
Latest update
0
ਭਾਰਤੀ ਕ੍ਰਿਕਟ ਬੋਰਡ ਟੀਮ ਦੇ ਮੁੱਖ ਕੋਚ ਲਈ ਮੰਗੇਗਾ ਅਰਜ਼ੀਆਂ, ਮੁੜ ਦਾਅਵਾ ਪੇਸ਼ ਕਰਨ ਲਈ ਦ੍ਰਾਵਿੜ ਨੂੰ ਦੇਣੀ ਪਵੇਗੀ ਨਵੀ
- by Aaksh News
- May 10, 2024

ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ ਕਿਹਾ ਹੈ ਕਿ ਜੇ ਭਾਰਤ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਟੀ-20 ਵਿਸ਼ਵ ਕੱਪ ਤੋਂ ਬਾਅਦ ਇਸ ਅਹੁਦੇ ‘ਤੇ ਰਹਿਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਦੁਬਾਰਾ ਅਰਜ਼ੀ ਦੇਣੀ ਪਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਨਵੇਂ ਕੋਚ ਦੀ ਨਿਯੁਕਤੀ ਤਿੰਨ ਸਾਲਾਂ ਲਈ ਹੋਵੇਗੀ। ਦ੍ਰਾਵਿੜ ਦਾ ਇਕਰਾਰਨਾਮਾ ਸ਼ੁਰੂ ਵਿਚ ਦੋ ਸਾਲਾਂ ਲਈ ਸੀ ਪਰ ਨਵੰਬਰ ਵਿਚ 50 ਓਵਰਾਂ ਦੇ ਵਿਸ਼ਵ ਕੱਪ ਤੋਂ ਬਾਅਦ ਉਸ ਦਾ ਅਤੇ ਸਹਿਯੋਗੀ ਸਟਾਫ ਦਾ ਇਕਰਾਰ ਵਧਾ ਦਿੱਤਾ ਗਿਆ ਸੀ। ਸ਼ਾਹ ਨੇ ਇੱਥੇ ਬੀਸੀਸੀਆਈ ਦਫ਼ਤਰ ਵਿੱਚ ਚੋਣਵੇਂ ਮੀਡੀਆ ਨੂੰ ਕਿਹਾ, ‘ਅਸੀਂ ਅਗਲੇ ਕੁਝ ਦਿਨਾਂ ਵਿੱਚ ਅਰਜ਼ੀਆਂ ਮੰਗਾਂਗੇ। ਰਾਹੁਲ ਦਾ ਕਾਰਜਕਾਲ ਖਤਮ ਹੋਣ ਵਾਲਾ ਹੈ ਤੇ ਜੇ ਉਹ ਇਸ ਅਹੁਦੇ ’ਤੇ ਰਹਿਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਮੁੜ ਅਰਜ਼ੀ ਦੇ ਕੇ ਦਾਅਵਾ ਪੇਸ਼ ਕਰਨਾ ਪਵੇਗਾ।’