post

Jasbeer Singh

(Chief Editor)

Latest update

ਭਾਰਤੀ ਹਾਈ ਕਮਿਸ਼ਨਰ ਨੇ ਕੈਨੇਡਾ ਵਲੋਂ ਨਿੱਝਰ ਹੱਤਿਆ ਦੇ ਲਗਾਏ ਦੋਸ਼ਾਂ ਨੂੰ ਕੀਤਾ ਖਾਰਜ

post-img

ਭਾਰਤੀ ਹਾਈ ਕਮਿਸ਼ਨਰ ਨੇ ਕੈਨੇਡਾ ਵਲੋਂ ਨਿੱਝਰ ਹੱਤਿਆ ਦੇ ਲਗਾਏ ਦੋਸ਼ਾਂ ਨੂੰ ਕੀਤਾ ਖਾਰਜ ਨਵੀਂ ਦਿੱਲ, 15 ਜਨਵਰੀ 2026 : ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਕੇ. ਪਟਨਾਇਕ ਨੇ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨਾਲ ਸਬੰਧਤ ਕੈਨੇਡਾ ਵੱਲੋਂ ਲਗਾਏ ਜਾਂਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ । ਭਾਰਤ ਸਰਕਾਰ ਨਾਲ ਸਬੰਧਤ ਕਿਸੇ ਨੇ ਜੇ ਇਹ ਕਾਰਾ ਕੀਤਾ ਹੈ ਤਾਂ ਸਬੂਤ ਦਿੱਤੇ ਜਾਣ ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਭਾਰਤ ਸਰਕਾਰ ਖਿ਼ਲਾਫ਼ ਨਹੀਂ ਸਗੋਂ ਚਾਰ ਵਿਅਕਤੀਆਂ ਖਿ਼ਲਾਫ਼ ਕੇਸ ਦਰਜ ਹੋਇਆ ਹੈ, ਜੇ ਭਾਰਤ ਸਰਕਾਰ ਨਾਲ ਸਬੰਧਤ ਕਿਸੇ ਨੇ ਇਹ ਕਾਰਾ ਕੀਤਾ ਹੈ ਤਾਂ ਉਸ ਦੇ ਸਬੂਤ ਦਿੱਤੇ ਜਾਣ ਤੇ ਭਾਰਤ ਸਰਕਾਰ ਵਲੋਂ ਕਾਰਵਾਈ ਕਰੇਗੀ ।ਇਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਪਟਨਾਇਕ ਨੇ ਕਿਹਾ ਕਿ ਏਅਰ ਇੰਡੀਆ ਬੰਬ ਕਾਂਡ ਦੀ ਜਾਂਚ ਦਾ ਹਾਲੇ ਤੱਕ ਕੋਈ ਨਤੀਜਾ ਨਹੀਂ ਨਿਕਲਿਆ ਹੈ ਅਤੇ ਕਿਸੇ ਇਕ ਵੀ ਵਿਅਕਤੀ ਨੂੰ ਸਜ਼ਾ ਨਹੀਂ ਹੋਈ ਹੈ ਜਦਕਿ ਭਾਰਤ ਬੀਤੇ 40 ਸਾਲਾਂ ਤੋਂ ਕੈਨੇਡਾ ’ਚ ਅਤਿਵਾਦ ਦੀ ਗੱਲ ਕਰ ਰਿਹਾ ਹੈ। ਦੋਸ਼ ਲਗਾਉਣੇ ਸੌਖੇ ਹਨ ਪਰ ਉਸਦਾ ਸਬੂਤ ਵੀ ਹੋਣਾ ਚਾਹੀਦਾ ਹੈ : ਭਾਰਤੀ ਸਫੀਰ ਬੀਤੇ ਸਾਲ ਸਤੰਬਰ ’ਚ ਹਾਈ ਕਮਿਸ਼ਨਰ ਦਾ ਅਹੁਦਾ ਸੰਭਾਲਣ ਵਾਲੇ ਪਟਨਾਇਕ ਦਾ ਇਹ ਬਿਆਨ ਅਜਿਹੇ ਮੌਕੇ ਆਇਆ ਹੈ ਜਦੋਂ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਐਬੀ ਵਪਾਰਕ ਮਿਸ਼ਨ ਲਈ ਭਾਰਤ ਦੌਰੇ ’ਤੇ ਹਨ । ਭਾਰਤੀ ਸਫ਼ੀਰ ਨੇ ਕਿਹਾ ਕਿ ਸਿੱਖ ਵੱਖਵਾਦੀ ਆਗੂ ਦੀ ਹੱਤਿਆ ਦੇ ਸਬੂਤ ਕਿੱਥੇ ਹਨ? ਹਰ ਵਾਰ ਤੁਸੀਂ ਆਖਦੇ ਹੋ ਕਿ ਭਰੋਸੇਯੋਗ ਸੂਚਨਾ ਹੈ। ਅਸੀਂ ਹਰ ਵਾਰ ਆਖਿਆ ਹੈ ਕਿ ਇਹ ਬੇਤੁਕੇ ਦੋਸ਼ ਹਨ। ਅਸੀਂ ਇਹੋ ਜਿਹੇ ਕਾਰੇ ਨਹੀਂ ਕਰਦੇ ਹਾਂ। ਦੋਸ਼ ਲਾਉਣੇ ਹਮੇਸ਼ਾ ਸੌਖੇ ਹੁੰਦੇ ਹਨ ਪਰ ਉਸ ਦਾ ਸਬੂਤ ਵੀ ਹੋਣਾ ਚਾਹੀਦਾ ਹੈ।

Related Post

Instagram