
ਝਾਰਖੰਡ ਦੇ ਧਨਬਾਦ ਵਿਖੇ ਸਨਕੀ ਨੇ ਕੀਤਾ ਔਰਤ ਦਾ ਗਲਾ ਵੱਢ ਕੇ ਬੇਰਹਿਮੀ ਨਾਲ ਕਤਲ
- by Jasbeer Singh
- September 3, 2024

ਝਾਰਖੰਡ ਦੇ ਧਨਬਾਦ ਵਿਖੇ ਸਨਕੀ ਨੇ ਕੀਤਾ ਔਰਤ ਦਾ ਗਲਾ ਵੱਢ ਕੇ ਬੇਰਹਿਮੀ ਨਾਲ ਕਤਲ ਝਾਰਖੰਡ : ਭਾਰਤ ਦੇਸ਼ ਦੇ ਝਾਰਖੰਡ ਦੇ ਧਨਬਾਦ ਵਿਖੇ ਇੱਕ ਸਨਕੀ ਨੇ ਇਕ ਔਰਤ ਦਾ ਗਲਾ ਵੱਢ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ, ਜਿਸਦੀ ਕੱਟੀ ਹੋਈ ਲਾਸ਼ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ।ਦੱਸਿਆ ਜਾ ਰਿਹਾ ਹੈ ਕਿ ਦੋਸ਼ੀ, ਕਿਸੇ ਹੋਰ ਔਰਤ ਨੂੰ ਇਕਤਰਫਾ ਪਿਆਰ ਕਰਦਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ । ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਜਿਸ ਮੋਬਾਈਲ ਨਾਲ ਉਸ ਨੇ ਕੱਟੀ ਹੋਈ ਲਾਸ਼ ਦੀ ਫੋਟੋ ਖਿੱਚ ਕੇ ਵਾਇਰਲ ਕੀਤੀ ਸੀ, ਉਹ ਵੀ ਜ਼ਬਤ ਕਰ ਲਿਆ ਗਿਆ ਹੈ। ਇਸ ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਦੀਪਕ ਕੁਮਾਰ ਨੇ ਦੱਸਿਆ ਕਿ 31 ਅਗਸਤ ਦਿਨ ਸ਼ਨੀਵਾਰ ਨੂੰ ਭੂਲੀ ਓਪੀ ਇਲਾਕੇ ਦੇ ਦਾਸ ਟੋਲਾ ਸਥਿਤ ਪੰਪੂ ਛੱਪੜ ਤੋਂ ਪੁਲਸ ਨੇ ਇੱਕ ਔਰਤ ਦਾ ਕੱਟਿਆ ਹੋਇਆ ਸਿਰ ਬਰਾਮਦ ਕੀਤਾ ਸੀ । ਪੁਲਿਸ ਅਨੁਸਾਰ ਇੱਕ ਵਿਅਕਤੀ ਮੋਬਾਈਲ ਵਟਸਐਪ ਰਾਹੀਂ ਇੱਕ ਔਰਤ ਦੇ ਕੱਟੇ ਹੋਏ ਸਿਰ ਦੀ ਹਲਦੀ ਨਾਲ ਮਲੀ ਹੋਈ ਫੋਟੋ ਵਾਇਰਲ ਕਰ ਰਿਹਾ ਸੀ। ਤਕਨੀਕੀ ਜਾਂਚ ਤੋਂ ਬਾਅਦ ਫੋਟੋ ਵਾਇਰਲ ਕਰਨ ਵਾਲੇ ਦੋਸ਼ੀ ਨੂੰ ਐਤਵਾਰ ਭੂਲੀ ਬਾਈਪਾਸ ਰੋਡ ‘ਤੇ ਸਥਿਤ ਸਿਟੀ ਸਕੂਲ ਨੇੜਿਓਂ ਗ੍ਰਿਫਤਾਰ ਕਰ ਲਿਆ ਗਿਆ। ਮੁਲਜ਼ਮ ਦੀ ਪਛਾਣ 41 ਸਾਲਾ ਇਰਫਾਨ ਅੰਸਾਰੀ ਉਰਫ ਕਾਲੂ ਵਜੋਂ ਹੋਈ ਹੈ। ਉਹ ਭੁੱਲੀ ਓਪੀ ਇਲਾਕੇ ਦੇ ਨਿਊ ਇਸਲਾਮਪੁਰ ਪੰਦਰਪਾਲ ਦਾ ਰਹਿਣ ਵਾਲਾ ਹੈ। ਇਰਫਾਨ ਦੇ ਦੱਸੀ ਜਗ੍ਹਾ ਉਤੇ ਪੰਦਰਪਾਲ ਦਾਸ ਟੋਲਾ ਵਿਖੇ ਪੰਪੂ ਛੱਪੜ ਉਤੇ ਸਥਿਤ ਹੁੱਡਾ ‘ਚੋਂ ਇਕ ਅਣਪਛਾਤੀ ਔਰਤ ਦਾ ਧੜ ਬਰਾਮਦ ਹੋਇਆ ਸੀ।ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ
Related Post
Popular News
Hot Categories
Subscribe To Our Newsletter
No spam, notifications only about new products, updates.