post

Jasbeer Singh

(Chief Editor)

National

ਭਾਰਤੀ ਐਮ. ਵੀ. ਸਨਸ਼ਾਈਨ ਟੈਂਕਰ ਸੁਰੱਖਿਅਤ ਢੰਗ ਨਾਲ ਭਾਰ ਲਈ ਰਵਾਨਾ

post-img

ਭਾਰਤੀ ਐਮ. ਵੀ. ਸਨਸ਼ਾਈਨ ਟੈਂਕਰ ਸੁਰੱਖਿਅਤ ਢੰਗ ਨਾਲ ਭਾਰ ਲਈ ਰਵਾਨਾ ਨਵੀਂ ਦਿੱਲੀ, 14 ਮਈ 2026 : ਹੋਰਮੁਜ ਜਲਡਮਰੂ ਖੇਤਰ ਵਿਚੋਂ ਐਲ. ਪੀ. ਜੀ. ਟੈਂਕਰ ਐਮ. ਵੀ. ਸਨਸ਼ਾਈਨ ਨੂੰ ਭਾਰਤੀ ਸੁਰੱਖਿਆ ਏਜੰਸੀਆਂ ਵਲੋਂ ਭਾਰਤ ਲਈ ਰਵਾਨਾ ਕਰ ਦਿੱਤਾ ਗਿਆ ਹੈ। ਜਲਡਰੂ ਤੋਂ ਸੁਰੱਖਿਅਤ ਨਿਕਲਣ ਵਾਲਾ ਇਹ 15ਵਾਂ ਜਹਾਜ਼ ਜਾ ਰਿਹਾ ਮੰਨਿਆਂ ਮਿਲੀ ਜਾਣਕਾਰੀ ਅਨੁਸਾਰ ਭਾਰਤੀ ਜਲ ਸੈਨਾ ਨੇ ਕਈ ਸੁਰੱਖਿਆ ਏਜੰਸੀਆਂ ਨਾਲ ਤਾਲਮੇਲ ਕਰਕੇ ਹੋਰਮੁਜ਼ ਜਲਡਮਰੂ ਤੋਂ ਐਲ. ਪੀ. ਜੀ. ਟੈਂਕਰ ਐਮ. ਵੀ. ਸਨਸ਼ਾਈਨ ਨੂੰ ਸੁਰੱਖਿਅਤ ਢੰਗ ਨਾਲ ਸੁਰੱਖਿਅਤ ਕੱਢ ਲਿਆ ਹੈ। ਇਹ ਜਹਾਜ਼ ਫਾਰਸ ਦੀ ਖਾੜੀ ਤੋਂ ਭਾਰਤ ਜਾ ਰਿਹਾ ਹੈ, ਅਤੇ ਇਸਦੇ ਸੁਰੱਖਿਅਤ ਰਸਤੇ ਨੂੰ ਯਕੀਨੀ ਬਣਾਉਣ ਲਈ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਇਹ ਹਾਲ ਹੀ ਦੇ ਸਮੇਂ ਵਿੱਚ ਫਾਰਸ ਦੀ ਖਾੜੀ ਤੋਂ ਸੁਰੱਖਿਅਤ ਢੰਗ ਨਾਲ ਲਿਜਾਇਆ ਜਾਣ ਵਾਲਾ 15ਵਾਂ ਐਲ. ਪੀ. ਜੀ. ਜਹਾਜ਼ ਹੈ। ਇਸ ਦੌਰਾਨ ਈਰਾਨ ਦੇ ਉਪ ਵਿਦੇਸ਼ ਮੰਤਰੀ, ਕਾਜ਼ਮ ਗ਼ਰੀਬਾਬਾਦੀ ਨੇ ਕਿਹਾ ਕਿ ਹੋਰਮੁਜ਼ ਜਲਡਮਰੂ ਵਿੱਚ ਸ਼ਾਂਤੀ ਬਹਾਲ ਕਰਨ ਨਾਲ ਸੁਰੱਖਿਆ ਅਤੇ ਪਾਰਦਰਸ਼ਤਾ ਵਧੇਗੀ । ਉਨ੍ਹਾਂ ਨੇ ਭਾਰਤ ਦੇ ਨਿਰਪੱਖ ਪਹੁੰਚ ਦੀ ਪ੍ਰਸ਼ੰਸਾ ਕੀਤੀ ਅਤੇ ਨਵੀਂ ਦਿੱਲੀ ਤੋਂ ਕਿਸੇ ਵੀ ਸ਼ਾਂਤੀ ਪਹਿਲ ਦਾ ਸਵਾਗਤ ਕਰਨ ਦੀ ਇੱਛਾ ਪ੍ਰਗਟਾਈ । ਕੀ ਆਖਿਆ ਈਰਾਨ ਦੇ ਵਿਦੇਸ਼ ਮੰਤਰੀ ਨੇ ਸੂਤਰਾਂ ਨੇ ਦੱਸਿਆ ਹੈ ਕਿ ਭਾਰਤ ਜਾਣ ਵਾਲੇ 15 ਐਲ.ਪੀ.ਜੀ. ਟੈਂਕਰਾਂ ਵਿੱਚੋਂ 14 ਨੇ ਆਪਣੀ ਯਾਤਰਾ ਪੂਰੀ ਕਰ ਲਈ ਹੈ। 15ਵਾਂ ਟੈਂਕਰ ਆਪਣੇ ਰਸਤੇ `ਤੇ ਸੀ । ਭਾਰਤੀ ਜਲ ਸੈਨਾ ਸਮੇਤ ਕਈ ਏਜੰਸੀਆਂ ਵਿਚਕਾਰ ਤਾਲਮੇਲ ਰਾਹੀਂ, ਜਹਾਜ਼ ਹੁਣ ਸੁਰੱਖਿਅਤ ਢੰਗ ਨਾਲ ਭਾਰਤ ਵੱਲ ਵਧ ਰਿਹਾ ਹੈ। ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਮੀਟਿੰਗ ਤੋਂ ਪਹਿਲਾਂ ਇਰਾਨ ਦੇ ਉਪ ਵਿਦੇਸ਼ ਮੰਤਰੀ ਕਾਜ਼ਮ ਗ਼ਰੀਬਾਬਾਦੀ ਨੇ ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕੀਤੀ । ਉਨ੍ਹਾਂ ਕਿਹਾ ਕਿ ਭਾਰਤ ਹਮੇਸ਼ਾ ਸ਼ਾਂਤੀ ਦਾ ਸਮਰਥਕ ਰਿਹਾ ਹੈ ਅਤੇ ਇਰਾਨ ਪੱਛਮੀ ਏਸ਼ੀਆ ਵਿੱਚ ਤਣਾਅ ਘੱਟ ਕਰਨ ਲਈ ਭਾਰਤ ਵੱਲੋਂ ਕੀਤੀ ਜਾਣ ਵਾਲੀ ਕਿਸੇ ਵੀ ਕੂਟਨੀਤਕ ਪਹਿਲ ਦਾ ਸਵਾਗਤ ਕਰੇਗਾ ।

Related Post

Instagram