post

Admin

(Chief Editor)

Latest update

ਅਮਰੀਕੀ ਅਦਾਲਤ ਦੇ ਹੁਕਮਾਂ 'ਤੇ ਭਾਰਤੀ ਨਾਗਰਿਕ ਨੂੰ ਕੱਢਿਆ ਜਾਵੇਗਾ ਬਾਹਰ

post-img

ਅਮਰੀਕੀ ਅਦਾਲਤ ਦੇ ਹੁਕਮਾਂ 'ਤੇ ਭਾਰਤੀ ਨਾਗਰਿਕ ਨੂੰ ਕੱਢਿਆ ਜਾਵੇਗਾ ਬਾਹਰ

ਵਾਸ਼ਿੰਗਟਨ, 31 ਜੁਲਾਈ 2026 : ਅਮਰੀਕਾ (America) ਵਿਖੇ ਰਹਿ ਰਹੇ ਇਕ ਭਾਰਤੀ ਨਾਗਰਿਕ ਨੂੰ ਅਮਰੀਕਾ ਵਿਚੋਂ ਅਮਰੀਕੀ ਅਦਾਲਤ (American court) ਵਲੋਂ ਕੀਤੇ ਗਏ ਹੁਕਮਾਂ 'ਤੇ ਬਾਹਰ ਕੱਢਿਆ ਜਾਵੇਗਾ ।

ਕੌਣ ਹੈ ਇਹ ਭਾਰਤੀ ਨਾਗਰਿਕ

ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਜਿਸ ਫੈਡਰਲ ਅਦਾਲਤ ਵਲੋਂ ਅਮਰੀਕਾ ਵਿਚੋਂ ਜਿਸ ਭਾਰਤੀ ਨਾਗਰਿਕ ਨੂੰ ਅਮਰੀਕਾ ਵਿਚੋਂ ਬਾਹਰ (Out of America) ਕੱਢਣ ਦਾ ਫ਼ੈਸਲਾ ਕੀਤਾ ਗਿਆ ਹੈ ਦੀ ਪਛਾਣ 40 ਸਾਲਾ ਅਮਿਤ ਪਟੇਲ (Amit Patel) ਦੇ ਤੌਰ 'ਤੇ ਹੋਈ ਹੈ । ਦੱਸਯੋਗ ਹੈ ਕਿ ਉਕਤ ਵਿਅਕਤੀ ਨੂੰ ਅਮਰੀਕਾ ਦੀ ਫ਼ੈਡਰਲ ਅਦਾਲਤ ਨੇ ਵੀਜ਼ਾ ਧੋਖਾਧੜੀ ਅਤੇ ਹਥਿਆਰਬੰਦ ਲੁੱਟ-ਖੋਹ ਦੀ ਸਾਜਿਸ਼ ਰਚਣ ਦੇ ਦੋਸ਼ ਵਿਚ ਇਕ ਭਾਰਤੀ ਨਾਗਰਿਕ ਨੂੰ ਇਕ ਦਿਨ ਦੀ ਕੈਦ, 1,000 ਅਮਰੀਕੀ ਡਾਲਰ ਜੁਰਮਾਨਾ ਲਗਾਇਆ ਅਤੇ ਨਾਲ ਹੀ ਦੇਸ਼ ਵਿਚੋਂ ਬਾਹਰ ਕੱਢਣ ਦਾ ਹੁਕਮ ਦਿਤਾ ।

ਕਿਸ ਕਾਰਨ ਕੀਤਾ ਗਿਆ ਸੀ ਅਜਿਹਾ ਸਭ ਕੁੱਝ

ਮੈਸਾਚੂਸੇਟਸ ਦੇ ਵਰਸੇਸਟਰ ਦੇ ਰਹਿਣ ਵਾਲੇ 40 ਸਾਲਾ ਮਿਤੁਲ ਪਟੇਲ ਅਤੇ 10 ਹੋਰ ਲੋਕਾਂ ਨੇ ਬੋਸਟਨ ਦੀ ਅਦਾਲਤ ਵਿਚ ਅਪਣਾ ਗੁਨਾਹ ਕਬੂਲ ਕਰ ਲਿਆ ਸੀ । ਪਟੇਲ ਉਸ ਸਾਜ਼ਿਸ਼ ਦਾ ਹਿੱਸਾ ਸੀ, ਜਿਸ ਤਹਿਤ ਸਟੋਰਾਂ ਵਿਚ ਜਾਅਲੀ ਲੁੱਟਾਂ-ਖੋਹਾਂ ਕਰਵਾਈਆਂ ਜਾਂਦੀਆਂ ਸਨ ਤਾਂ ਜੋ ਉੱਥੇ ਕੰਮ ਕਰਨ ਵਾਲੇ ਕਰਮਚਾਰੀ ਖ਼ੁਦ ਨੂੰ ਅਪਰਾਧ ਦਾ ਸ਼ਿਕਾਰ ਦੱਸ ਕੇ ਅਮਰੀਕੀ ਵੀਜ਼ਾ ਹਾਸਲ ਕਰ ਸਕਣ । ਜਾਂਚ ਮੁਤਾਬਕ ਇਹ ਸਾਰੀ ਸਾਜਿਸ਼ ‘ਯੂ ਵੀਜ਼ਾ’ ਪ੍ਰਾਪਤ ਕਰਨ ਲਈ ਰਚੀ ਗਈ ਸੀ । ਇਸ ਸਾਜ਼ਿਸ਼ ਦੇ ਮੁੱਖ ਸੰਚਾਲਕ ਰਾਮਭਾਈ ਪਟੇਲ ਅਤੇ ਲੁਟੇਰੇ ਦੇ ਤੌਰ ’ਤੇ ਕੰਮ ਕਰਨ ਵਾਲੇ ਬਲਵਿੰਦਰ ਸਿੰਘ ਨੂੰ ਪਹਿਲਾਂ ਹੀ ਦੋਸ਼ੀ ਕਰਾਰ ਦਿਤਾ ਜਾ ਚੁੱਕਾ ਹੈ ।

Related Post

Instagram