
ਏਸ਼ੀਅਨ ਕਾਲਜ ਪਟਿਆਲਾ ਵਿਖੇ ਮਨਾਇਆ ਗਿਆ ਅੰਤਰਰਾਸ਼ਟਰੀ ਸਾਖ਼ਰਤਾ ਦਿਵਸ
- by Jasbeer Singh
- September 10, 2024

ਏਸ਼ੀਅਨ ਕਾਲਜ ਪਟਿਆਲਾ ਵਿਖੇ ਮਨਾਇਆ ਗਿਆ ਅੰਤਰਰਾਸ਼ਟਰੀ ਸਾਖ਼ਰਤਾ ਦਿਵਸ ਪਟਿਆਲਾ : ਏਸ਼ੀਅਨ ਕਾਲਜ ਪਟਿਆਲਾ ਵਿਖੇ ਏਸ਼ੀਅਨ ਕਾਲਜ ਦੇ ਸਾਖ਼ਰਤਾ ਕਲੱਬ ਦੀ ਅਗਵਾਈ ਵਿੱਚ ਅੰਤਰਰਾਸ਼ਟਰੀ ਸਾਖ਼ਰਤਾ ਦਿਵਸ ਦਾ ਆਯੋਜਨ ਕਰਵਾਇਆ ਗਿਆ। ਇਸ ਮੌਕੇ ਉੱਤੇ ਡਾ.ਸੁਰਜੀਤ ਸਿੰਘ (ਪ੍ਰੋਫੈਸਰ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ) ਨੇ ਮੁੱਖ ਮਹਿਮਾਨ ਵਜੋਂ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਉਨ੍ਹਾਂ ਦਾ ਕਾਲਜ ਵਿੱਚ ਪਹੁੰਚਣ ਤੇ ਕਾਲਜ ਦੇ ਚੇਅਰਮੈਨ ਸ੍ਰੀ ਤਰਸੇਮ ਸੈਣੀ ਜੀ ਪ੍ਰਿੰਸੀਪਲ ਡਾ. ਮੀਨੂੰ ਸਿੰਘ ਸਚਾਨ ਅਤੇ ਮੈਨੇਜਮੈਂਟ ਮੈਂਬਰ ਸ.ਸਿੰਗਾਰ ਸਿੰਘ ਜੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਡਾ.ਜਸਵੀਰ ਕੌਰ ਨੇ ਡਾ.ਸੁਰਜੀਤ ਸਿੰਘ ਜੀ ਦੀਆਂ ਪ੍ਰਾਪਤੀਆਂ, ਰਚਨਾਵਾਂ ਤੇ ਪੰਜਾਬੀ ਸਾਹਿਤ ਵਿੱਚ ਉਨ੍ਹਾਂ ਦੇ ਵੱਡਮੁੱਲੇ ਯੋਗਦਾਨ ਬਾਰੇ ਦੱਸਦਿਆ ਕੀਤੀ। ਇਸ ਤੋਂ ਪਿਛੋਂ ਡਾ. ਸੁਰਜੀਤ ਸਿੰਘ ਜੀ ਨੇ ਸਾਖ਼ਰਤਾ ਦਿਵਸ ਦੇ ਇਤਿਹਾਸਿਕਤਾ ਤੇ ਚਾਨਣਾ ਪਾਉਣ ਦੇ ਨਾਲ-ਨਾਲ ਹੋਏ ਵਿਦਿਆਰਥੀਆਂ ਨੂੰ ਸਾਖ਼ਰਤਾ ਦਿਵਸ ਦਾ ਵਿਸ਼ਾ 2024 (ਬਹੁਭਾਸ਼ਾਈ ਸਿੱਖਿਆ) ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਕਿਤਾਬੀ ਗਿਆਨ ਹੀ ਸਾਡੇ ਜੀਵਨ ਲਈ ਜ਼ਰੂਰੀ ਨਹੀਂ ਸਗੋਂ ਉਸ ਤੇ ਅਮਲ ਕਰਨਾ ਵੀ ਜ਼ਰੂਰੀ ਹੈ। ਉਨ੍ਹਾਂ ਨੇ ਵਿਦਿਆਰਥੀ ਜੀਵਨ ਵਿੱਚ ਭਾਸ਼ਾ ਦੀ ਮਹੱਤਤਾ ਦੱਸਦੇ ਹੋਏ ਕਿਹਾ, ਕਿ ਦੁਨੀਆ ਦੀਆਂ ਸਾਰੀਆਂ ਭਾਸ਼ਾਵਾਂ ਖੁਬਸੂਰਤ ਹਨ ਅਤੇ ਹਰ ਭਾਸ਼ਾ ਆਪਣੇ ਆਪ ਵਿੱਚ ਮੁਕੰਮਲ ਹੈ ਅਤੇ ਨਾਲ ਹੀ ਇਹ ਵੀ ਦੱਸਿਆ ਕਿ ਅਸਲੀ ਸਾਖ਼ਰ ਕੌਣ ਹੈ। ਪੜ੍ਹ-ਲਿਖ ਕੇ ਅਸੀਂ ਸਾਖ਼ਰ ਤਾਂ ਬਣ ਜਾਂਦੇ ਹਨ ਪਰ ਗਿਆਨ ਪ੍ਰਾਪਤ ਕਰ ਕੇ ਰੁਜ਼ਗਾਰ ਹਾਸਲ ਨਹੀਂ ਕਰ ਸਕਦੇ। ਉਨ੍ਹਾਂ ਨੇ ਸਾਖ਼ਰਤਾ ਦਿਵਸ ਦੇ ਮੌਕੇ ਤੇ ਸ਼ਬਦ ਗੁਰੂ ਦੀ ਮਹੱਤਤਾ ਬਾਰੇ ਦੱਸਦਿਆ ਕਿਹਾ ਕਿ ਸ਼ਬਦ ਦੋ ਸ਼ਬਦਾਂ ਬੁੱਧੀ + ਸੰਵੇਦਨਾ ਦਾ ਸੁਮੇਲ ਹੈ। ਇਸ ਦੀ ਹੋਰ ਸਪਸ਼ਟਤਾ ਦੇਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਕਬੀਰ ਜੀ ਦੇ ਸਲੋਕਾਂ ਦੇ ਹਵਾਲਿਆ ਨਾਲ ਸ਼ਬਦ ਗੁਰੂ ਦੀ ਮਹੱਤਤਾ ਤੋਂ ਜਾਣੂ ਕਰਵਾਉਂਦੇ ਹੋਏ ਸ਼ਬਦਾਂ ਦੀ ਸਾਰਥਿਕਤਾ ਤੇ ਜੋਰ ਦਿੱਤਾ। ਇਸ ਸੰਬੰਧੀ ਵਿਦਿਆਰਥੀਆਂ ਤੋਂ ਵੀ ਸਵਾਲ ਜਵਾਬ ਕੀਤੇ ਗਏ ਅਤੇ ਵਿਦਿਆਰਥੀਆਂ ਨੇ ਵੀ ਆਪਣੇ ਸਵਾਲ ਜਵਾਬ ਕੀਤੇ। ਇਸ ਪਿਛੋਂ ਸਾਖ਼ਰਤਾ ਦਿਵਸ ਨਾਲ ਸੰਬੰਧਿਤ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ ਜੇਤੂ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਡਾ.ਸੁਰਜੀਤ ਸਿੰਘ, ਕਾਲਜ ਦੇ ਚੇਅਰਮੈਨ ਸ੍ਰੀ ਤਰਸੇਮ ਸੈਣੀ ਜੀ ਅਤੇ ਪ੍ਰਿੰਸੀਪਲ ਡਾ. ਮੀਨੂੰ ਸਿੰਘ ਸਚਾਨ ਜੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਲਜ ਦੇ ਲਿਟਰੇਰੀ ਕਲੱਬ ਦੇ ਮੈਂਬਰ (ਡਾ.ਜਸਵੀਰ ਕੌਰ, ਡਾ.ਪਰਮਜੀਤ ਕੌਰ, ਡਾ.ਹਰਜਿੰਦਰਪਾਲ ਕੌਰ, ਮਿਸ.ਅਮਨਦੀਪ ਕੌਰ, ਮਿਸ.ਮਨਜੋਤ ਕੌਰ, ਮਿਸ.ਸਿਮਰਨ) ਤੇ ਵਿਦਿਆਰਥੀ ਵੀ ਸ਼ਾਮਿਲ ਸਨ।