post

Jasbeer Singh

(Chief Editor)

Patiala News

ਆਮ ਆਦਮੀ ਪਾਰਟੀ ਪਟਿਆਲਾ ਤੇ ਪਟਿਆਲਵੀਆਂ ਦੀ ਹਰ ਤਰ੍ਹਾਂ ਤੋਂ ਕਾਇਆ ਕਲਪ ਲਈ ਤਿਆਰ : ਰਮੇਸ਼ ਸਿੰਗਲਾ

post-img

ਆਮ ਆਦਮੀ ਪਾਰਟੀ ਪਟਿਆਲਾ ਤੇ ਪਟਿਆਲਵੀਆਂ ਦੀ ਹਰ ਤਰ੍ਹਾਂ ਤੋਂ ਕਾਇਆ ਕਲਪ ਲਈ ਤਿਆਰ : ਰਮੇਸ਼ ਸਿੰਗਲਾ ਪਟਿਆਲਾ, 12 ਜੂਨ () : ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਤੇ ਵਪਾਰ ਮੰਡਲ ਦੇ ਜੁਆਇੰਟ ਸੈਕਟਰੀ ਰਮੇਸ਼ ਸਿੰਗਲਾ ਨੇ ਆਖਿਆ ਹੈ ਕਿ ਆਮ ਆਦਮੀ ਪਾਰਟੀ ਵਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਵਿਕਾਸ ਕਾਰਜਾਂ ਨੂੰ ਪਹਿਲ ਦਿੰਦਿਆਂ ਨਗਰ ਨਿਗਮ ਪਟਿਆਲਾ ਦੇ ਸਹਿਯੋਗ ਨਾਲ ਪਟਿਆਲਾ ਤੇ ਪਟਿਆਲਵੀਆਂ ਦੀ ਹਰ ਤਰ੍ਰਾਂ ਤੋਂ ਕਾਇਆ ਕਲਪ ਲਈ ਤਿਆਰ ਬਰ ਤਿਆਰ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ਵਾਸੀਆਂ ਨੂੰ ਪੀਣ ਲਈ ਨਹਿਰੀ ਪਾਣੀ, ਸਾਫ਼ ਸੁਥਰੀਆਂ ਸੜਕਾਂ, ਜਗਮਗ ਕਰਦੀਆਂ ਸਟਰੀਟ ਲਾਈਟਾਂ ਸਮੇਤ ਅਤਿ ਆਧੁਨਿਕ ਸਹੂਲਤਾਂ ਪ੍ਰਦਾਨ ਕਰਨ ਲਈ ਜਿਥੇ ਖਾਕਾ ਤਿਆਰ ਹੋ ਚੁੱਕਾ ਹੈ ਉਥੇ ਕੰਮਾਂ ਦੇ ਟੈਂਡਰ ਕਰ ਦਿੱਤੇ ਗਏ ਹਨ । ਉਨ੍ਹਾਂ ਦੱਸਿਆ ਕਿ ਪਟਿਆਲਾ ਸ਼ਹਿਰ ਨੂੰ ਕੂੜਾ ਮੁਕਤ ਕਰਨ ਲਈ ਨਿਗਮ ਵੱਲੋਂ ਵਾਰਡ 17 ਤੇ 55 ਵਿੱਚ ਪਾਇਲਟ ਪ੍ਰੋਜੈਕਟ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਰਾਹੀਂ ਹੁਣ ਕੂੜਾ ਸਿੱਧਾ ਐਮ. ਆਰ. ਐਫ. ਸੈਂਟਰਾਂ ਵਿੱਚ ਜਾਵੇਗਾ ਤੇ 30 ਜੂਨ ਤੱਕ ਸ਼ਹਿਰ ਵਿੱਚ ਬਣੇ ਸੈਕੰਡਰੀ ਗਾਰਬੇਜ਼ ਪੁਆਇੰਟ ਖਤਮ ਕਰ ਦਿੱਤੇ ਜਾਣਗੇ, ਜਿਸ ਨਾਲ ਕੂੜੇ ਦੀ ਸਮੱਸਿਆ ਕਾਫ਼ੀ ਹੱਦ ਤੱਕ ਹੱਲ ਹੋ ਜਾਵੇਗੀ । ਇਥੇ ਹੀ ਬਸ ਨਹੀਂ ਥਾਪਰ ਯੂਨੀਵਰਸਿਟੀ ਦੇ ਸਹਿਯੋਗ ਨਾਲ ਕੂੜੇ ਦੀ ਸਾਇੰਟਿਫਿਕ ਮੈਨੇਜਮੈਂਟ ਵੀ ਕੀਤੀ ਜਾ ਰਹੀ ਹੈ । ਰਮੇਸ਼ ਸਿੰਗਲਾ ਨੇ ਸ਼ਹਿਰ ਵਿਚ ਘੁੰਮ ਰਹੇ ਅਵਾਰਾ ਕੁੱਤਿਆਂ ਵੱਲੋਂ ਵੱਢੇ ਜਾਣ ਦੇ ਖਾਸ ਤੌਰ `ਤੇ ਬੱਚਿਆਂ ਦੇ ਹਮਲੇ ਆਦਿ ਦੇ ਮਾਮਲਿਆਂ ਨਾਲ ਨਜਿੱਠਣ ਲਈ ਕੁੱਤਿਆਂ ਦੀ ਸਟਰਲਾਈਜੇਸ਼ਨ ਕਰਨ ਦੇ ਕੰਮ `ਚ ਤੇਜ਼ੀ ਲਿਆਉਣ ਦੀ ਕੈਬਨਿਟ ਮੰਤਰੀ ਵਲੋ਼ ਕੀਤੀ ਗਈ ਹਦਾਇਤ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁੱਤਿਆਂ ਦੀ ਸਟਰਲਾਈਜੇਸ਼ਨ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਰੋਜ਼ਾਨਾ 50 ਕੁੱਤਿਆਂ ਦੀ ਸਟਰਲਾਈਜੇਸ਼ਨ ਕੀਤੀ ਜਾਵੇਗੀ, ਇਸ ਲਈ ਪਸ਼ੂਆਂ ਦੇ ਹਸਪਤਾਲ `ਚ ਕੁੱਤਿਆਂ ਦੀ ਸੰਭਾਲ ਲਈ ਬਣੇ ਕੈਂਨਲ ਦੀ ਗਿਣਤੀ ਵੀ 50 ਤੋਂ ਵਧਾ ਕੇ 200 ਕੀਤੀ ਜਾ ਰਹੀ ਹੈ । ਆਪ ਨੇਤਾ ਰਮੇਸ਼ ਸਿੰਗਲਾ ਨੇ ਸ਼ਾਹੀ ਸ਼ਹਿਰ ਪਟਿਆਲਾ ਵਿਚ ਵਧਦੀ ਜਾ ਰਹੀ ਟਰੈਫ਼ਿਕ ਸਮੱਸਿਆ ਦੇ ਹੱਲ ਲਈ ਸ਼ਹਿਰ ਵਿੱਚ ਸ਼ੁਰੂ ਕੀਤੀ ਜਾਣ ਵਾਲੀ ਈ ਸੇਵਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਵਿੱਚ 50 ਇਲੈਕਟ੍ਰਿਕ ਬੱਸਾਂ ਚਲਾਈਆਂ ਜਾਣਗੀਆਂ ਤੇ ਇਸ ਸਬੰਧੀ ਟੈਂਡਰ ਹੋ ਚੁੱਕਾ ਹੈ ਤੇ ਆਉਂਦੇ ਛੇ ਮਹੀਨਿਆਂ ਤੱਕ ਸ਼ਹਿਰ ਅੰਦਰ ਲੋਕਾਂ ਦੀ ਸਹੂਲਤ ਲਈ ਬੱਸ ਸੇਵਾ ਸ਼ੁਰੂ ਕਰ ਦਿੱਤੀ ਜਾਵੇਗੀ । ਉਨ੍ਹਾਂ ਸ਼ਹਿਰ ਵਿੱਚ ਸਟਰੀਟ ਲਾਈਟਾਂ ਖਰਾਬ ਹੋਣ ਦੀ ਸਮੱਸਿਆ ਦੇ ਹੱਲ ਲਈ ਨਿਗਮ ਵੱਲੋਂ ਨਵੀਨਤਮ ਤਕਨਾਲੋਜੀ ਦੀ ਵਰਤੋਂ ਵਿਚ ਲਿਆਂਦੇ ਜਾਣ ਸਬੰਧੀ ਦੱਸਿਆ ਕਿ ਇਸ ਤਹਿਤ ਸ਼ਹਿਰ ਦੇ ਕਿਸੇ ਵੀ ਇਲਾਕੇ ਦੀ ਕੋਈ ਵੀ ਲਾਈਟ ਖਰਾਬ ਹੋਣ ਦੀ ਸੂਚਨਾ ਸਾਫਟਵੇਅਰ ਰਾਹੀਂ ਸਬੰਧਤ ਸ਼ਾਖਾ ਦੇ ਸਬੰਧਤ ਅਧਿਕਾਰੀ ਪਾਸ ਪਹੁੰਚ ਜਾਵੇਗੀ ਅਤੇ ਇਸ ਨਾਲ ਸਟਰੀਟ ਲਾਈਟਾਂ ਖਰਾਬ ਰਹਿਣ ਦੀ ਸਮੱਸਿਆ ਤੋਂ ਪੂਰੀ ਤਰ੍ਹਾਂ ਰਾਹਤ ਮਿਲ ਜਾਵੇਗੀ ਤੇ ਸ਼ਹਿਰ ਰਾਤ ਸਮੇਂ ਜਗਮਗ ਕਰੇਗਾ । ਰਮੇਸ਼ ਸਿੰਗਲਾ ਨੇ ਪਟਿਆਲਾ ਦੀ ਮਾਲ ਰੋਡ ਤੇ ਬਣੀ ਰਜਿੰਦਰਾ ਝੀਲ ਦੀ ਪੁਨਰ ਸੁਰਜੀਤੀ ਤਹਿਤ ਰਜਿੰਦਰਾ ਝੀਲ ਵਿੱਚ ਜਲਦੀ ਪਾਣੀ ਸੁਰੂ ਹੋਣ ਦੇ ਚਲਦਿਆਂ ਇਥੇ ਕਿਸ਼ਤੀਆਂ ਵੀ ਚੱਲਣ ਬਾਰੇ ਦੱਸਿਆ ਤਾਂ ਜੋ ਇਸਨੂੰ ਪਿਕਨਿਕ ਕੇਂਦਰ ਵਜੋਂ ਵਿਕਸਤ ਕੀਤਾ ਜਾ ਸਕੇ।

Related Post

Instagram