July 6, 2024 02:49:09
post

Jasbeer Singh

(Chief Editor)

Sports

ਹਾਕੀ ਪ੍ਰੋ ਲੀਗ ਲਈ 24 ਮੈਂਬਰੀ ਭਾਰਤੀ ਟੀਮ ਦਾ ਐਲਾਨ

post-img

ਹਰਮਨਪ੍ਰੀਤ ਸਿੰਘ 22 ਮਈ ਤੋਂ ਸ਼ੁਰੂ ਹੋ ਰਹੇ ਐੱਫਆਈਐੱਚ ਹਾਕੀ ਪ੍ਰੋ ਲੀਗ ਦੇ ਯੂਰੋਪ ਰਾਊਂਡ ਵਿੱਚ ਭਾਰਤ ਦੀ 24 ਮੈਂਬਰੀ ਟੀਮ ਦੀ ਅਗਵਾਈ ਕਰੇਗਾ। ਭਾਰਤ ਯੂਰੋਪ ਰਾਊਂਡ ਵਿੱਚ ਕੁੱਲ ਅੱਠ ਮੈਚ ਖੇਡੇਗਾ। ਟੀਮ ਦੋ ਰਾਊਂਡ ਦੇ ਟੂਰਨਾਮੈਂਟ ਵਿੱਚ ਅਰਜਨਟੀਨਾ, ਬੈਲਜੀਅਮ, ਜਰਮਨੀ ਅਤੇ ਗਰੇਟ ਬ੍ਰਿਟੇਨ ਨਾਲ ਦੋ-ਦੋ ਮੈਚ ਖੇਡੇਗੀ। ਪਹਿਲਾ ਰਾਊਂਡ 22 ਤੋਂ 30 ਮਈ ਤੱਕ ਬੈਲਜੀਅਮ ਦੇ ਐਂਟਵਰਪ ਵਿੱਚ ਹੋਵੇਗਾ, ਜਦਕਿ ਦੂਜਾ ਰਾਊਂਡ ਲੰਡਨ ਵਿੱਚ ਇੱਕ ਤੋਂ 12 ਜੂਨ ਤੱਕ ਖੇਡਿਆ ਜਾਵੇਗਾ। ਇਹ 26 ਜੁਲਾਈ ਤੋਂ ਸ਼ੁਰੂ ਹੋ ਰਹੇ ਪੈਰਿਸ ਓਲੰਪਿਕ ਵਾਸਤੇ ਭਾਰਤ ਦੀ ਤਿਆਰੀ ਲਈ ਕਾਫ਼ੀ ਮਹੱਤਵਪੂਰਨ ਮੁਕਾਬਲਾ ਹੋਵੇਗਾ ਅਤੇ ਮੁੱਖ ਕੋਚ ਕਰੇਗ ਫੁਲਟੋਨ ਨੂੰ ਟੀਮ ਨੂੰ ਖੇਡਾਂ ਦੇ ਮਹਾਂਕੁੰਭ ਲਈ ਤਿਆਰ ਕਰਨ ਦਾ ਮੌਕਾ ਮੁਹੱਈਆ ਕਰਾਵੇਗਾ। ਆਸਟਰੇਲੀਆ ਖ਼ਿਲਾਫ਼ ਉਸੇ ਦੀ ਧਰਤੀ ’ਤੇ ਪੰਜ ਟੈਸਟਾਂ ਦੀ ਲੜੀ ਵਿੱਚ 0-5 ਦੀ ਹਾਰ ਮਗਰੋਂ ਭਾਰਤੀ ਟੀਮ ਇਸ ਟੂਰਨਾਮੈਂਟ ’ਚ ਹਿੱਸਾ ਲਵੇਗੀ। ਭਾਰਤ ਪ੍ਰੋ ਲੀਗ ਸੂਚੀ ਵਿੱਚ ਹੁਣ ਅੱਠ ਮੈਚ ’ਚ 15 ਅੰਕ ਨਾਲ ਤੀਜੇ ਸਥਾਨ ’ਤੇ ਹੈ। ਨੈਦਰਲੈਂਡਜ਼ 12 ਮੈਚਾਂ ਵਿੱਚ 26 ਅੰਕਾਂ ਨਾਲ ਸਿਖਰ ’ਤੇ ਹੈ, ਜਦਕਿ ਆਸਟਰੇਲੀਆ ਦੇ ਅੱਠ ਮੈਚ ਵਿੱਚ 20 ਅੰਕ ਹਨ। ਮਿਡਫੀਲਡਰ ਹਾਰਦਿਕ ਸਿੰਘ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਇਸੇ ਤਰ੍ਹਾਂ ਟੀਮ ਵਿੱਚ ਗੋਲਕੀਪਰ ਵਜੋਂ ਪੀਆਰ ਸ੍ਰੀਜੇਸ਼, ਕ੍ਰਿਸ਼ਨ ਬਹਾਦੁਰ ਪਾਠਕ, ਡਿਫੈਂਡਰ ਜਰਮਨਪ੍ਰੀਤ ਸਿੰਘ, ਅਮਿਤ ਰੋਹੀਦਾਸ, ਹਰਮਨਪ੍ਰੀਤ ਸਿੰਘ, ਸੁਮਿਤ, ਸੰਜੈ, ਜੁਗਰਾਜ ਸਿੰਘ, ਵਿਸ਼ਨੂਕਾਂਤ ਸਿੰਘ, ਮਿੱਡਫੀਲਡਰ ਵਿਵੇਦ ਸਾਗਰ ਪ੍ਰਸਾਦ, ਨਿਲਾਕਾਂਤਾ ਸ਼ਰਮਾ, ਮਨਪ੍ਰੀਤ ਸਿੰਘ, ਸ਼ਮਸ਼ੇਰ ਸਿੰਘ, ਹਾਰਦਿਕ ਸਿੰਘ, ਰਾਜਕੁਮਾਰ ਪਾਲ, ਮੁਹੰਮਦ ਰਹੀਲ ਮੌਸੀਨ, ਫਾਰਵਰਡ ਮਨਦੀਪ ਸਿੰਘ, ਅਭਿਸ਼ੇਕ, ਸੁਖਜੀਤ ਸਿੰਘ, ਲਲਿਤ ਕੁਮਾਰ ਉਪਾਧਿਆਏ, ਗੁਰਜੰਟ ਸਿੰਘ, ਆਕਾਸ਼ਦੀਪ ਸਿੰਘ, ਅਰਾਈਜੀਤ ਸਿੰਘ ਹੁੰਦਲ ਅਤੇ ਬੌਬੀ ਸਿੰਘ ਧਾਮੀ ਸ਼ਾਮਲ ਹਨ।

Related Post