post

Admin

(Chief Editor)

Punjab

ਚੰਡੀਗੜ੍ਹ ਪੁਲਸ ਵਿਭਾਗ ਦੇ ਇੰਸਪੈਕਟਰਾਂ ਨੂੰ ਦਿੱਤੀ ਡੀ. ਐਸ. ਪੀ. ਅਹੁਦੇ ਦੀ ਜਿੰਮੇਵਾਰੀ

post-img

ਚੰਡੀਗੜ੍ਹ ਪੁਲਸ ਵਿਭਾਗ ਦੇ ਇੰਸਪੈਕਟਰਾਂ ਨੂੰ ਦਿੱਤੀ ਡੀ. ਐਸ. ਪੀ. ਅਹੁਦੇ ਦੀ ਜਿੰਮੇਵਾਰੀ ਚੰਡੀਗੜ੍ਹ, 13 ਅਪ੍ਰੈਲ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਚੰਡੀਗੜ੍ਹ ਪੁਲਸ ਦੇ ਵਿਭਾਗ ਵਲੋਂ ਤਿੰਨ ਇੰਸਪੈਕਟਰਾਂ ਨੂੰ ਡੀ. ਐਸ. ਪੀ. ਅਹੁਦੇ ਦੀ ਜਿੰਮੇਵਾਰੀ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕੌਣ ਹਨ ਇਹ ਤਿੰਨ ਇੰਸਪੈਕਟਰ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਪੁਲਸ ਵਿਭਾਗ ਦੇ ਜਿਨ੍ਹਾਂ ਤਿੰਨ ਇੰਸਪੈਕਟਰਾਂ ਨੂੰ ਡੀ. ਐਸ. ਪੀ. ਦੇ ਅਹੁਦੇ ਦੀ ਜਿੰਮੇਵਾਰੀ ਸੰਭਾਲਣ ਦਾ ਹੁਕਮ ਜਾਰੀ ਕੀਤਾ ਗਿਆ ਹੈ ਵਿਚ ਇੰਸਪੈਕਟਰ ਨੀਰਜ ਸਰਨਾ, ਇੰਸਪੈਕਟਰ ਸੁਖਦੀਪ ਸਿੰਘ ਅਤੇ ਇੰਸਪੈਕਟਰ ਰਣਜੋਧ ਸਿੰਘ ਸ਼ਾਮ ਹਨ। ਕੀ ਕਾਰਨ ਹੈ ਇੰਸਪੈਕਟਰਾਂ ਨੂੰ ਇਹ ਜਿੰਮੇਵਾਰੀਆਂ ਸੌਂਪਣ ਦਾ ਸੂਚਨਾ ਮੁਤਾਬਕ ਚੰਡੀਗੜ੍ਹ ਪ੍ਰਸ਼ਾਸਨ ਦੇ ਗ੍ਰਹਿ ਵਿਭਾਗ ਨੇ ਤਿੰਨ ਇੰਸਪੈਕਟਰਾਂ ਨੂੰ ਜੋ ਡਿਪਟੀ ਸੁਪਰਡੈਂਟ ਆਫ ਪੁਲਸ ਦੀ ਅਸਾਮੀਆਂ ਦੀ ਜਿੰਮੇਵਾਰੀ ਸੌਂਪਣ ਦਾ ਹੁਕਮ ਜਾਰੀ ਕੀਤਾ ਹੈ ਦਾ ਮੁੱਖ ਕਾਰਨ ਡੀ. ਐਸ. ਪੀ. ਦੇ ਅਹੁਦੇ ਖਾਲੀ ਹੋਣ ਕਾਰਨ ਦਿੱਤੀਆਂ ਗਈਆਂ ਹਨ ਤੇ ਜਾਰੀ ਹੁਕਮਾਂ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਅਸਥਾਈ ਵਿਵਸਥਾ ਇਨ੍ਹਾਂ ਅਸਾਮੀਆਂ ਤੇ ਸਥਾਈ ਨਿਯੁਕਤੀਆਂ ਹੋਣ ਤੱਕ ਲਾਗੂ ਰਹੇਗੀ ਤੇ ਇਹ ਅਧਿਕਾਰੀ ਆਪਣੀ ਮੌਜੂਦਾ ਡਿਊਟੀ ਤੋਂ ਇਲਾਵਾ ਡੀ. ਐਸ. ਪੀ. ਦੀਆਂ ਡਿਊਟੀਆ ਨਿਭਾਉਣਗੇ। ਜਾਰੀ ਹੁਕਮਾਂ ਵਿਚ ਹੋਰ ਕੀ ਕੀ ਦਰਸਾਇਆ ਗਿਆ ਹੈ ਪ੍ਰਸ਼ਾਸਨ ਵਲੋਂ ਜਾਰੀ ਹੁਕਮਾਂ ਵਿਚ ਇਹ ਵੀ ਦਰਸਾਇਆ ਗਿਆ ਹੈ ਕਿ ਇਨ੍ਹਾਂ ਅਧਿਕਾਰੀਆਂ ਨੂੰ ਇਸ ਵਾਧੂ ਜਿੰਮੇਵਾਰੀ ਲਈ ਕੋਈ ਵਾਧੂ ਤਨਖਾਹ, ਭੱਤੇ ਜਾਂ ਸੀਨੀਆਰਤਾ ਲਾਭ ਨਹੀਂ ਮਿਲਣਗੇ । ਇਸ ਤੋਂ ਇਲਾਵਾ ਇਸ ਸਮੇਂ ਨੂੰ ਤਰੱਕੀ ਲਈ ਨਹੀਂ ਗਿਣਿਆ ਜਾਵੇਗਾ । ਪ੍ਰਸ਼ਾਸਨ ਨੇ ਕਿਹਾ ਹੈ ਕਿ ਇਸ ਵਿਵਸਥਾ ਨੂੰ ਬਿਨਾਂ ਕਿਸੇ ਕਾਰਨ ਦੱਸੇ ਕਿਸੇ ਵੀ ਸਮੇਂ ਖਤਮ ਕੀਤਾ ਜਾ ਸਕਦਾ ਹੈ।

Related Post

Instagram