post

Jasbeer Singh

(Chief Editor)

Sports

ਪੰਜਾਬੀ ਯੂਨੀਵਰਸਿਟੀ ਵਿਖੇ ਇੰਟਰ-ਹੋਸਟਲ ਕ੍ਰਿਕਟ ਟੂਰਨਾਮੈਂਟ

post-img

ਪੰਜਾਬੀ ਯੂਨੀਵਰਸਿਟੀ ਵਿਖੇ ਇੰਟਰ-ਹੋਸਟਲ ਕ੍ਰਿਕਟ ਟੂਰਨਾਮੈਂਟ ਪਟਿਆਲਾ, 26 ਮਾਰਚ : ਪੰਜਾਬੀ ਯੂਨੀਵਰਸਿਟੀ ਵਿਖੇ ਡੀਨ ਵਿਦਿਆਰਥੀ ਭਲਾਈ ਦਫ਼ਤਰ ਵੱਲੋਂ ਇੰਟਰ-ਹੋਸਟਲ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ । ਇਹ ਗਤੀਵਿਧੀ 'ਨਸ਼ਾ ਮੁਕਤ ਭਾਰਤ ਅਭਿਆਨ' ਲੜੀ ਤਹਿਤ ਕਰਵਾਈ ਜਾ ਰਹੀ ਹੈ। ਇਸ ਤਿੰਨ ਦਿਨਾ ਟੂਰਨਾਮੈਂਟ ਦੇ ਆਖ਼ਰੀ ਦਿਨ 26 ਮਾਰਚ ਨੂੰ ਇਨਾਮ ਵੰਡੇ ਜਾਣੇ ਹਨ । ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਵੱਲੋਂ ਟੂਰਨਾਮੈਂਟ ਦਾ ਉਦਘਾਟਨ ਕਰਦਿਆਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ । ਉਨ੍ਹਾਂ ਕਿਹਾ ਕਿ ਨੌਜਵਾਨ ਵਿਦਿਆਰਥੀਆਂ ਦਾ ਖੇਡਾਂ ਜਿਹੇ ਖੇਤਰ ਨਾਲ਼ ਜੁੜਨਾ ਜਿੱਥੇ ਉਨ੍ਹਾਂ ਨੂੰ ਤੰਦਰੁਸਤ ਰਖਦਾ ਹੈ ਉੱਥੇ ਹੀ ਨਸ਼ੇ ਵਰਗੀਆਂ ਅਲ੍ਹਾਮਤਾਂ ਤੋਂ ਵੀ ਦੂਰ ਰਖਦਾ ਹੈ । ਡੀਨ ਵਿਦਿਆਰਥੀ ਭਲਾਈ ਪ੍ਰੋ. ਮੋਨਿਕਾ ਚਾਵਲਾ ਅਤੇ ਪ੍ਰੋਵੋਸਟ ਡਾ. ਇੰਦਰਜੀਤ ਸਿੰਘ ਚਹਿਲ ਵੱਲੋਂ 'ਨਸ਼ਾ ਮੁਕਤ ਭਾਰਤ ਅਭਿਆਨ' ਬਾਰੇ ਗੱਲ ਕਰਦਿਆਂ ਇਸ ਦੇ ਮਨੋਰਥ ਬਾਰੇ ਦੱਸਿਆ। ਉਦਘਾਟਨੀ ਸੈਸ਼ਨ ਵਿੱਚ ਵੱਖ-ਵੱਖ ਹੋਸਟਲਾਂ ਦੇ ਵਾਰਡਨਾਂ ਨੇ ਸ਼ਿਰਕਤ ਕੀਤੀ ।

Related Post