post

Jasbeer Singh

(Chief Editor)

National

ਆਂਸਰ ਸ਼ੀਟਾਂ ਜਾਂਚਣ ਮੌਕੇ ਸ਼ਰਾਬ ਤੇ ਸਿਗਰਟ ਪੀਣ ਤੇ ਅਧਿਆਪਕ ਬਰਖਾਸਤ

post-img

ਆਂਸਰ ਸ਼ੀਟਾਂ ਜਾਂਚਣ ਮੌਕੇ ਸ਼ਰਾਬ ਤੇ ਸਿਗਰਟ ਪੀਣ ਤੇ ਅਧਿਆਪਕ ਬਰਖਾਸਤ ਮਹਾਰਾਸ਼ਟਰ, 18 ਅਪ੍ਰੈਲ 2026 : ਮਹਾਰਾਸ਼ਟਰਾ ਦੇ ਲਾਤੂਰ ਵਿਖੇ ਇਕ ਅਧਿਆਪਕ ਦੇ ਢਾਬੇ ਤੇ ਬੈਠ ਕੇ ਆਂਸਰ ਸ਼ੀਟਾਂ ਜਾਂਚਣ ਮੌਕੇ ਸ਼ਰਾਬ ਤੇ ਸਿਗਰਟ ਪੀਣ ਦਾ ਮਾਮਲਾ ਸਾਹਮਣੇ ਆਇਆ ਹੈ। ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਮੁਤਾਬਕ ਮਹਾਰਾਸ਼ਟਰਾ ਦੇ ਲਾਤੂਰ `ਚ ਇਕ ਨਿੱਜੀ ਸਕੂਲ ਦੇ ਅਧਿਆਪਕਾਂ ਵੱਲੋਂ ਇਕ ਢਾਬੇ `ਚ ਸਿਗਰਟ ਅਤੇ ਸ਼ਰਾਬ ਪੀਂਦੇ ਹੋਏ ਆਂਸਰ ਸ਼ੀਟਾਂ ਜਾਂਚੇ ਜਾਣ ਦਾ ਵੀਡੀਓ ਸੋਸ਼ਲ ਮੀਡੀਆ `ਤੇ ਪ੍ਰਸਾਰਿਤ ਹੋਣ ਤੋਂ ਬਾਅਦ ਉਨ੍ਹਾਂ ਨੂੰ (ਇਨ੍ਹਾਂ ਅਧਿਆਪਕਾਂ ਨੂੰ) ਬਰਖਾਸਤ ਕਰ ਦਿੱਤਾ ਗਿਆ ਹੈ । ਸੋਸ਼ਲ ਮੀਡੀਆ `ਤੇ ਵਿਆਪਕ ਰੂਪ `ਚ ਸਾਂਝੇ ਕੀਤੇ ਜਾ ਰਹੇ ਇਸ ਵੀਡੀਓ ਨਾਲ ਅਧਿਆਪਕਾਂ ਦੇ ਪੇਸ਼ੇਵਰ ਅੰਦਾਜ਼ ਅਤੇ ਚਰਿੱਤਰ ਨੂੰ ਲੈ ਕੇ ਚਿੰਤਾ ਪੈਦਾ ਹੋ ਗਈ ਹੈ ਤੇ ਲੋਕਾਂ `ਚ ਇਸ ਨੂੰ ਲੈ ਕੇ ਭਾਰੀ ਰੋਸ ਹੈ । ਕੀ ਦੱਸਿਆ ਸਰਕਾਰੀ ਸਿੱਖਿਆ ਅਧਿਕਾਰੀ ਨੇ ਸਰਕਾਰੀ ਸਿੱਖਿਆ ਅਧਿਕਾਰੀ ਨੇ ਤ੍ਰਿਪਤੀ ਅੰਧਾਰੇ ਪੱਤਰਕਾਰਾਂ ਨੂੰ ਦੱਸਿਆ ਕਿ ਮੋਬਾਈਲ ਫੋਨ ਨਾਲ ਸ਼ੂਟ ਕੀਤਾ ਗਿਆ ਵੀਡੀਓ ਸੋਸ਼ਲ ਮੀਡੀਆ `ਤੇ ਪ੍ਰਸਾਰਿਤ ਹੋਣ ਤੋਂ ਤੁਰੰਤ ਬਾਅਦ ਸਕੂਲ ਪ੍ਰਬੰਧਕਾਂ ਨੇ ਅਧਿਆਪਕਾਂ ਨੂੰ ਬਰਖਾਸਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਕੂਲ ਤੋਂ ਵਿਸਥਾਰਤ ਸਪੱਸ਼ਟੀਕਰਨ ਮੰਗਿਆ ਹੈ । ਇਕ ਹੋਰ ਸਿੱਖਿਆ ਅਧਿਕਾਰੀ ਸੰਜੇ ਕਸ਼ੀਰਸਾਗਰ ਨੇ ਕਿਹਾ ਕਿ ਉਨ੍ਹਾਂ ਨੂੰ ਮਾਮਲੇ ਦੀ ਮੁੱਢਲੀ ਜਾਣਕਾਰੀ ਮਿਲੀ ਹੈ । ਉਨ੍ਹਾਂ ਕਿਹਾ ਕਿ ਜੇਕਰ ਲਾਪ੍ਰਵਾਹੀ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਰਸਮੀ ਜਾਂਚ ਸ਼ੁਰੂ ਕੀਤੀ ਜਾਵੇਗੀ ।

Related Post

Instagram