post

Jasbeer Singh

(Chief Editor)

Latest update

ਭਾਰਤ ਦੀ ਮਿਕਸਡ ਰਿਲੇਅ ਟੀਮ ਨੇ ਕੌਮੀ ਰਿਕਾਰਡ ਬਣਾਇਆ

post-img

ਭਾਰਤ ਦੀ ਮਿਕਸਡ 4×400 ਮੀਟਰ ਰਿਲੇਅ ਟੀਮ ਨੇ ਅੱਜ ਇੱਥੇ ਪਹਿਲੀ ਏਸ਼ਿਆਈ ਰਿਲੇਅ ਚੈਂਪੀਅਨਸ਼ਿਪ ਵਿੱਚ ਕੌਮੀ ਰਿਕਾਰਡ ਬਣਾ ਕੇ ਸੋਨ ਤਗਮਾ ਜਿੱਤਿਆ ਹਾਲਾਂਕਿ ਭਾਰਤੀ ਟੀਮ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨ ਵਿੱਚ ਨਾਕਾਮ ਰਹੀ। ਮੁਹੰਮਦ ਅਜਮਲ, ਜਯੋਤਿਕਾ ਸ੍ਰੀ ਡਾਂਡੀ, ਅਮੋਜ ਜੈਕਬ ਅਤੇ ਸੁਭਾ ਵੈਂਕਟੇਸਨ ਦੀ ਚੌਕੜੀ ਨੇ 3:14.12 ਸਕਿੰਟ ਦੇ ਸਮੇਂ ਨਾਲ ਸੋਨ ਤਗਮਾ ਜਿੱਤਿਆ। ਪਿਛਲਾ ਕੌਮੀ ਰਿਕਾਰਡ 3:14.34 ਸਕਿੰਟ ਦਾ ਸੀ ਜੋ ਭਾਰਤੀ ਟੀਮ ਨੇ ਪਿਛਲੇ ਸਾਲ ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਕਾਇਮ ਕੀਤਾ ਸੀ। ਇਸ ਸਮੇਂ ਨਾਲ ਭਾਰਤੀ ਟੀਮ ਵਿਸ਼ਵ ਅਥਲੈਟਿਕਸ ਰੋਡ ਟੂ ਪੈਰਿਸ ਸੂਚੀ ਵਿੱਚ 21ਵੇਂ ਸਥਾਨ ’ਤੇ ਹੈ। ਟੀਮ ਦਾ ਟੀਚਾ 15ਵੇਂ ਜਾਂ 16ਵੇਂ ਸਥਾਨ ’ਤੇ ਰਹਿਣ ਦਾ ਸੀ। ਇਸ ਤਰ੍ਹਾਂ ਭਾਰਤੀ ਟੀਮ ਦਾ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨ ਦਾ ਰਾਹ ਮੁਸ਼ਕਿਲ ਹੋ ਗਿਆ ਹੈ।

Related Post