post

Jasbeer Singh

(Chief Editor)

National

ਮਨੀ ਲਾਂਡਰਿੰਗ ਮਾਮਲੇ ਵਿੱਚ ਮੁਅੱਤਲ ਆਈ. ਏ. ਐਸ. ਪੂਜਾ ਸਿੰਘਲ ਆਵੇਗੀ 28 ਮਹੀਨਿਆਂ ਬਾਅਦ ਜੇਲ ਵਿਚੋਂ ਬਾਹਰ

post-img

ਮਨੀ ਲਾਂਡਰਿੰਗ ਮਾਮਲੇ ਵਿੱਚ ਮੁਅੱਤਲ ਆਈ. ਏ. ਐਸ. ਪੂਜਾ ਸਿੰਘਲ ਆਵੇਗੀ 28 ਮਹੀਨਿਆਂ ਬਾਅਦ ਜੇਲ ਵਿਚੋਂ ਬਾਹਰ ਰਾਂਚੀ : ਮਨੀ ਲਾਂਡਰਿੰਗ ਮਾਮਲੇ ਵਿੱਚ ਮੁਅੱਤਲ ਆਈ. ਏ. ਐਸ. ਪੂਜਾ ਸਿੰਘਲ ਨੂੰ ਵੱਡੀ ਰਾਹਤ ਮਿਲੀ ਹੈ । ਈ. ਡੀ. ਕੋਰਟ ਨੇ ਉਸ ਨੂੰ ਜ਼ਮਾਨਤ ਦੀ ਸਹੂਲਤ ਦਿੱਤੀ ਹੈ । ਪੂਜਾ ਸਿੰਘਲ 28 ਮਹੀਨਿਆਂ ਬਾਅਦ ਜੇਲ੍ਹ ਤੋਂ ਬਾਹਰ ਆਵੇਗੀ। ਪੂਜਾ ਸਿੰਘਲ ਨੂੰ 11 ਮਈ 2022 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ । ਕੋਰਟ ਨੇ 2-2 ਲੱਖ ਰੁਪਏ ਦੇ ਨਿੱਜੀ ਮੁਚਲਕੇ `ਤੇ ਜ਼ਮਾਨਤ ਦੇਣ ਦਾ ਹੁਕਮ ਦਿੱਤਾ ਹੈ । ਇਸ ਤੋਂ ਇਲਾਵਾ ਉਸ ਨੂੰ ਆਪਣਾ ਪਾਸਪੋਰਟ ਕੋਰਟ `ਚ ਜਮ੍ਹਾ ਕਰਵਾਉਣਾ ਹੋਵੇਗਾ । ਜ਼ਿਕਰਯੋਗ ਹੈ ਕਿ ਪੂਜਾ ਸਿੰਘਲ 28 ਮਹੀਨਿਆਂ ਤੋਂ ਜੇਲ੍ਹ ਵਿੱਚ ਹੈ । ਈ. ਡੀ. ਨੇ ਮਨੀ ਲਾਂਡਰਿੰਗ ਮਾਮਲੇ ਵਿੱਚ 11 ਮਈ 2022 ਨੂੰ ਪੁੱਛਗਿੱਛ ਤੋਂ ਬਾਅਦ ਆਈ. ਏ. ਐਸ. ਅਧਿਕਾਰੀ ਪੂਜਾ ਸਿੰਘਲ ਨੂੰ ਗ੍ਰਿਫ਼ਤਾਰ ਕੀਤਾ ਸੀ ।

Related Post