ਼ਾਇਦ ਅਜਿਹੀਆਂ ਘਟਨਾਵਾਂ `ਤੇ ਕਾਬੂ ਪਾਉਣ ਦੀ ਸ਼ਕਤੀ ਨਹੀਂ ਹੈ ਪਰ ਜਦੋਂ ਸਾਡਾ ਮਾਮਲਾ ਹੋਇਆ ਤਾਂ ਇਹ ਫੈਡਰਲ ਸਰਕਾਰ ਕੋਲ ਗਿਆ ਅਤੇ ਕੈਨੇਡਾ ਦੀ ਸੰਸਦ ਵਿਚ ਇਸ ਉਪਰ ਚਰਚਾ ਹੋਈ । ਅਸਲ `ਚ ਗੋਲੀਬਾਰੀ ਦੀ ਹਰ ਘਟਨਾ ਤੋਂ ਬਾਅਦ ਸਾਡੇ ਕੈਫੇ `ਚ ਜਿ਼ਆਦਾ ਗਿਣਤੀ ਵਿਚ ਲੋਕ ਆਏ, ਇਸ ਲਈ ਜੇ ਰੱਬ ਮੇਰੇ ਨਾਲ ਹੈ ਤਾਂ ਸਭ ਠੀਕ ਹੈ

Related Post

Instagram