post

Jasbeer Singh

(Chief Editor)

Patiala News

ਭਾਰਤ-ਰੂਸ ਖੇਤੀਬਾੜੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਅੰਤਰਰਾਸ਼ਟਰੀ ਪੱਧਰ ਦੀ ਮੀਟਿੰਗ ਹੋਈ ਆਯੋਜਿਤ

post-img

ਭਾਰਤ-ਰੂਸ ਖੇਤੀਬਾੜੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਅੰਤਰਰਾਸ਼ਟਰੀ ਪੱਧਰ ਦੀ ਮੀਟਿੰਗ ਹੋਈ ਆਯੋਜਿਤ ਖੇਤੀਬਾੜੀ, ਵਪਾਰ ਅਤੇ ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਭਾਸ਼ਾਈ ਤਾਲਮੇਲ ਬਹੁਤ ਮਹੱਤਵਪੂਰਨ ਹੈ : ਡਾ. ਰਾਮੇਸ਼ਵਰ ਸਿੰਘ ਡਾ.ਰਾਮੇਸ਼ਵਰ ਸਿੰਘ ਨੇ ਅੰਤਰਰਾਸ਼ਟਰੀ ਲੇਖਕ ਅਨਿਲ ਭਾਰਤੀ* ਦੁਆਰਾ ਲਿਖੀਆਂ ਕਿਤਾਬਾਂ ਕੀਤੀਆਂ ਸਪ੍ਰੇਮ ਭੇਂਟ ਪਟਿਆਲਾ, 2 ਜੂਨ 2025 : ਰੂਸੀ-ਭਾਰਤੀ ਮੈਤ੍ਰੀ ਸੰਘ "ਦਿਸ਼ਾ" ਦੇ ਪ੍ਰਧਾਨ ਡਾ. ਰਾਮੇਸ਼ਵਰ ਸਿੰਘ ਦੀ ਅਗਵਾਈ ਹੇਠ ਰੂਸ ਤੋਂ ਆਏ ਵਫ਼ਦ ਦੀ ਇੱਕ ਵਿਸ਼ੇਸ਼ ਮੀਟਿੰਗ ਉੱਤਰ ਪ੍ਰਦੇਸ਼ ਸਰਕਾਰ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਦਿਨੇਸ਼ ਪ੍ਰਤਾਪ ਸਿੰਘ ਨਾਲ ਹੋਈ। ਇਸ ਸੁਹਿਰਦ ਗੱਲਬਾਤ ਦੌਰਾਨ, ਰੂਸ ਨੂੰ ਭਾਰਤੀ ਫਲਾਂ ਅਤੇ ਸਬਜ਼ੀਆਂ ਦੇ ਨਿਰਯਾਤ ਨੂੰ ਵਧਾਉਣ 'ਤੇ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ । ਇਸ ਮੌਕੇ ਬੋਲਦਿਆਂ ਮੰਤਰੀ ਸ਼੍ਰੀ ਦਿਨੇਸ਼ ਪ੍ਰਤਾਪ ਸਿੰਘ ਨੇ ਕਿਹਾ ਕਿ ਇਹ ਇੱਕ ਅਜਿਹਾ ਕਦਮ ਹੈ ਜੋ ਰੂਸ ਅਤੇ ਭਾਰਤ ਵਿਚਕਾਰ ਵਪਾਰਕ ਸਬੰਧਾਂ ਨੂੰ ਵਧਾਉਣ ਅਤੇ ਭਾਰਤ ਦੀ ਅਮੀਰ ਖੇਤੀਬਾੜੀ ਵਿਰਾਸਤ ਨੂੰ ਹੋਰ ਉਤਸ਼ਾਹਿਤ ਕਰਨ ਲਈ ਇੱਕ ਮੀਲ ਦਾ ਪੱਥਰ ਸਾਬਤ ਹੋ ਸਕਦਾ ਹੈ। ਇਸ ਮੁਲਾਕਾਤ ਵਿੱਚ ਸਤਿਕਾਰ ਵਜੋਂ, ਡਾ. ਰਾਮੇਸ਼ਵਰ ਸਿੰਘ ਨੇ ਮੰਤਰੀ ਸ਼੍ਰੀ ਦਿਨੇਸ਼ ਪ੍ਰਤਾਪ ਸਿੰਘ ਨੂੰ ਪਿਆਰ ਨਾਲ ਦਿਸ਼ਾ ਦਾ 'ਜਰਨਲ' ਭੇਟ ਕੀਤਾ ਅਤੇ ਨਾਲ ਹੀ ਅੰਤਰਰਾਸ਼ਟਰੀ ਲੇਖਕ ਅਨਿਲ ਕੁਮਾਰ ਭਾਰਤੀ ਦੁਆਰਾ ਲਿਖੀ ਗਈ 'ਲੈਂਗੁਏਜ ਲਰਨਿੰਗ ਬੁੱਕ ਆਫ ਹਿੰਦੀ, ਰਸ਼ੀਅਨ ਐਂਡ ਇੰਗਲਿਸ਼' ਨਾਮਕ ਪੁਸਤਕਾਂ ਵੀ ਭੇਟ ਕੀਤੀਆਂ, ਜੋ ਰੂਸ ਅਤੇ ਭਾਰਤ ਨੂੰ ਭਾਸ਼ਾਈ ਅਤੇ ਸੱਭਿਆਚਾਰਕ ਅਧਾਰ 'ਤੇ ਇੱਕ ਦੂਜੇ ਦੇ ਹੋਰ ਨੇੜੇ ਲਿਆਉਂਣ ਦੇ ਉੱਦੇਸ਼ ਨਾਲ ਲਿਖੀ ਗਈ ਹੈ। ਇਸ ਕਿਤਾਬ ਬਾਰੇ ਗੱਲ ਕਰਦਿਆਂ ਡਾ. ਰਾਮੇਸ਼ਵਰ ਸਿੰਘ ਨੇ ਕਿਹਾ ਕਿ ਰੂਸ ਅਤੇ ਭਾਰਤ ਦੇ ਸਦੀਵੀਂ ਮਿੱਤਰਤਾ ਨੂੰ ਭਾਸ਼ਾਈ ਅਧਾਰ ਤੇ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਅੰਤਰਰਾਸਟਰੀ ਭਾਸ਼ਤੀ ਵਿਦਵਾਨ ਅਨਿਲ ਕੁਮਾਰ ਭਾਰਤੀ ਨੇ ਬਹੁਤ ਮਿਹਨਤ ਕੀਤੀ ਹੈ ਅਤੇ ਰਸ਼ੀਅਨ ਇੰਡੀਅਨ ਫ੍ਰੈਂਡਸ਼ਿਪ ਸੋਸਾਇਟੀ ਦਿਸ਼ਾ ਦੀ ਪ੍ਰੇਰਨਾ ਅਤੇ ਸਹਿਯੋਗ ਨਾਲ ਇਸ ਕਿਤਾਬ ਦਾ ਪ੍ਰਕਾਸ਼ਨ ਰੂਸ ਅਤੇ ਭਾਰਤ ਵਿਚਕਾਰ ਸੱਭਿਆਚਾਰਕ ਅਤੇ ਵਪਾਰਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੀ ਸਾਡੀ ਵਚਨਬੱਧਤਾ ਦਾ ਪ੍ਰਤੀਕ ਹੈ। ਇਸ ਮੌਕੇ 'ਤੇ ਬੋਲਦਿਆਂ, ਉੱਤਰ ਪ੍ਰਦੇਸ਼ ਸਰਕਾਰ ਦੇ ਰਾਜ ਮੰਤਰੀ, ਸ਼੍ਰੀ ਦਿਨੇਸ਼ ਪ੍ਰਤਾਪ ਸਿੰਘ ਅਤੇ ਡਾ. ਰਾਮੇਸ਼ਵਰ ਸਿੰਘ ਨੇ ਸਾਂਝੇ ਤੌਰ 'ਤੇ ਕਿਹਾ ਕਿ "ਖੇਤੀਬਾੜੀ ਦੇ ਖੇਤਰ ਵਿੱਚ ਰੂਸ ਅਤੇ ਭਾਰਤ ਵਿਚਕਾਰ ਸਹਿਯੋਗ ਸਿਰਫ਼ ਫਸਲਾਂ ਤੱਕ ਸੀਮਤ ਨਹੀਂ ਹੈ; ਇਹ ਰੂਸ ਅਤੇ ਭਾਰਤ ਵਿਚਕਾਰ ਬਹੁਪੱਖੀ ਸੱਭਿਆਚਾਰਕ ਭਾਈਵਾਲੀ ਦੇ ਭਵਿੱਖ ਨੂੰ ਸੰਵਾਰਨ ਅਤੇ ਵਿਸਤਰਿਤ ਆਕਾਰ ਦੇਣ ਲਈ ਇੱਕ ਯੋਜਨਾਬੱਧ ਯਤਨ ਵੀ ਹੈ।" ਸ਼੍ਰੀ ਦਿਨੇਸ਼ ਪ੍ਰਤਾਪ ਸਿੰਘ, ਬਾਗਬਾਨੀ, ਖੇਤੀਬਾੜੀ ਨਿਰਯਾਤ, ਮਾਰਕੀਟਿੰਗ ਅਤੇ ਵਿਦੇਸ਼ੀ ਵਪਾਰ ਮੰਤਰੀ ਦੇ ਨਾਲ ਮੀਟਿੰਗ ਵਿੱਚ ਸ਼ਾਮਲ ਹੋਏ ਪਤਵੰਤਿਆਂ ਵਿੱਚ ਡਾ. ਰਾਮੇਸ਼ਵਰ ਸਿੰਘ - ਪ੍ਰਧਾਨ ਰੂਸ-ਭਾਰਤ ਦੋਸਤੀ ਐਸੋਸੀਏਸ਼ਨ ਦਿਸ਼ਾ (ਰੂਸ), ਪ੍ਰਦਿਊਮਨ ਪਾਂਡੇ - ਡਾਇਰੈਕਟਰ ਐਫਪੀਓ ਲਕਸ਼ਯ ਉਦੈ, ਹਿਮਾਂਸ਼ੂ ਰਾਜਪੂਤ - ਸੀਈਓ ਡੈਲਮੋਸ ਕੰਸਲਟਿੰਗ ਇੰਡੀਆ, ਵਲਾਦੀਸਲਾਵ ਅਮੇਵ - ਡਾਇਰੈਕਟਰ ਅਲਫਾ-ਸੇਵਾ (ਸਵਿਟਜ਼ਰਲੈਂਡ), ਸ਼੍ਰੀਮਤੀ ਇੰਨਾ: ਮੈਂਬਰ ਰੂਸੀ ਵਫ਼ਦ, ਅਭਿਸ਼ੇਕ ਵਿਕਰਮ ਸਿੰਘ - ਉਪ ਪ੍ਰਧਾਨ ਰੂਸ-ਭਾਰਤੀ ਮੈਤਰੀ ਸੰਘ ਦਿਸ਼ਾ (ਰੂਸ) ਵੀ ਸ਼ਾਮਲ ਸਨ।

Related Post