
ਆਈ. ਆਈ. ਟੀ. ਵਿਚ ਜਾ ਕੇ ਦੇਸ਼ ਦਾ ਨਾਮ ਰੌਸ਼ਨ ਕਰਨਾ ਚਾਹੁੰਦਾ ਹੈ ਵਾਈ. ਪੀ. ਐਸ. ਦਾ ਟਾਪਰ ਅਵਰਾਜ ਮਨਚੰਦਾ
- by Jasbeer Singh
- May 7, 2024

ਪਟਿਆਲਾ, 7 ਮਈ (ਜਸਬੀਰ)-ਆਈ. ਸੀ. ਐਸ. ਈ. ਦੇ ਐਲਾਨੇ ਗਏ ਨਤੀਜਿਆਂ ’ਚ 10ਵੀਂ ਜਮਾਤ ਵਿਚ ਵਾਈ. ਪੀ. ਐਸ. ਦੇ ਅਵਰਾਜ ਸਿੰਘ ਮਨਚੰਦਾ ਨੇ 98. 60 ਨੰਬਰ ਪ੍ਰਾਪਤ ਕਰਕੇ ਜ਼ਿਲੇ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ। ਅਵਰਾਜ ਸਿੰਘ ਮਨਚੰਦਾ ਆਈ. ਆਈ. ਟੀ. ਦੇ ਖੇਤਰ ’ਚ ਜਾ ਕੇ ਦੇਸ਼ ਦਾ ਨਾਮ ਰੌਸ਼ਨ ਕਰਨਾ ਚਾਹੁੰਦਾ ਹੈ। ਪੁੱਤਰ ਦੀ ਇਸ ਪ੍ਰਾਪਤੀ ’ਤੇ ਉਨ੍ਹਾਂ ਦੇ ਪਿਤਾ ਇੰਦਰਮੋਹਨ ਸਿੰਘ ਮਨਚੰਦਾ ਤੇ ਮਾਤਾ ਪੁਨੀਤ ਮਨਚੰਦਾ ਨੇ ਖੁਸ਼ੀ ਜਾਹਰ ਕੀਤੀ। ਅਵਰਾਜ ਮਨਚੰਦਾ ਨੇ ਕਿਹਾ ਕਿ ਆਉਣ ਵਾਲਾ ਯੁੱਗ ਆਈ. ਆਈ. ਟੀ. ਦਾ ਹੈ ਅਤੇ ਅੱਜ ਜ਼ਿੰਦਗੀ ਦੀ ਹਰੇਕ ਚੀਜ਼ ਆਈ. ਆਈ. ਟੀ. ’ਤੇ ਨਿਰਭਰ ਹੁੰਦੀ ਜਾ ਰਹੀ ਹੈ। ਲਿਹਾਜਾ ਉਨ੍ਹਾਂ ਆਈ. ਆਈ. ਟੀ. ਦੇ ਖੇਤਰ ’ਚ ਜਾਣ ਦਾ ਫ਼ੈਸਲਾ ਕੀਤਾ ਹੈ। ਅਵਰਾਜ ਨੇ ਕਿਹਾ ਕਿ ਜ਼ਿੰਦਗੀ ਦੀ ਸਫ਼ਲਤਾ ਦੀ ਪਹਿਲੀ ਪੌੜੀ ਵਿਚ ਉਨ੍ਹਾਂ ਦੇ ਅਧਿਆਪਕ ਸਾਹਿਬਾਨ ਦਾ ਬੜਾ ਅਹਿਮ ਯੋਗਦਾਨ ਰਿਹਾ ਹੈ, ਜਦੋਂ ਕਿ ਉਨ੍ਹਾਂ ਦੇ ਮਾਪੇ ਹਮੇਸ਼ਾਂ ਹੀ ਉਸਨੂੰ ਅੱਗੇ ਵਧਣ ਲਈ ਉਤਸਾਹਿਤ ਕਰਦੇ ਰਹਿੰਦੇ ਹਨ।