
ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਹਾਜ਼ਰੀ ’ਚ ਡਾ. ਧਰਮਵੀਰ ਗਾਂਧੀ ਨੇ ਭਰੇ ਨਾਮਜ਼ਦਗੀ ਪੱਤਰ
- by Jasbeer Singh
- May 8, 2024

ਪਟਿਆਲਾ, 8 ਮਈ (ਜਸਬੀਰ)-ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਹਾਜ਼ਰੀ ਵਿਚ ਨਾਮਜ਼ਦਗੀ ਪੱਤਰ ਭਰੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇਕ ਰੋਡ ਸ਼ੌਅ ਕੱਢਿਆ, ਜਿਸ ਵਿਚ ਵੱਡੇ ਪੱਧਰ ’ਤੇ ਕਾਂਗਰਸੀਆਂ ਨੇ ਭਾਗ ਲਿਆ। ਡਾ. ਗਾਂਧੀ ਦੇ ਨਾਲ ਸਾਬਕਾ ਵਿਧਾਇਕ ਰਜਿੰਦਰ ਸਿੰਘ, ਸਾਬਕਾ ਵਿਧਾਇਕ ਹਰਦਿਆਲ ਕੰਬੋਜ, ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਅਤੇ ਸਾਬਕਾ ਮੇਅਰ ਵਿਸ਼ਨੂੰ ਸ਼ਰਮਾ ਵੀ ਸਨ। ਡਾ. ਧਰਮਵੀਰ ਗਾਂਧੀ ਨੇ ਇਸ ਮੌਕੇ ਕਿਹਾ ਕਿ ਪਟਿਆਲਾ ਦੇ ਲੋਕ ਇਸ ਵਾਰ ਇਕ ਅਜਿਹੇ ਉਮੀਦਵਾਰ ਨੂੰ ਚੁਣਨ ਦਾ ਮਨ ਬਣਾ ਚੁੱਕੇ ਹਨ, ਜਿਹੜਾ ਲੋਕਾਂ ਦੀ ਆਵਾਜ਼ ਨੂੰ ਦੇਸ਼ ਦੀ ਸੰਸਦ ਤੱਕ ਪਹੁੰਚਾਵੇ ਕਿਉਕਿ ਇਸ ਤੋਂ ਪਹਿਲਾਂ 4 ਵਾਰ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਪ੍ਰਨੀਤ ਕੌਰ ਨੇ ਇਕ ਵਾਰ ਵੀ ਦੇਸ਼ ਦੀ ਸੰਸਦ ਵਿਚ ਪਟਿਆਲਾ ਲੋਕ ਸਭਾ ਹਲਕੇ ਦੀ ਆਵਾਜ਼ ਨਹੀਂ ਚੁੱਕੀ ਅਤੇ ਹਮੇਸ਼ਾ ਸਿਰਫ ਵੋਟਾਂ ਲੈਣ ਲਈ ਹੀ ਲੋਕਾਂ ਕੋਲ ਗਏ ਜਦੋਂ ਕਿ ਬਾਕੀ ਉਮੀਦਵਾਰ ਦਾ ਵੀ ਇਹੋ ਹਾਲ ਹੈ ਜਿਹੜੇ ਸਿਰਫ ਵੋਟਾਂ ਲਈ ਹੀ ਲੋਕਾਂ ਤੱਕ ਪਹੁੰਚਦੇ ਹਨ।