post

Jasbeer Singh

(Chief Editor)

Patiala News

ਪਟਿਆਲਾ ਵਿਚ ਰਸੂਖਦਾਰ ਸ਼ਾਤਰ ਲੋਕਾਂ ਨੇ ਲਗਾਇਆ ਸਰਕਾਰ ਨੂੰ ਕਰੋੜਾਂ ਦਾ ਚੂਨਾ

post-img

ਪਟਿਆਲਾ ਵਿਚ ਰਸੂਖਦਾਰ ਸ਼ਾਤਰ ਲੋਕਾਂ ਨੇ ਲਗਾਇਆ ਸਰਕਾਰ ਨੂੰ ਕਰੋੜਾਂ ਦਾ ਚੂਨਾ

ਜ਼ਮੀਨ ਦੀ ਖਰੀਦੋ ਫਰੋਖਤ ਵਿਚ ਲਗਭਗ 28 ਕਰੋੜ ਦਾ ਘਪਲਾ

ਸਰਕਾਰੀ ਖਜਾਨੇ ਨੂੰ ਮਾਰੀ ਸੇਂਧ

ਸਰਕਾਰੀ ਅਫਸਰ ਅਣਜਾਨ ਜਾਂ ਮਿਲੀਭੁਗਤ

ਇਨਕਮ ਟੈਕਸ, ਮਾਲ ਵਿਭਾਗ, ਬਿਜਲੀ ਵਿਭਾਗ ਤੇ ਹੋਰ ਕਈ ਵਿਭਾਗਾਂ ਦੀ ਮਾਲੀਏ ਦੀ ਚੋਰੀ

ਕੱਟੜ ਈਮਾਨਦਾਰ ਸਰਕਾਰ ਦੇ ਤੰਤਰ ਦੀਆਂ ਉਡਾਈਆਂ ਧੱਜੀਆਂ

ਪਟਿਆਲਾ, 15 ਜੁਲਾਈ 2025 : ਸ਼ਾਹੀ ਸ਼ਹਿਰ ਪਟਿਆਲਾ ਵਿਚ ਕੁੱਝ ਰਸੂਖਦਾਰ ਤੇ ਸ਼ਾਤਰ ਲੋਕਾਂ ਵਲੋਂ ਗੰਢਤੁੱਪ ਕਰਕੇ ਸਰਕਾਰ ਨੂੰ ਲਗਭਗ 28 ਕਰੋੜ ਦਾ ਚੂਨਾ ਲਗਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਟਿਆਲਾ ਸ਼ਹਿਰ ਦੇ ਇਕ ਪੋਸ਼ ਇਲਾਕਾ ਭੁਪਿੰਦਰਾ ਰੋਡ ਤੇ ਬਣੀ ਇਕ ਕਮਰਸ਼ੀਅਲ ਟੀ. ਪੀ. ਸਕੀਮ ਵਿਚ ਜਿਥੇ ਸ਼ੋਅਰੂਮਾਂ ਦਾ ਰੇਟ 2 ਲੱਖ 25 ਹਜ਼ਾਰ ਰੁਪਏ ਪ੍ਰਤੀ ਗੱਜ ਹੈ ਅਤੇ ਕਲੈਕਟਰ ਰੇਟ 1 ਲੱਖ 12 ਹਜ਼ਾਰ ਰੁਪਏ ਹੈ। ਪਰ ਰਜਿਸਟ੍ਰੀ ਸਿਰਫ਼ ਕਥਿਤ ਤੌਰ ਤੇ 15 ਹਜ਼ਾਰ ਰੁਪਏ ਗਜ ਨੂੰ ਕਰਵਾਈ ਜਾ ਰਹੀ ਹੈ। ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਤਾ ਲੱਗਿਆ ਹੈ ਕਿ ਉਕਤ ਸਕੀਮ ਅਧੀਨ ਨਕਸ਼ੇ ਕਮਰਸ਼ੀਅਲ ਪਾਸ ਕਰਕੇ ਰਜਿਸਟ੍ਰੀਆਂ ਰੈਜ਼ੀਡੈਂਸ਼ੀਅਲ ਹੀ ਨਹੀਂ ਬਲਕਿ ਰਕਬਾ ਬਦਲ ਕੇ ਯਾਨੀ ਕਿ ਬਡੂੰਗਰ ਦਾ ਰਕਬਾ ਇਸਤੇਮਾਲ ਕਰਕੇ ਕਰਵਾਈਆਂ ਜਾ ਰਹੀਆਂ ਹਨ। ਸੂਤਰਾਂ ਦੀ ਮੰਨੀਏ ਤਾਂ ਜੇਕਰ ਇਕ ਸ਼ੋਅਰੂਮ ਦੀ ਗੱਲ ਕੀਤੀ ਜਾਵੇ ਤਾਂ 75 ਗੱਜ ਦੇ ਇਕ ਸ਼ੋਅਰੂਮ ਦੀ ਕੀਮਤ ਲਗਭਗ 3 ਕਰੋੜ ਰੁਪਏ ਰੱਖੀ ਗਈ ਹੈ ਪਰ ਉਸਦੀ ਰੈਜ਼ੀਡੈਂਸ਼ੀਅਲ ਰਜਿਸਟ੍ਰੀ ਦਿਖਾ ਕੇ ਸਿਰਫ਼ 15 ਲੱਖ ਰੁਪਏ ਦੀ ਰਜਿਸਟ੍ਰੀ ਕੀਤੀ ਜਾ ਰਹੀ ਹੈ। ਜਿਸ ਨਾਲ ਸਰਕਾਰ ਨੂੰ ਸਿੱਧਾ ਸਿੱਧਾ 4 ਲੱਖ ਤੋਂ ਲੈ ਕੇ ਪੰਜ ਲੱਖ ਰੁਪਏ ਪ੍ਰਤੀ ਸ਼ੋ ਰੂਮ ਤੱਕ ਦੀ ਅਸਟਾਮ ਡਿਊਟੀ ਚੋਰੀ ਕਰਕੇ ਕਰੋੜਾਂ ਦਾ ਚੂਨਾ ਲਗਾਇਆ ਜਾ ਰਿਹਾ ਹੈ। ਯਾਨੀ ਕਿ ਸਿੱਧੇ ਸਿੱਧੇ ਇਹ ਕਿਹਾ ਜਾ ਸਕਦਾ ਹੈ ਕਿ ਮਾਲੀਏ ਦੀ ਚੋਰੀ ਕੀਤੀ ਜਾ ਰਹੀ ਹੈ। ਉਕਤ ਸਕੀਮ ਅਧੀਨ ਜਿਨ੍ਹਾਂ ਵੀ ਵਿਅਕਤੀਆਂ ਵਲੋਂ ਸਰਕਾਰੀ ਵਿਭਾਗਾਂ ਅਤੇ ਵਿਭਾਗੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਉਕਤ ਸਾਰੇ ਪਲਾਨ ਨੂੰ ਨੇਪਰੇ ਚਾੜ੍ਹਿਆ ਜਾ ਰਿਹਾ ਹੈ ਵਿਚ ਪਹਿਲਾਂ ਤਾਂ ਸਿੱਧੇ ਸਿੱਧੇ ਗੱਲ ਕਹਿ ਲਈ ਜਾਵੇ ਜਾਂ ਜਿੰਮੇਦਾਰੀ ਮਾਲ ਵਿਭਾਗ ਦੀ ਹੀ ਬਣਦੀ ਹੈ ਤੇ ਜੇਕਰ ਮਾਲੀਆ ਸਰਕਾਰ ਦੇ ਖਜਾਨੇ ਵਿਚ ਜਮ੍ਹਾ ਨਾ ਕਰਵਾ ਕੇ ਉਸਦੀ ਚੋਰੀ ਕਰਨ ਵਾਲਿਆਂ ਦੀ ਚਲਾਕੀ ਵੱਲ ਧਿਆਨ ਦਿੱਤਾ ਜਾਵੇ ਕਿ ਉਨ੍ਹਾਂ ਮਾਲ ਵਿਭਾਗ ਨੂੰ ਤਾਂ ਗੁੰਮਰਾਹ ਹੀ ਕਰ ਦਿੱਤਾ ਹੈ ਤਾਂ ਇਹ ਵਿਭਾਗ ਦੀ ਬਹੁਤ ਵੱਡੀ ਨਲਾਇਕੀ ਹੈ ਕਿ ਉਹ ਆਪਣੇ ਕੰਮ ਮੁਤਾਬਕ ਕਿਥੇ ਕੀ ਹੋ ਰਿਹਾ ਹੈ ਵੱਲ ਆਪਣੀ ਤੇਜ਼ ਤਰਾਰ ਨਜ਼ਰ ਵੀ ਨਾ ਰੱਖ ਸਕਿਆ ਪਰ ਅਜਿਹਾ ਬਿਨਾਂ ਮਾਲ ਵਿਭਾਗ ਦੀ ਜਾਣਕਾਰੀ ਦੇ ਹੋਣਾ ਸੰਭਵ ਜਿਹਾ ਨਹੀਂ ਲੱਗਦਾ, ਜਿਸਦੇ ਚਲਦਿਆਂ ਮਾਲ ਵਿਭਾਗ ਦੇ ਸਿੱਧੇ ਜਾਂ ਅਸਿੱਧੇ ਤੌਰ ਤੇ ਮਾਲੀਆ ਦੀ ਚੋਰੀ ਕਰਨ ਵਾਲਿਆਂ ਨਾਲ ਮਿਲਿਆ ਹੋਣਾ ਸੁਭਾਵਿਕ ਹੈ । ਦੱਸਣਯੋਗ ਹੈ ਕਿ ਉਕਤ ਟੀ. ਪੀ. ਸਕੀਮ ਅਧੀਨ ਜੋ ਕਮਰਸ਼ੀਅਲ ਜਗ੍ਹਾ ਦੀ ਰਜਿਸਟ੍ਰੀ ਉਹ ਹੀ ਰਕਬਾ ਹੋਰ ਕਿਤੇ ਦਾ ਦਿਖਾ ਕੇ ਰੈਜ਼ੀਡੈਂਸ਼ੀਅਲ ਕਰਵਾ ਕੇ ਜੋ ਅਸ਼ਟਾਮ ਡਿਊਟੀ ਦੀ ਸਿੱਧੇ ਸਿੱਧੇ ਚੋਰੀ ਕੀਤੀ ਜਾ ਰਹੀ ਹੈ ਨਾਲ ਪ੍ਰਤੀ ਸ਼ੋਅਰੂਮ ਵਿਚੋਂ 4 ਤੋਂ 5 ਲੱਖ ਦੀ ਅਸ਼ਟਾਮ ਡਿਊਟੀ ਦਾ ਨੁਕਸਾਨ ਹੋ ਰਿਹਾ ਹੈ, ਜੇਕਰ 38 ਸ਼ੋਅਰੂਮ ਹਨ ਤਾਂ ਚੋਰੀ ਲਗਭਗ 2 ਕਰੋੜ ਦੀ ਅਸ਼ਟਾਮ ਡਿਊਟੀ ਚੋਰੀ ਕੀਤੀ ਗਈ ਹੈ। ਕਮਰਸ਼ੀਅਲ ਜਗ੍ਹਾ ਹੋਣ ਦੇ ਬਾਵਜੂਦ ਰਕਬਾ ਬਦਲ ਕੇ ਰੈਜ਼ੀਡੈਂਸੀਅਲ ਰਜਿਟ੍ਰੀਆਂ ਕਰਵਾਈਆਂ ਜਾ ਰਹੀਆਂ ਹਨ। ਸੇਲ ਕਰਨ ਤੇ ਪ੍ਰਚੇਜ ਕਰਨ ਵਾਲਾ ਦੋਵੇਂ ਧਾਰਾ 82 ਦੀ ਉਲੰਘਣਾਂ ਵਾਰ ਵਾਰ ਕਰ ਰਹੇ ਹਨ। ਪਰ ਸਰਕਾਰ ਵਲੋਂ ਹਾਲੇ ਤੱਕ ਇਨ੍ਹਾਂ ਦੀ ਚੋਰੀ ਨਹੀਂ ਪਕੜੀ ਗਈ। ਹੋ ਸਕਦਾ ਹੈ ਕਿ ਵਿਭਾਗਾਂ ਨੂੰ ਗੁੰਮਰਾਹ ਕੀਤਾ ਗਿਆ ਹੋਵੇ ਜਾਂ ਅਫ਼ਸਰਾਂ ਵਲੋਂ ਚੋਰੀ ਜਾਂ ਕਰੱਪਸ਼ਨ ਨੂੰ ਬੜਾਵਾ ਦਿੱਤਾ ਗਿਆ ਹੋਵੇ। ਅੱਜ ਵੀ ਕਮਰਸ਼ੀਅਲ ਟੀ. ਪੀ. ਸਕੀਮ ਹੋਣ ਦੇ ਬਾਵਜੂਦ ਵੀ ਰਜਿਸਟ੍ਰੀਆਂ ਰੈਜ਼ੀਡੈਂਸ਼ੀਅਲ ਏਰੀਆ ਦਿਖਾ ਕੇ ਕਰਵਾਈਆਂ ਜਾ ਰਹੀਆਂ ਹਨ, ਜੋ ਕਿ ਸਿੱਧੇ ਸਿੱਧੇ ਅਫਸਰਾਂ ਦੀ ਮਿਲੀਭੁਗਤ ਤੇ ਕੁਰੱਪਸ਼ਨ ਦਾ ਵੱਡਾ ਸਕੈਂਡਲ ਨਜ਼ਰ ਆ ਰਿਹਾ ਹੈ। ਜੇਕਰ ਮਾਲ ਵਿਭਾਗ ਦੇ ਅਧਿਕਾਰੀ ਇਸ ਮਾਲੀਆ ਚੋਰੀ ਕਰਨ ਵਾਲੇ ਕਾਰਜ ਵਿਚ ਸ਼ਾਮਲ ਨਹੀਂ ਹਨ ਤਾਂ ਮਾਲ ਵਿਭਾਗ ਨੂੰ ਚਾਹੀਦਾ ਹੈ ਕਿ ਉਹ ਮਾਲੀਆ ਚੋਰੀ ਕਰਕੇ ਪੰਜਾਬ ਸਰਕਾਰ ਦੇ ਖਜਾਨੇ ਨੂੰ ਚੂਨਾ ਲਗਾਉਣ ਵਾਲਿਆਂ ਤੋਂ ਮਾਲੀਏ ਦੀ ਭਰਪਾਈ ਕਰਵਾਉਣ ਅਤੇ ਜਿਹੜੇਵਿਅਕਤੀਆਂ ਵਲੋਂ ਉਕਤ ਮਾਲੀਆ ਚੋਰੀ ਕਰਨ ਵਿਚ ਭੂਮਿਕਾ ਅਦਾ ਕੀਤੀ ਜਾ ਰਹੀ ਹੈ ਵਿਰੁੱਧ ਧਾਰਾ 82 ਤਹਿਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਅੱਜ ਵੀ ਭੋਲੇ ਭਾਲੇ ਲੋਕਾਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ

Related Post