post

Jasbeer Singh

(Chief Editor)

Patiala News

ਕੈਂਪ ਵਿੱਚ 300 ਮਰੀਜ਼ਾਂ ਨੂੰ ਫ੍ਰੀ ਦਵਾਈਆਂ ਅਤੇ 28 ਮਰੀਜ਼ਾਂ ਦੀਆਂ ਅੱਖਾਂ ’ਚ ਲੈਜ ਪਾਏ ਗਏ

post-img

ਕੈਂਪ ਵਿੱਚ 300 ਮਰੀਜ਼ਾਂ ਨੂੰ ਫ੍ਰੀ ਦਵਾਈਆਂ ਅਤੇ 28 ਮਰੀਜ਼ਾਂ ਦੀਆਂ ਅੱਖਾਂ ’ਚ ਲੈਜ ਪਾਏ ਗਏ ਘਨੌਰ, 22 ਅਪ੍ਰੈਲ : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਉਪਰਾਲੇ ਸਦਕਾ ਪਿੰਡ ਰਾਏਪੁਰ ਦੀ ਸਮੂਹ ਪੰਚਾਇਤ ਦੇ ਸਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ 694ਵਾਂ ਅੱਖਾਂ ਅਤੇ ਦੰਦਾਂ ਦਾ ਫ੍ਰੀ ਚੈੱਕਅਪ ਕੈਂਪ ਆਮ ਆਦਮੀ ਦੇ ਬਲਾਕ ਪ੍ਰਧਾਨ ਤੇ ਗਡਰੀਆ ਸਮਾਜ ਐਸੋਸੀਏਸ਼ਨ ਦੇ ਸੀਨੀਅਰ ਆਗੂ ਜਮਨਾ ਰਾਏਪੁਰ ਦੀ ਅਗਵਾਈ ਹੇਠ ਲਗਾਇਆ । ਕੈਂਪ ਵਿੱਚ ਗਲੋਬਲ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੇ ਲਗਭਗ 300 ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕਰਕੇ ਫਰੀ ਦਵਾਈਆਂ ਦਿੱਤੀਆਂ ਗਈਆਂ ਅਤੇ ਚੋਣ ਕਰਕੇ 28 ਮਰੀਜ਼ਾਂ ਦੀਆਂ ਅੱਖਾਂ ਵਿਚ ਲੈਜ ਪਾਏ ਗਏ ਅਤੇ ਲੋੜਵੰਦਾਂ ਨੂੰ ਫਰੀ ਐਨਕਾਂ ਦਿੱਤੀਆਂ ਗਈਆਂ। ਜਦੋਂ ਕਿ ਰਾਜ ਡੈਟਲ ਅਤੇ ਫਿਊਜੋਥਰੈਪੀ ਹਸਪਤਾਲ ਦੇ ਡਾਕਟਰਾਂ ਦੀ ਟੀਮ ਵੱਲੋਂ ਸੈਂਕੜੇ ਮਰੀਜ਼ਾਂ ਦੇ ਦੰਦਾ ਦੀ ਜਾਂਚ ਕਰਕੇ ਫਰੀ ਦਵਾਈਆਂ ਦਿੱਤੀਆਂ ਗਈਆਂ । ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਜਮਨਾ ਰਾਏਪੁਰ ਨੇ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਲੋੜਵੰਦ ਲੋਕਾਂ ਲਈ ਇੱਕ ਮਸੀਹਾ ਬਣ ਕੇ ਵਿਚਰ ਰਿਹਾ ਹੈ । ਇਸ ਟਰੱਸਟ ਵੱਲੋਂ ਹਜ਼ਾਰਾਂ ਤਰ੍ਹਾਂ ਦੀਆਂ ਲੋਕ ਭਲਾਈ ਸਕੀਮਾਂ ਪ੍ਰਦਾਨ ਕਰਕੇ ਲੋਕਾਂ ਦੀ ਮੱਦਦ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਜਦੋਂ ਸੰਸਾਰ ਵਿੱਚ ਕਿਤੇ ਕੋਈ ਮੁਸੀਬਤ ਆਉਂਦੀ ਹੈ ਤਾਂ ਐਸ.ਪੀ. ਓਬਰਾਏ ਪੀੜਤਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ ਜਾਂਦੇ ਹਨ । ਉਨ੍ਹਾਂ ਕਿਹਾ ਕਿ ਜਦੋਂ ਕਿਸੇ ਤੇ ਕੋਈ ਭੀੜ ਆਉਂਦੀ ਹੈ ਤਾਂ ਲੋਕ ਓਬਰਾਏ ਸਾਬ੍ਹ ਨੂੰ ਯਾਦ ਕਰਦੇ ਹਨ । ਇਸ ਮੌਕੇ ਆਮ ਆਦਮੀ ਪਾਰਟੀ ਤੋਂ ਹਲਕਾ ਸਨੌਰ ਦੇ ਬਲਾਕ ਪ੍ਰਧਾਨ ਜਮਨਾ ਰਾਏਪੁਰ, ਪ੍ਰਧਾਨ ਹਰਕੇਸ਼ ਕੁਮਾਰ, ਨਸੀਬ ਸਿੰਘ ਫ਼ੌਜੀ, ਸਰਪੰਚ ਬਲਵਿੰਦਰ ਸਿੰਘ ਅਕੋਤ, ਮਹਿੰਦਰ ਸਿੰਘ ਰਾਏਪੁਰ, ਸਰਪੰਚ ਕੁਲਦੀਪ ਸਿੰਘ ਮਿੱਠੂ ਮਾਜਰਾ, ਸਰਪੰਚ ਭੇਸੂ ਮਹਿਮੁਦਪੁਰ, ਸਰਪੰਚ ਰਾਏਪੁਰ ਮੰਡਲਾਂ ਸਰਬਜੀਤ ਕੌਰ, ਪੰਚ ਹਰਨੇਕ ਸਿੰਘ, ਪੰਚ ਜੈ ਭਗਵਾਨ, ਪੰਚ ਜਾਫ਼ਰ, ਪੰਚ ਡੀਸੀ, ਪੰਚ ਸੰਦੀਪ, ਪੰਚ ਜੱਸਾ ਸਿੰਘ, ਸਾਬਕਾ ਸਰਪੰਚ ਸਖ਼ਤ ਸਿੰਘ ਆਦਿ ਸਮੇਤ ਵੱਡੀ ਗਿਣਤੀ ਪਤਵੰਤੇ ਸੱਜਣ ਮੌਜੂਦ ਸਨ ।

Related Post