

ਬ੍ਰੇਕ ਤੋਂ ਪਰਤੀ ਪੀਵੀ ਸਿੰਧੂ ਮੰਗਲਵਾਰ ਨੂੰ ਸ਼ੁਰੂ ਹੋ ਰਹੇ ਮਲੇਸ਼ੀਆ ਮਾਸਟਰਜ਼ ਬੈਡਮਿੰਟਨ ਟੂਰਨਾਮੈਂਟ ਵਿੱਚ ਜਿੱਤ ਦਰਜ ਕਰ ਕੇ ਪੈਰਿਸ ਓਲੰਪਿਕ ਤੋਂ ਪਹਿਲਾਂ ਲੈਅ ਹਾਸਲ ਕਰਨਾ ਚਾਹੇਗੀ। ਸਾਬਕਾ ਵਿਸ਼ਵ ਚੈਂਪੀਅਨ ਸਿੰਧੂ ਨੇ ਉਬੇਰ ਕੱਪ ਅਤੇ ਥਾਈਲੈਂਡ ਓਪਨ ’ਚ ਹਿੱਸਾ ਨਹੀਂ ਲਿਆ ਸੀ। ਇਸੇ ਤਰ੍ਹਾਂ ਅਸ਼ਮਿਤਾ ਚਾਲੀਹਾ, ਆਕ੍ਰਿਸ਼ੀ ਕਸ਼ਯਪ ਅਤੇ ਮਾਲਵਿਕਾ ਵੀ ਚੰਗਾ ਪ੍ਰਦਰਸ਼ਨ ਕਰਨਾ ਚਾਹੁਣਗੀਆਂ। ਪੁਰਸ਼ ਵਰਗ ਵਿੱਚ ਕਿਰਨ ਜੌਰਜ ਇਕੱਲਾ ਭਾਰਤੀ ਹੈ ਜੋ ਆਪਣਾ ਪਹਿਲਾ ਮੈਚ ਜਾਪਾਨ ਦੇ ਤਾਕੁਮਾ ਓਬਾਯਾਸ਼ੀ ਖ਼ਿਲਾਫ਼ ਖੇਡੇਗਾ। ਥਾਈਲੈਂਡ ਓਪਨ ਦੇ ਚੈਂਪੀਅਨ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਇਸ ਟੂਰਨਾਮੈਂਟ ਵਿਚ ਨਹੀਂ ਖੇਡ ਰਹੇ।