post

Jasbeer Singh

(Chief Editor)

Patiala News

ਇਨਕਮ ਟੈਕਸ ਡਿਪਾਰਟਮੈਂਟ ਨੇ ਕਰਵਾਇਆ ਟੈਕਸ ਵਿਸ਼ੇ ਤੇ ਸੈਮੀਨਾਰ

post-img

ਇਨਕਮ ਟੈਕਸ ਡਿਪਾਰਟਮੈਂਟ ਨੇ ਕਰਵਾਇਆ ਟੈਕਸ ਵਿਸ਼ੇ ਤੇ ਸੈਮੀਨਾਰ ਪਟਿਆਲਾ : ਇਨਕਮ ਟੈਕਸ ਆਫਿਸ ਪਟਿਆਲਾ ਵਲੋ ਅੰਮ੍ਰਿਤਸਰ ਦੇ ਚੀਫ ਕਮਿਸ਼ਨਰ ਇਨਕਮ ਟੈਕਸ ਲਾਲ ਚੰਦ (ਆਈ. ਆਰ. ਐਸ.) ਅਤੇ ਪ੍ਰਿੰਸੀਪਲ ਕਮਿਸ਼ਨਰ ਇਨਕਮ ਟੈਕਸ ਪਟਿਆਲਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਡਾਇਰੈਕਟ ਟੈਕਸ ਵਿਵਾਦ ਸੇ ਵਿਸ਼ਵਾਸ ਸਕੀਮ 2024 ਵਿਸ਼ੇ ਤੇ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਪਟਿਆਲਾ ਆਫਿਸ ਵਿਖੇ ਕੀਤਾ ਗਿਆ । ਇਸ ਮੌਕੇ ਪਟਿਆਲਾ ਰੇਂਜ ਦੇ ਜੁਇਆਂਟ ਕਮਿਸ਼ਨਰ ਪ੍ਰਦੀਪ ਕੁਮਾਰ, ਪਟਿਆਲਾ ਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਨੇ ਸਕੀਮ ਦੇ ਅਹਿਮ ਪਹਿਲੂਆਂ ਬਾਰੇ ਸਮੂਹ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਸਾਂਝਾ ਕੀਤਾ । ਇਸ ਮੌਕੇ ਸੀ. ਏ. ਐਸੋਸੀਏਸ਼ਨ, ਚਾਰਟਡ ਅਕਾਊਂਟੈਂਟ ਆਫ ਇੰਡੀਆ ਪਟਿਆਲਾ ਬ੍ਰਾਂਚ, ਪਟਿਆਲਾ ਟੈਕਸ ਬਾਰ ਐਸੋਸੀਏਸ਼ਨ, ਰੈਡੀਮੇਡ ਗਾਰਮੈਂਟ ਐਸੋਸੀਏਸ਼ਨ, ਕੈਮਿਸਟ ਐਸੋਸੀਏਸ਼ਨ ਦੇ ਮੈਂਬਰਾਂ ਨੇ ਵੱਡੇ ਪੱਧਰ ਤੇ ਭਾਗ ਲਿਆ । ਇਸ ਮੌਕੇ ਇਨਕਮ ਟੈਕਸ ਵਿਭਾਗ ਦੇ ਆਫਿਸਰਜ ਨੇ ਇਸ ਸਕੀਮ ਬਾਰੇ ਹੋਰ ਮਹੱਤਵਪੂਰਨ ਜਾਣਕਾਰੀਆਂ ਤੋਂ ਸਮੂਹ ਮੈਂਬਰਾਂ, ਟੈਕਸ ਅਧਿਕਾਰੀਆਂ ਅਤੇ ਟੈਕਸ ਕਰ ਦਾਤਿਆਂ ਨੂੰ ਜਾਣੂ ਕਰਵਾਇਆ । ਇਸ ਮੌਕੇ ਸਮੂਹ ਟੈਕਸ ਭਰਨ ਵਾਲੇ ਅਦਾਰਿਆਂ ਨੂੰ ਅਪੀਲ ਕੀਤੀ ਗਈ ਕਿ ਅਗਰ ਉਹਨਾਂ ਦੀ ਕੋਈ ਵੀ ਟੈਕਸ ਸਬੰਧੀ ਵਿਭਾਗੀ ਕਾਰਵਾਈ ਪੈਂਡਿੰਗ ਹੈ ਤਾਂ ਉਸ ਨੂੰ 31 ਦਸੰਬਰ 2024 ਤੱਕ ਸੈਟਲ ਕਰਵਾ ਕੇ ਇਸ ਸਕੀਮ ਦਾ ਲਾਭ ਲੈ ਸਕਦੇ ਹਨ । ਇਸ ਮੌਕੇ ਟੈਕਸ ਦਾਤਿਆਂ ਨੂੰ ਐਡਵਾਂਸ ਇਨਕਮ ਟੈਕਸ ਭਰਨ ਲਈ ਵੀ ਪ੍ਰੇਰਿਤ ਕੀਤਾ ਗਿਆ । ਇਸ ਮੌਕੇ ਸੀ. ਏ. ਲਵਿਸ਼ ਗੋਇਲ ਚੈਅਰਮੈਨ ਸੀ. ਏ ਐਸੋਸੀਏਸ਼ਨ ਪਟਿਆਲਾ, ਐਡ. ਰਕੇਸ਼ ਕਾਜਲਾ ਪ੍ਰਧਾਨ ਪਟਿਆਲਾ ਟੈਕਸ ਬਾਰ ਐਸੋਸੀਏਸ਼ਨ, ਰਾਜਬੀਰ ਸਿੰਘ ਬਲਿੰਗ, ਹਾਕਮ ਸਿੰਘ, ਇੰਦਰਜੀਤ ਸਿੰਘ, ਆਰ.ਡੀ ਗੋਇਲ ਸਾਰੇ (ਆਈ. ਟੀ. ਓ.) ਸੀ. ਏ. ਸ਼ਸ਼ੀ ਭੂਸ਼ਨ ਗੁਪਤਾ, ਸੀ. ਏ. ਆਰ. ਪੀ. ਭਾਂਬਰੀ, ਐਡ. ਰਾਜੇਸ਼ ਮਲਹੌਤਰਾ ਨੇ ਆਪਣੇ ਵਡਮੁੱਲੇ ਵਿਚਾਰਾਂ ਰਾਹੀਂ ਟੈਕਸ ਦਾਤਿਆਂ ਨੂੰ ਪ੍ਰੇਰਿਤ ਕੀਤਾ ।

Related Post