post

Jasbeer Singh

(Chief Editor)

Crime

ਝਾਰਖੰਡ `ਚ ਕਈ ਵਿਅਕਤੀਆਂ ਨੇ ਕੀਤਾ ਨਾਬਾਲਗਾ ਨਾਲ ਗੈਂਗਰੇਪ

post-img

ਝਾਰਖੰਡ `ਚ ਕਈ ਵਿਅਕਤੀਆਂ ਨੇ ਕੀਤਾ ਨਾਬਾਲਗਾ ਨਾਲ ਗੈਂਗਰੇਪ ਗੁਮਲਾ, 23 ਫਰਵਰੀ 2026 : ਭਾਰਤ ਦੇਸ ਦੇ ਸੂਬੇ ਝਾਰਖੰਡ ਦੇ ਗੁਮਲਾ ਜਿ਼ਲੇ ਵਿਖੇ ਕਈ ਵਿਅਕਤੀਆਂ ਵਲੋਂ ਮਿਲ ਕੇ ਇਕ ਨਾਬਾਲਗਾ ਨਾਲ ਗੈਂਗਰੇਪ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕਦੋਂ ਵਾਪਰੀ ਇਹ ਘਟਨਾ ਮਿਲੀ ਜਾਣਕਾਰੀ ਮੁਤਾਬਕ ਝਾਰਖੰਡ ਦੇ ਗੁਮਲਾ ਜਿ਼ਲੇ ਵਿਖੇ ਜੋ 8 ਤੋਂ 10 ਵਿਅਕਤੀਆਂ ਵਲੋਂ ਇਕ ਨਾਬਾਲਗਾ ਨਾਲ ਹੀ ਗੈਂਗਰੇਪ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਘਟਨਾ ਸ਼ੁੱਕਰਵਾਰ ਦੇਰ ਰਾਤ ਰਾਏਡੀਹ ਥਾਣਾ ਵਿਖੇ ਹੋਈ ਹੈ। ਇਹ ਜਾਣਕਾਰੀ ਪੁਲਸ ਨੇ ਦਿੱਤੀ। ਕੀ ਆਖਿਆ ਥਾਣਾ ਮੁਖੀ ਨੇ ਰਾਏਡੀਹ ਥਾਣਾ ਇੰਚਾਰਜ ਸੰਦੀਪ ਕੁਮਾਰ ਯਾਦਵ ਨੇ ਕਿਹਾ ਕਿ ਉਨ੍ਹਾਂ ਸ਼ਨੀਵਾਰ ਨੂੰ ਪੀੜਤਾ ਦੇ ਬਿਆਨਾਂ ਦੇ ਆਧਾਰ `ਤੇ ਐੱਫ. ਆਈ. ਆਰ. ਦਰਜ ਕੀਤੀ । ਉਸ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੇ ਇਕ ਦੋਸਤ ਨਾਲ ਪੈਦਲ ਘਰ ਪਰਤ ਰਹੀ ਸੀ ਤਾਂ ਅਚਾਨਕ 8-10 ਲੋਕਾਂ ਦੇ ਇਕ ਸਮੂਹ ਨੇ ਉਨ੍ਹਾਂ ਨੂੰ ਘੇਰ ਲਿਆ । ਉਨ੍ਹਾਂ ਨੇ ਉਸ ਦੇ ਦੋਸਤ ਨੂੰ ਕੁੱਟ-ਕੁੱਟ ਕੇ ਜ਼ਖ਼ਮੀ ਕਰ ਦਿੱਤਾ ਅਤੇ ਲੜਕੀ ਨੂੰ ਜ਼ਬਰਦਸਤੀ ਇਕ ਸੁੰਨਸਾਨ ਜਗ੍ਹਾ `ਤੇ ਲਿਜਾ ਕੇ ਉਸ ਨਾਲ ਗੈਂਗਰੇਪ ਕੀਤਾ । ਪੁਲਸ ਨੇ ਕਿਹਾ ਕਿ ਜਾਂਚ ਜਾਰੀ ਹੈ ਅਤੇ ਮੁਲਜ਼ਮਾਂ ਨੂੰ ਫੜਨ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ।

Related Post

Instagram