post

Jasbeer Singh

(Chief Editor)

National

ਸਰਕਾਰੀ ਜ਼ਮੀਨ `ਤੇ ਬਣੇ ਨਾਜਾਇਜ਼ ਇਮਾਮਬਾੜੇ ਅਤੇ ਈਦਗਾਹ ਢਾਹੇ

post-img

ਸਰਕਾਰੀ ਜ਼ਮੀਨ `ਤੇ ਬਣੇ ਨਾਜਾਇਜ਼ ਇਮਾਮਬਾੜੇ ਅਤੇ ਈਦਗਾਹ ਢਾਹੇ ਸੰਭਲ, 18 ਅਪ੍ਰੈਲ 2026 : ਉੱਤਰ ਪ੍ਰਦੇਸ਼ ਦੇ ਸੰਭਲ ਜਿ਼ਲੇ `ਚ ਪ੍ਰਸ਼ਾਸਨ ਵਲੋਂ ਬਿਛੌਲੀ ਪਿੰਡ `ਚ ਸਰਕਾਰੀ ਜ਼ਮੀਨ `ਤੇ ਕਥਿਤ ਤੌਰ `ਤੇ ਬਣੇ ਇਮਾਮਬਾੜੇ ਅਤੇ ਈਦਗਾਹ ਨੂੰ ਢਾਹ ਦਿੱਤਾ ਗਿਆ ਹੈ । ਕੀ ਦੱਸਿਆ ਸੰਭਾਲ ਐਸ. ਡੀ. ਐਮ. ਨੇ ਸੰਭਲ ਦੀ ਉਪ-ਮੰਡਲ ਮੈਜਿਸਟ੍ਰੇਟ ਨਿਧੀ ਪਟੇਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਾਲ ਵਿਭਾਗ ਵੱਲੋਂ ਕੀਤੀ ਗਈ ਨਾਜਾਇਜ਼ ਕਬਜ਼ੇ ਹਟਾਉਣ ਦੀ ਇਸ ਕਾਰਵਾਈ ਦੌਰਾਨ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਵੱਡੇ ਪੱਧਰ `ਤੇ ਪੁਲਸ ਫੋਰਸ ਵੀ ਤਾਇਨਾਤ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਗਾਟਾ ਨੰਬਰ 1240 ਅਤੇ 1242 `ਚ ਜ਼ਮੀਨ ਦੇ 2 ਟੁਕੜਿਆਂ `ਤੇ ਨਾਜਾਇਜ਼ ਤੌਰ `ਤੇ ਇਮਾਮਬਾੜਾ ਅਤੇ ਈਦਗਾਹ ਬਣਾਈ ਗਈ ਸੀ, ਜਿਸ ਦੀ ਸਿ਼ਕਾਇਤ `ਤੇ ਤਹਿਸੀਲਦਾਰ ਦੀ ਅਦਾਲਤ ਨੇ ਸੁਣਵਾਈ ਕਰਦੇ ਹੋਏ ਬੇਦਖ਼ਲੀ ਦੇ ਹੁਕਮ ਜਾਰੀ ਕੀਤੇ ਸਨ । ਅਦਾਲਤੀ ਹੁਕਮਾਂ ਦੀ ਪਾਲਣਾ ਤਹਿਤ ਕੀਤੀ ਗਈ ਹੈ ਕਾਰਵਾਈ : ਪਟੇਲ ਪਟੇਲ ਨੇ ਦੱਸਿਆ ਕਿ ਮਾਲ ਵਿਭਾਗ ਅਤੇ ਪੁਲਸ ਦੀਆਂ ਟੀਮਾਂ ਨੇ ਤਹਿਸੀਲਦਾਰ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਨਾਜਾਇਜ਼ ਕਬਜ਼ੇ ਹਟਾਉਣ ਲਈ ਕਾਰਵਾਈ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਮੁਹਿੰਮ ਸਖ਼ਤ ਸੁਰੱਖਿਆ ਹੇਠ ਚਲਾਈ ਗਈ ਅਤੇ ਇਸ ਦੌਰਾਨ ਸਥਿਤੀ ਕੰਟਰੋਲ ਹੇਠ ਰਹੀ ।

Related Post

Instagram