post

Jasbeer Singh

(Chief Editor)

Crime

ਦੋ ਨਾਬਾਲਗ ਬੇਟਿਆਂ ਦੇ ਕਤਲ ਦੇ ਦੋਸ਼ `ਚ ਭਾਰਤੀ ਮੂਲ ਦੀ ਔਰਤ ਗਿ੍ਫ਼ਤਾਰ

post-img

ਦੋ ਨਾਬਾਲਗ ਬੇਟਿਆਂ ਦੇ ਕਤਲ ਦੇ ਦੋਸ਼ `ਚ ਭਾਰਤੀ ਮੂਲ ਦੀ ਔਰਤ ਗਿ੍ਫ਼ਤਾਰ ਨਿਊਯਾਰਕ, 16 ਜਨਵਰੀ 2026 : ਅਮਰੀਕਾ ਦੇ ਨਿਊ ਜਰਸੀ ਵਿਚ ਭਾਰਤੀ ਮੂਲ ਦੀ 35 ਸਾਲਾ ਔਰਤ ਨੂੰ ਆਪਣੇ 2 ਨਾਬਾਲਗ ਬੇਟਿਆਂ ਦੇ ਕਤਲ ਦੇ ਦੋਸ਼ `ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪ੍ਰਿਯਦਰਸ਼ਨੀ ਨਟਰਾਜਨ ਦੇ ਆਪਣੇ ਹੀ ਦੋ ਬੱਚਿਆਂ ਦੀ ਮੌਤ ਦਾ ਕਾਰਨ ਬਣਨਾ ਜਾਂਚ ਵਿਚ ਆਇਆ ਸਾਹਮਣੇ ਜਾਂਚ `ਚ ਸਾਹਮਣੇ ਆਇਆ ਹੈ ਕਿ ਨਿਊ ਜਰਸੀ ਦੇ ਹਿਲਸਬੋਰੋ ਦੀ ਰਹਿਣ ਵਾਲੀ ਪ੍ਰਿਯਦਰਸ਼ਨੀ ਨਟਰਾਜਨ ਮੰਗਲਵਾਰ ਨੂੰ ਆਪਣੇ 2 ਬੱਚਿਆਂ ਦੀ ਮੌਤ ਦਾ ਕਾਰਨ ਬਣੀ । ਸੋਮਰਸੈਟ ਕਾਊਂਟੀ ਦੇ ਸਰਕਾਰੀ ਵਕੀਲ ਫੋਨ ਮੈਕਡੋਨਾਲਡ ਨੇ ਬੁੱਧਵਾਰ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਕਿ 13 ਜਨਵਰੀ ਨੂੰ ਸ਼ਾਮ ਲੱਗਭਗ 6.45 ਵਜੇ ਇਕ ਵਿਅਕਤੀ ਤੇ ਐਮਰਜੈਂਸੀ ਨੰਬਰ 911 `ਤੇ ਕਾਲ ਕਰ ਕੇ ਪੁਲਸ ਨੂੰ ਸੂਚਨਾ ਦਿੱਤੀ। ਇਸ ਵਿਅਕਤੀ ਤੇ ਬੱਚਿਆਂ ਦਾ ਪਿਤਾ ਮੰਨਿਆ ਜਾ ਰਿਹਾ ਹੈ । ਪੁੁਲਸ ਮੁਤਾਬਕ ਦੋਹਾਂ ਬੱਚਿਆਂ ਨੂੰ ਪਾਇਆ ਗਿਆ ਕਮਰੇ ਵਿਚ ਮ੍ਰਿਤਕ ਹਾਲਤ ਵਿਚ ਵਕੀਲ ਅਨੁਸਾਰ ਫੋਨ ਕਰਨ ਵਾਲੇ ਨੇ ਦੱਸਿਆ ਕਿ ਕੰਮ ਤੋਂ ਘਰ ਪਰਤਣ `ਤੇ ਉਸ ਨੇ ਆਪਣੇ 5 ਅਤੇ 7 ਸਾਲ ਦੇ 2 ਬੇਟਿਆਂ ਨੂੰ ਬੇਹੋਸ਼ ਪਾਇਆ। ਉਸ ਨੇ ਕਿਹਾ ਕਿ ਮੇਰੀ ਪਤਨੀ ਨੇ ਉਨ੍ਹਾਂ ਨਾਲ ਕੁਝ ਕੀਤਾ ਹੈ । ਮੌਕੇ `ਤੇ ਪਹੁੰਚਣ `ਤੇ ਪੁਲਸ ਅਧਿਕਾਰੀਆਂ ਨੇ ਫੋਨ ਕਰਨ ਵਾਲੇ ਵਿਅਕਤੀ ਅਤੇ ਉਸ ਦੀ ਪਤਨੀ ਨਟਰਾਜਨ ਨੂੰ ਉੱਥੇ ਮੌਜੂਦ ਪਾਇਆ। ਬਿਆਨ ਅਨੁਸਾਰ ਪੁਲਸ ਨੇ ਘਰ ਦੇ ਇਕ ਕਮਰੇ `ਚ ਦੋਵਾਂ ਬੱਚਿਆਂ ਨੂੰ ਮ੍ਰਿਤਕ ਹਾਲਤ ਵਿਚ ਪਾਇਆ ।

Related Post

Instagram