
ਭਾਰਤੀ ਫੌਜ ਨੇ ਦੇਰ ਰਾਤ ਕੀਤਾ ਕੁੱਝ ਹੀ ਮਿੰਟਾਂ ਦੇ ਵਿਚ ਪਾਕਿਸਤਾਨ ਬਣੇ 9 ਅੱਤਵਾਦੀ ਕੈਂਪਾਂ `ਤੇ ਹਵਾਈ ਹਮਲਾ
- by Jasbeer Singh
- May 7, 2025

ਭਾਰਤੀ ਫੌਜ ਨੇ ਦੇਰ ਰਾਤ ਕੀਤਾ ਕੁੱਝ ਹੀ ਮਿੰਟਾਂ ਦੇ ਵਿਚ ਪਾਕਿਸਤਾਨ ਬਣੇ 9 ਅੱਤਵਾਦੀ ਕੈਂਪਾਂ `ਤੇ ਹਵਾਈ ਹਮਲਾ ਨਵੀਂ ਦਿੱਲੀ : ਭਾਰਤ ਦੇਸ਼ ਨੇ ਪਹਿਲਗਾਮ ਹਮਲੇ ਦਾ ਬਦਲਾ ਅੱਤਵਾਦੀਆਂ ਤੋਂ ਲੈਣ ਦੇ ਉਦੇਸ਼ ਨਾਲ ਲੰਘੀ ਰਾਤ 1 ਵਜ ਕੇ 5 ਮਿੰਟ ਤੋਂ ਲੈ ਕੇ 1 ਵਜ ਕੇ 30 ਮਿੰਟਾਂ ਵਿਚਕਾਰ ਪਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਵਿੱਚ ਨੌਂ ਅਤਿਵਾਦੀ ਲਾਂਚ ਪੈਡਾਂ `ਤੇ ਫ਼ੌਜੀ ਹਮਲਿਆਂ ਤੋਂ ਤੁਰੰਤ ਬਾਅਦ, ਭਾਰਤ ਨੇ ਬੁੱਧਵਾਰ ਨੂੰ ਕਿਹਾ ਕਿ ਇਹ ਕਾਰਵਾਈ "ਕੇਂਦ੍ਰਿਤ ਅਤੇ ਸਟੀਕ" ਸੀ । ਭਾਰਤ ਨੇ ਇਹ ਵੀ ਕਿਹਾ ਕਿ ਉਸ ਕੋਲ ਭਰੋਸੇਯੋਗ ਸੁਰਾਗ ਅਤੇ ਸਬੂਤ ਹਨ ਜੋ ਪਹਿਲਗਾਮ ਹਮਲੇ ਵਿੱਚ ਪਾਕਿਸਤਾਨ ਸਥਿਤ ਅਤਿਵਾਦੀਆਂ ਦੀ ਸਪੱਸ਼ਟ ਸ਼ਮੂਲੀਅਤ ਵੱਲ ਇਸ਼ਾਰਾ ਕਰਦੇ ਹਨ।ਇਨ੍ਹਾਂ ਸਟੀਕ ਹਮਲਿਆਂ ਤੋਂ ਬਾਅਦ, ਭਾਰਤ ਨੇ ਦੁਨੀਆ ਦੇ ਕਈ ਦੇਸ਼ਾਂ ਨਾਲ ਸੰਪਰਕ ਕੀਤਾ ਅਤੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਪਾਕਿਸਤਾਨ ਵਿਰੁੱਧ ਅੱਤਵਾਦ ਵਿਰੋਧੀ ਕਾਰਵਾਈ ਬਾਰੇ ਜਾਣਕਾਰੀ ਦਿੱਤੀ। ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨ. ਐਸ. ਏ.) ਅਜੀਤ ਡੋਭਾਲ ਨੇ ਅਮਰੀਕੀ ਐਨਐਸਏ ਅਤੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਕੀਤੀ ਗਈ ਕਾਰਵਾਈ ਬਾਰੇ ਜਾਣਕਾਰੀ ਦਿੱਤੀ ।ਵਾਸ਼ਿੰਗਟਨ ਸਥਿਤ ਭਾਰਤੀ ਦੂਤਾਵਾਸ ਨੇ ਕਿਹਾ, "ਭਾਰਤ ਕੋਲ ਭਰੋਸੇਯੋਗ ਸੁਰਾਗ, ਤਕਨੀਕੀ ਜਾਣਕਾਰੀ, ਬਚੇ ਲੋਕਾਂ ਦੀਆਂ ਗਵਾਹੀਆਂ ਅਤੇ ਹੋਰ ਸਬੂਤ ਹਨ ਜੋ ਹਮਲੇ ਵਿੱਚ ਪਾਕਿਸਤਾਨ ਸਥਿਤ ਅਤਿਵਾਦੀਆਂ ਦੀ ਸਪੱਸ਼ਟ ਸ਼ਮੂਲੀਅਤ ਵੱਲ ਇਸ਼ਾਰਾ ਕਰਦੇ ਹਨ।ਦੂਤਾਵਾਸ ਨੇ ਕਿਹਾ ਕਿ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਪਾਕਿਸਤਾਨ ਅਤਿਵਾਦੀਆਂ ਅਤੇ ਉਨ੍ਹਾਂ ਨੂੰ ਸਮਰਥਨ ਦੇਣ ਵਾਲੇ ਬੁਨਿਆਦੀ ਢਾਂਚੇ ਵਿਰੁਧ ਕਾਰਵਾਈ ਕਰੇਗਾ।ਦੂਤਾਵਾਸ ਨੇ ਕਿਹਾ ਕਿ ਇਸ ਦੀ ਬਜਾਏ, ਪਿਛਲੇ ਪੰਦਰਵਾੜੇ ਦੌਰਾਨ, ਪਾਕਿਸਤਾਨ ਇਸ ਤੋਂ ਇਨਕਾਰ ਕਰਦਾ ਰਿਹਾ ਹੈ ਅਤੇ ਭਾਰਤ ਵਿਰੁਧ ਝੂਠੇ ਦੋਸ਼ ਲਗਾ ਰਿਹਾ ਹੈ।ਦੂਤਾਵਾਸ ਨੇ ਕਿਹਾ ਕਿ ਭਾਰਤ ਦੀਆਂ ਕਾਰਵਾਈਆਂ "ਕੇਂਦ੍ਰਿਤ ਅਤੇ ਸਟੀਕ" ਰਹੀਆਂ ਹਨ ਅਤੇ ਇਹ ਯਕੀਨੀ ਬਣਾਉਣ ਲਈ ਧਿਆਨ ਰੱਖਿਆ ਗਿਆ ਹੈ ਕਿ ਇਹ ਹੋਰ ਨਾ ਵਧੇ। ਇਹ ਹਮਲੇ ਇੱਕ ਮਾਪੇ ਅਤੇ ਜ਼ਿੰਮੇਵਾਰ ਤਰੀਕੇ ਨਾਲ ਯੋਜਨਾਬੱਧ ਕੀਤੇ ਗਏ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.