post

Jasbeer Singh

(Chief Editor)

Latest update

ਜੇ ਸੁਪਰੀਮ ਕੋਰਟ ਨੇ `ਟੈਰਿਫ` ਰੱਦ ਕੀਤਾ ਤਾਂ ਗੜਬੜ ਹੋ ਜਾਵੇਗੀ : ਟਰੰਪ

post-img

ਜੇ ਸੁਪਰੀਮ ਕੋਰਟ ਨੇ `ਟੈਰਿਫ` ਰੱਦ ਕੀਤਾ ਤਾਂ ਗੜਬੜ ਹੋ ਜਾਵੇਗੀ : ਟਰੰਪ ਵਾਸਿ਼ੰਗਟਨ, 14 ਜਨਵਰੀ 2026 : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜੇ ਸੁਪਰੀਮ ਕੋਰਟ ਇਹ ਫੈਸਲਾ ਸੁਣਾਉਂਦੀ ਹੈ ਕਿ ਉਨ੍ਹਾਂ ਕੋਲ ਵਿਆਪਕ ਟੈਰਿਫ ਲਾਉਣ ਦੀ ਇਕਤਰਫਾ ਸ਼ਕਤੀ ਨਹੀਂ ਹੈ ਤਾਂ `ਬਹੁਤ ਵੱਡੀ ਗੜਬੜ ਹੋ ਜਾਵੇਗੀ ਅਤੇ ਸਾਡੇ ਦੇਸ਼ ਲਈ ਉਨ੍ਹਾਂ ਪੈਸਿਆਂ ਨੂੰ ਚੁਕਾਉਣਾ ਲੱਗਭਗ ਅਸੰਭਵ ਹੋ ਜਾਵੇਗਾ`, ਜੋ ਅਮਰੀਕਾ ਨੇ ਵਿਆਪਕ `ਟੈਰਿਫ` ਤੋਂ ਇਕੱਠੇ ਕੀਤੇ ਹਨ । ਉਨ੍ਹਾਂ ਸੋਮਵਾਰ ਨੂੰ ਸੋਸ਼ਲ ਮੀਡੀਆ `ਤੇ ਇਕ ਪੋਸਟ `ਚ ਕਿਹਾ ਕਿ ਜੇ ਅਦਾਲਤ ਉਨ੍ਹਾਂ ਵੱਲੋਂ ਲਾਏ ਗਏ `ਟੈਰਿਫ` ਨੂੰ ਰੱਦ ਕਰ ਦਿੰਦੀ ਹੈ ਤਾਂ `ਅਸੀਂ ਬੁਰੀ ਤਰ੍ਹਾਂ ਫਸ ਜਾਵਾਂਗੇ`। ਸਰਕਾਰ ਲਈ ਪੈਸਾ ਵਾਪਸ ਕਰਨਾ ਹੋ ਸਕਦਾ ਹੈ ਕਿੰਨਾ ਮੁਸ਼ਕਲ ਟਰੰਪ ਨੇ ਅਦਾਲਤ ਦੇ ਆਉਣ ਵਾਲੇ ਫੈਸਲੇ ਬਾਰੇ ਸੋਸ਼ਲ ਮੀਡੀਆ `ਤੇ ਲਗਾਤਾਰ ਪੋਸਟਾਂ ਕੀਤੀਆਂ ਹਨ। ਉਨ੍ਹਾਂ ਆਪਣੀ ਪੋਸਟ `ਚ ਇਹ ਵੀ ਜਿ਼ਕਰ ਕੀਤਾ ਕਿ ਸਰਕਾਰ ਲਈ ਪੈਸਾ ਵਾਪਸ ਕਰਨਾ ਕਿੰਨਾ ਮੁਸ਼ਕਿਲ ਹੋ ਸਕਦਾ ਹੈ। ਉਨ੍ਹਾਂ ਟੈਰਿਫ ਦਾ ਪੈਸਾ ਵਾਪਸ ਕਰਨ ਬਾਰੇ ਕਿਹਾ, `ਇਹ ਸੰਭਵ ਨਹੀਂ ਹੋ ਸਕਦਾ।` ਟਰੰਪ ਨੇ ਕਿਹਾ ਕਿ ਪਰ, `ਜੇ ਅਜਿਹਾ ਹੋਇਆ ਤਾਂ ਇਹ ਇੰਨੀ ਵੱਡੀ ਰਕਮ ਹੋਵੇਗੀ ਕਿ ਇਹ ਪਤਾ ਲਾਉਣ `ਚ ਕਈ ਸਾਲ ਲੱਗ ਜਾਣਗੇ ਕਿ ਅਸੀਂ ਕਿਸ ਸੰਖਿਆ ਦੀ ਗੱਲ ਕਰ ਰਹੇ ਹਾਂ ਅਤੇ ਇੱਥੋਂ ਤੱਕ ਕਿ ਕਿਸ ਨੂੰ, ਕਦੋਂ ਅਤੇ ਕਿੱਥੇ ਭੁਗਤਾਨ ਕਰਨਾ ਹੈ।

Related Post

Instagram