post

Jasbeer Singh

(Chief Editor)

Latest update

ਆਸਟ੍ਰੇਲੀਆ ਦੇ ਜੀਲੌਂਗ ਵਿਖੇ ਭਾਰਤੀ ਮੂਲ ਦੇ ਵਿਅਕਤੀ ਤੇ ਹੋਇਆ ਨਸਲੀ ਹਮਲਾ

post-img

ਆਸਟ੍ਰੇਲੀਆ ਦੇ ਜੀਲੌਂਗ ਵਿਖੇ ਭਾਰਤੀ ਮੂਲ ਦੇ ਵਿਅਕਤੀ ਤੇ ਹੋਇਆ ਨਸਲੀ ਹਮਲਾ ਆਸਟ੍ਰੇਲੀਆ, 19 ਫਰਵਰੀ 2026 : ਭਾਰਤੀ ਮੂਲ ਦੇ ਇਕ ਵਿਅਕਤੀ ਨਾਲ ਆਸਟ੍ਰੇਲੀਆ ਦੇਸ਼ ਦੇ ਸ਼ਹਿਰ ਜੀਲੌਂਗ ਦੇ ਖੇਤਰ ਕੋਰਿਓ ਵਿਖੇ ਇਕ ਵਿਅਕਤੀ ਵਲੋਂ ਅਸਲੀ ਹਮਲਾ ਕੀਤੇ ਜਾਣ ਦਾ ਪਤਾ ਚੱਲਿਆ ਹੈ। ਕੌਣ ਹੈ ਇਹ ਭਾਰਤੀ ਮੂਲ ਦਾ ਵਿਅਕਤੀ ਮਿਲੀ ਜਾਣਕਾਰੀ ਅਨੁਸਾਰ ਆਸਟ੍ਰੇਲੀਆ ਦੇ ਜੀਲੌਂਗ ਸ਼ਹਿਰ ਦੇ ਕੋਰਿਓ ਇਲਾਕੇ ਵਿਚ ਜਿਸ 22 ਸਾਲ ਦੇ ਭਾਰਤੀ ਮੂਲ ਦੇ ਇਕ ਵਿਅਕਤੀ ਨਾਲ ਨਸਲੀ ਭੇਦਭਾਵ ਤਹਿਤ ਹਮਲਾ ਕੀਤਾ ਗਿਆ ਹੈ ਦਾ ਨਾਮ ਹਰਪ੍ਰੀਤ ਸਿੰਘ ਹੈ ਤੇ ਇਹ ਇਹ ਸਿੱਖ ਨਰਸ ਹੈ। ਜਾਣਕਾਰੀ ਮੁਤਾਬਕ ਜਿਸ ਸਮੇਂ ਹਰਮਨਪ੍ਰੀਤ ਸਿੰਘ ਜਿੰਮ ਤੋਂ ਬਾਹਰ ਨਿਕਲ ਰਿਹਾ ਸੀ ਤਾਂ ਤਿੰਨ ਲੋਕਾਂ ਨੇ ਉਸਨੂੰ ਘੇਰ ਲਿਆ ਅਤੇ ਗਾਲੀ ਗਲੋਚ ਕਰਦਿਆਂ ਇੰਡੀਅਨ ਡੌਗ ਤੱਕ ਕਹਿ ਦਿੱਤਾ। ਇਥੇ ਹੀ ਬਸ ਨਹੀਂ ਇਸ ਨਸਲੀ ਹਮਲੇ ਮੌਕੇ ਇਕ ਵਿਅਕਤੀ ਨੇ ਉਸ ਦੇ ਚੇਹਰੇ ਦੇ ਬਹੁਤ ਨੇੜੇ ਆ ਕੇ ਉਸ ਦੀ ਨੱਕ ’ਤੇ ਸਿਰ ਮਾਰਿਆ, ਜਿਸ ਨਾਲ ਉਹ ਜ਼ਖਮੀ ਹੋ ਗਿਆ ਅਤੇ ਖੂਨ ਵਗਣ ਲੱਗ ਪਿਆ । ਕੀ ਆਖਿਆ ਹਰਮਨਪ੍ਰੀਤ ਸਿੰਘ ਨੇ ਸਿੱਖ ਨਰਸ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਮੈਂ ਅਪਣਾ ਕੰਮ ਕਰ ਰਿਹਾ ਸੀ ਪਰ ਉਹ ਮੇਰੇ ਪਿੱਛੇ ਪੈ ਗਏ । ਹਮਲੇ ਤੋਂ ਬਾਅਦ ਮੈਨੂੰ ਹਸਪਤਾਲ ਵਿਚ ਰਾਤ ਬਿਤਾਉਣੀ ਪਈ । ਹੁਣ ਮੈਨੂੰ ਵੱਡੇ ਡਾਕਟਰ ਕੋਲ ਜਾਣਾ ਪਵੇਗਾ ਅਤੇ ਸ਼ਾਇਦ ਸਰਜਰੀ ਵੀ ਕਰਵਾਉਣੀ ਪਵੇ । ਉਸ ਨੇ ਅੱਗੇ ਕਿਹਾ ਕਿ ਮੈਂ ਕੋਸ਼ਿਸ਼ ਕਰਦਾ ਹਾਂ ਕਿ ਮਜ਼ਬੂਤ ਰਹਾਂ ਅਤੇ ਇਨ੍ਹਾਂ ਗੱਲਾਂ ਦੀ ਪਰਵਾਹ ਨਾ ਕਰਾਂ, ਪਰ ਇਹ ਚੋਟ ਅੰਦਰੋਂ ਬਹੁਤ ਦੁੱਖ ਦਿੰਦੀ ਹੈ। ਹੁਣ ਮੈਨੂੰ ਨਹੀਂ ਪਤਾ ਕਿ ਮੈਂ ਮੁੜ ਜਿਮ ਜਾਵਾਂਗਾ ਜਾਂ ਅਪਣੇ ਘੰਟੇ ਬਦਲਾਂਗਾ ਕਿਉਂਕਿ ਸੁਰੱਖਿਅਤ ਮਹਿਸੂਸ ਨਹੀਂ ਕਰਦਾ। ਕੀ ਆਖਿਆ ਹਰਮਨਪ੍ਰੀਤ ਦੀ ਭੈਣ ਨੇ ਆਸਟ੍ਰੇਲੀਆ ਵਿਖੇ ਰਹਿ ਰਹੇ ਹਰਮਨਪ੍ਰੀਤ ਸਿੰਘ ਦੀ ਭੈਣ ਖੁਸ਼ੀ ਕੌਰ ਨੇ ਕਿਹਾ ਕਿ ਪਰਿਵਾਰ ਇਸ ਘਟਨਾ ਨਾਲ ਬਹੁਤ ਹਿਲ ਗਿਆ ਹੈ। ਭਾਰਤੀ ਭਾਈਚਾਰਾ ਜੋ ਆਸਟ੍ਰੇਲੀਆ ਵਿਚ ਦੂਜਾ ਸੱਭ ਤੋਂ ਵੱਡਾ ਪ੍ਰਵਾਸੀ ਸਮੂਹ ਹੈ ਇਸ ਤਰ੍ਹਾਂ ਦੇ ਹਮਲਿਆਂ ਨਾਲ ਚਿੰਤਿਤ ਹੈ । ਇਹ ਘਟਨਾ ਸਿਰਫ਼ ਨਸਲੀ ਪੱਖਪਾਤ ਦੀ ਨਿਸ਼ਾਨੀ ਨਹੀਂ ਸਗੋਂ ਪ੍ਰਵਾਸੀਆਂ ਦੀ ਸੁਰੱਖਿਆ ’ਤੇ ਵੀ ਵੱਡਾ ਸਵਾਲ ਖੜਾ ਕਰਦੀ ਹੈ ।

Related Post

Instagram