July 6, 2024 01:49:35
post

Jasbeer Singh

(Chief Editor)

Patiala News

ਪਿਛਲੇ ਸੱਤ ਸਾਲਾਂ ਵਿਚ ਕਾਂਗਰਸ ਅਤੇ ਆਪ ਸਰਕਾਰ ਨੇ ਪੰਜਾਬ ਦੀ ਕੀਤੀ ਲੁੱਟ ਖਸੁੱਟ: ਐਨ.ਕੇ. ਸ਼ਰਮਾ

post-img

ਪਟਿਆਲਾ, 8 ਮਈ (ਜਸਬੀਰ)-ਪਟਿਆਲਾ ਲੋਕ ਸਭਾ ਹਲਕੇ ਤੋਂ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ.ਕੇ.ਸਰਮਾ ਨੇ ਵਿਕਾਸ ਦੇ ਮੁੱਦੇ ‘ਤੇ ਵਿਰੋਧੀ ਪਾਰਟੀਆਂ ਨੂੰ ਘੇਰਦਿਆਂ ਕਿਹਾ ਹੈ ਕਿ ਪਿਛਲੇ ਸੱਤ ਸਾਲਾਂਵਿਚ ਕਾਂਗਰਸ ਅਤੇ ਆਪ ਸਰਕਾਰ ਨੇ ਪੰਜਾਬ ਦੀ ਲੁੱਟ ਖਸੁੱਟ ਕੀਤੀ ਹੈ। ਪਹਿਲਾਂ ਕਾਂਗਰਸ ਲੁੱਟਦੀ ਰਹੀ ਅਤੇ ਹੁਣ ਆਮ ਆਦਮੀ ਦਾ ਮਖੋਟਾ ਪਾ ਕੇ ਆਪ ਸਰਕਾਰ ਨੇ ਲੁੱਟ ਮਚਾਈ ਹੋਈ ਹੈ। ਇਧਰ ਕਾਂਗਰਸ ਵਿਚ ਲੁੱਟ ਖਸੁੱਟ ਕਰਨ ਤੋਂ ਬਾਅਦ ਕਈ ਲੋਕ ਭਾਜਪਾ ਵਿਚ ਜਾ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਅਕਾਲੀ ਦਲ ਦੀ ਸਰਕਾਰ ਸਮੇਂ ਬੁਨਿਆਦੀ ਢਾਂਚੇ ਦੇ ਵਿਕਾਸ ‘ਤੇ 24 ਹਜਾਰ ਕਰੋੜ ਰੁਪਏ ਖਰਚ ਕੀਤੇ ਗਏ। ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੋਟਾਂ ਮੰਗਣ ਤੋਂ ਪਹਿਲਾਂ ਆਪਣੀਆਂ ਸਰਕਾਰਾਂ ਦਾ ਰਿਪੋਰਟ ਕਾਰਡ ਵੀ ਲੋਕਾਂ ਸਾਹਮਣੇ ਲੈ ਕੇ ਜਾਣਾ ਚਾਹੀਦਾ ਹੈ। ਐਨ. ਕੇ. ਸਰਮਾ ਅੱਜ ਇੱਥੇ ਬਾਰ ਐਸੋਸੀਏਸਨ ਦੇ ਵਕੀਲਾਂ ਨਾਲ ਰੂ-ਬ-ਰੂ ਹੋਏ। ਐਨ.ਕੇ. ਸਰਮਾ ਨੇ ਕਿਹਾ ਕਿ ਅਕਾਲੀ ਦਲ ਨੇ ਹਮੇਸਾ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਲਈ ਲੜਾਈ ਲੜੀ ਹੈ। ਭਾਂਵੇ ਉਹ ਕਪੂਰੀ ਮੋਰਚਾ ਹੋਵੇ, ਧਰਮ ਯੁੱਧ ਮੋਰਚਾ ਹੋਵੇ ਜਾਂ ਪੰਜਾਬੀ ਸੂਬੇ ਦਾ ਮੋਰਚਾ ਹੋਵੇ। ਇਸ ਮੌਕੇ ਮਨਵੀਰ ਸਿੰਘ ਟਿਵਾਣਾ ਪ੍ਰਧਾਨ, ਕੁੰਦਨ ਸਿੰਘ ਨਾਗਰਾ, ਰਣਜੀਤ ਸਿੰਘ ਮਾਨ, ਹਰਦੇਵ ਸਿੰਘ, ਭੁਪਿੰਦਰਜੋਤ ਸਿੰਘ ਭਿੰਡਰ, ਸਤੀਸ ਕਰਕਰੇ, ਸਵੀਦੇਵ ਸਿੰਘ ਘੁੰਮਣ, ਜਗਦੀਸ ਸਰਮਾ, ਦੀਪਕ ਜਿੰਦਲ, ਦੀਪਕ ਸੂਦ, ਗਗਨਦੀਪ ਸਿੰਘ ਸਿੱਧੂ, ਇਸਮੀਤ ਸਿੰਘ ਚਾਵਲਾ ਅਤੇ ਮਨਦੀਪ ਕੌਰ ਢਿੱਲੋਂ, ਹਰਮੀਤ ਕੌਰ ਕਾਹਲੋਂ ਆਦਿ ਮੈਂਬਰ ਹਾਜਰ ਸਨ।

Related Post