ਬਰਸਾਤਾਂ ਦੇ ਮੱਦੇਨਜ਼ਰ ਸਰਕਾਰ ਤੇ ਪ੍ਰਸ਼ਾਸਨ ਭੋੜੇ ਸਾਇਫਨ ਤੇ ਚੋਏ ਦੀ ਸਫਾਈ ਵੱਲ ਤੁਰੰਤ ਧਿਆਨ ਦੇਵੇ -: ਜੱਸਾ ਖੋਖ
- by Jasbeer Singh
- June 12, 2025
ਬਰਸਾਤਾਂ ਦੇ ਮੱਦੇਨਜ਼ਰ ਸਰਕਾਰ ਤੇ ਪ੍ਰਸ਼ਾਸਨ ਭੋੜੇ ਸਾਇਫਨ ਤੇ ਚੋਏ ਦੀ ਸਫਾਈ ਵੱਲ ਤੁਰੰਤ ਧਿਆਨ ਦੇਵੇ -: ਜੱਸਾ ਖੋਖ ਬਰਸਾਤਾਂ ਦੇ ਦਿਨਾਂ ਚ ਪਾਣੀ ਆਉਣ ਕਾਰਨ ਇਲਾਕੇ ਦੇ ਵੱਡੀ ਗਿਣਤੀ ਵਿੱਚ ਕਿਸਾਨ ਹੁੰਦੇ ਹਨ ਪ੍ਰਭਾਵਤ ਨਾਭਾ 11 ਜੂਨ : ਬਰਸਾਤ ਦਾ ਮੋਸਮ ਸ਼ੁਰੂ ਹੋਣ ਵਾਲਾ ਹੈ ਪਰ ਹੁਣ ਤੱਕ ਨਾਭਾ ਪ੍ਰਸ਼ਾਸਨ ਵਲੋਂ ਭੋੜੇ ਸਾਇਫਨ ਤੇ ਚੋਏ ਦੀ ਸਫਾਈ ਦਾ ਕੰਮ ਸ਼ੁਰੂ ਨਹੀਂ ਹੋਇਆ ਪੰਜਾਬ ਸ,ਕਾਰ ਇਸ ਪਾਸੇ ਤੁਰੰਤ ਧਿਆਨ ਦੇਵੇ ਤਾਂ ਜ਼ੋ ਆਉਣ ਵਾਲੇ ਦਿਨਾਂ ਵਿੱਚ ਬਰਸਾਤਾਂ ਦੇ ਪਾਣੀ ਨਾਲ ਕਿਸਾਨਾਂ ਦੀਆਂ ਫਸਲਾਂ ਦੀ ਤਬਾਹੀ ਹੋਣ ਤੋਂ ਬਚ ਜਾਵੇ ਇਨਾਂ ਸਬੰਧੀ ਨਾਭਾ ਪ੍ਰਸ਼ਾਸਨ ਤੇ ਮੋਜੂਦਾ ਵਿਧਾਇਕ ਦੇਵ ਮਾਨ ਤੇ ਸਵਾਲ ਚੁੱਕਦਿਆਂ ਯੂਥ ਅਕਾਲੀ ਦਲ ਦੇ ਬੁਲਾਰੇ ਜੱਸਾ ਖੋਖ ਨੇ ਕਿਹਾ ਕਿ ਇਲਾਕੇ ਦੇ ਕਿਸਾਨਾਂ ਵਲੋਂ ਕਈ ਵਾਰ ਇਸ ਚੋਏ ਦੀ ਸਫਾਈ ਨੂੰ ਲੈਕੇ ਰੋਸ ਜ਼ਾਹਰ ਕਰਦਿਆਂ ਵਿਧਾਇਕ ਦੇਵ ਮਾਨ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਚੁੱਕੀ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ ਇਸ ਚੋਏ ਦੀ ਪ੍ਰੋਪਰ ਸਫਾਈ ਨਾ ਹੋਣ ਕਾਰਨ ਹਰ ਸਾਲ ਹਜ਼ਾਰਾਂ ਕਿਸਾਨ ਪ੍ਰਭਾਵਤ ਹੁੰਦੇ ਹਨ ਜਿਨਾਂ ਦੀਆਂ ਫ਼ਸਲਾਂ ਪਾਣੀ ਦੀ ਮਾਰ ਚ ਆ ਕੇ ਤਬਾਹ ਹੋ ਜਾਂਦੀਆਂ ਹਨ ਤੇ ਸਫ਼ਾਈ ਨਾ ਹੋਣ ਕਾਰਨ ਕਿਸਾਨਾਂ ਨੂੰ ਚਿੰਤਾ ਸਤਾ ਰਹੀ ਹੈ ਅਤੇ ਸਰਕਾਰਾਂ ਵਲੋਂ ਕੋਈ ਮੂਆਵਜਾ ਵੀ ਨਹੀਂ ਦਿੱਤਾ ਜਾਂਦਾ ਜੱਸਾ ਖੋਖ ਨੇ ਚੇਤਾਵਨੀ ਦਿੰਦਿਆਂ ਕਿਹਾ ਜੇਕਰ ਰਹਿੰਦੇ ਸਮੇਂ ਪ੍ਰਸ਼ਾਸਨ ਵਲੋਂ ਇਸ ਪਾਸੇ ਧਿਆਨ ਨਾ ਦਿੱਤਾ ਗਿਆ ਤਾਂ ਇਲਾਕੇ ਕਿਸਾਨਾ ਨੂੰ ਨਾਲ ਲੈਕੇ ਅਕਾਲੀ ਦਲ ਵਲੋਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ ਜਿਸ ਦੀ ਜੂਮੇਵਾਰੀ ਸਰਕਾਰ ਲੋਕਲ ਪ੍ਰਸ਼ਾਸਨ ਦੀ ਹੋਵੇਗੀ
