post

Jasbeer Singh

(Chief Editor)

Patiala News

ਇੰਸਪੈਕਟਰ ਸਰਬਜੀਤ ਸਿੰਘ ਚੀਮਾ ਨੇ ਸੰਭਾਲਿਆ ਐਸ ਐਚ ਓ ਕੋਤਵਾਲੀ ਨਾਭਾ ਦਾ ਅਹੁੱਦਾ

post-img

ਇੰਸਪੈਕਟਰ ਸਰਬਜੀਤ ਸਿੰਘ ਚੀਮਾ ਨੇ ਸੰਭਾਲਿਆ ਐਸ ਐਚ ਓ ਕੋਤਵਾਲੀ ਨਾਭਾ ਦਾ ਅਹੁੱਦਾ -ਡਰੱਗ ਮਾਫੀਆ ਨੂੰ ਜੜੋਂ ਖਤਮ ਕਰਨਾ ਮੇਰਾ ਮੁੱਖ ਮੰਤਵ- ਇੰਸਪੈਕਟਰ ਚੀਮਾ ਨਾਭਾ, 11 ਜੂਨ : ਰਿਜਰਵ ਹਲਕਾ ਨਾਭਾ ਤੇ ਰਿਆਸਤੀ ਸ਼ਹਿਰ ਨੂੰ ਨਸ਼ਿਆਂ ਤੋਂ ਮੁਕਤ ਕਰਵਾਉਣਾ ਜਿੱਥੇ ਮੇਰਾ ਮੁੱਖ ਮੰਤ ਹੋਵੇਗਾ ਉੱਥੇ ਹੀ ਡਰੱਗ ਪ੍ਰਭਾਵਿਤ ਖੇਤਰਾਂ 'ਚ ਜਲਦੀ ਹੀ ਵੱਡੇ ਪੱਧਰ ਉੱਤੇ ਸਰਚ ਮੁਹਿਮ ਚਲਾ ਕੇ ਨਸ਼ੇ ਦੇ ਧੰਦੇ ਚ ਲੱਗੇ ਮੁਲਜਮਾਂ ਨੂੰ ਸਲਾਖਾਂ ਪਿੱਛੇ ਭੇਜਿਆ ਜਾਵੇਗਾ। ਇੰਨਾ ਵਿਚਾਰਾਂ ਦਾ ਪ੍ਰਗਟਾਵਾ ਕੋਤਵਾਲੀ ਦੇ ਨਵ-ਨਿਯੁਕਤ ਐਸ ਐਚ ਓ ਇੰਸਪੈਕਟਰ ਸਰਬਜੀਤ ਸਿੰਘ ਚੀਮਾ ਨੇ ਅਪਣਾ ਅਹੁੱਦਾ ਸੰਭਾਲਣ ਉਪਰੰਤ ਪ੍ਰੈਸ ਮਿਲਣੀ ਦੋਰਾਨ ਗੱਲਬਾਤ ਕਰਦਿਆਂ ਕੀਤਾ। ਉਹ ਮੋਹਾਲੀ ਤੋਂ ਬਦਲ ਕੇ ਇੱਥੇ ਆਏ ਹਨ ਇੰਸਪੈਕਟਰ ਸਰਬਜੀਤ ਚੀਮਾ ਨੇ ਸ਼ਹਿਰ ਦੇ ਸਮੂਹ ਕੌਂਸਲਰ ਸਮੇਤ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਬੇਖੌਫ ਹੋ ਕੇ ਸਮਾਜ ਵਿਰੋਧੀ ਅਨਸਰਾਂ ਦੀ ਇਤਲਾਹ ਥਾਣਾ ਕੋਤਵਾਲੀ ਨੂੰ ਦੇਣ। ਜਾਣਕਾਰੀ ਦੇਣ ਵਾਲੇ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਵੇਗਾ। ਇੰਸਪੈਕਟਰ ਚੀਮਾ ਨੇ ਕਿਹਾ ਕਿ ਡੀਜੀਪੀ ਪੰਜਾਬ ਗੌਰਵ ਯਾਦਵ, ਡੀਆਈਜੀ ਡਾਕਟਰ ਨਾਨਕ ਸਿੰਘ ਅਤੇ ਐਸਐਸਪੀ ਵਰੁਣ ਸ਼ਰਮਾ ਦਾ ਮੁੱਖ ਟਾਰਗੇਟ ਨਸ਼ੇ ਦੇ ਕੋਹੜ ਨੂੰ ਜੜੋ ਖਤਮ ਕਰਨਾ ਹੈ, ਜਿਸ ਦੇ ਮਕਸਦ ਨਾਲ ਹੀ ਪੰਜਾਬ ਭਰ ਚ ਨਸ਼ਿਆਂ ਖਿਲਾਫ ਰਿਕਾਰਡ ਤੋੜ ਸਖਤ ਐਕਸ਼ਨ ਲਿਆ ਜਾ ਰਿਹਾ ਹੈ। ਉਨਾ ਕਿਹਾ ਕਿ ਡਰੱਗ ਮਾਫੀਆ ਸਾਡੇ ਸਮਾਜ ਅਤੇ ਦੇਸ਼ ਦੇ ਦੁਸ਼ਮਣ ਹਨ ਇਹਨਾਂ ਦੇ ਖਾਤਮੇ ਲਈ ਡੀਐਸਪੀ ਓਲੰਪੀਅਨ ਮਨਦੀਪ ਕੌਰ ਦੀ ਅਗਵਾਈ 'ਚ ਵੱਡਾ ਐਕਸ਼ਨ ਪਲਾਨ ਤਿਆਰ ਕੀਤਾ ਜਾਵੇਗਾ।

Related Post