post

Jasbeer Singh

(Chief Editor)

National

ਪਲੰਬਰ ਦੇ ਬੈਂਕ ਖਾਤੇ `ਚ 294 ਕਰੋੜ ਰੁਪਏ ਆਉਣ ਨਾਲ ਜਾਂਚ ਸ਼ੁਰੂ

post-img

ਪਲੰਬਰ ਦੇ ਬੈਂਕ ਖਾਤੇ `ਚ 294 ਕਰੋੜ ਰੁਪਏ ਆਉਣ ਨਾਲ ਜਾਂਚ ਸ਼ੁਰੂ

ਗਯਾ ਜੀ, 6 ਜੂਨ 2026 : ਭਾਰਤ ਦੇਸ ਦੇ ਸੂੁਬੇ ਬਿਹਾਰ (Bihar) ਦੇ ਜਿਲਾ ਗਯਾ ਜੀ ਵਿਖੇ ਇਕ ਪਲੰਬਰ ਦੇ ਬੈਂਕ ਖਾਤੇ ਵਿਚ ਕਰੋੜਾਂ ਰੁਪਏ ਜਮ੍ਹਾ (Crores of rupees deposited) ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕੌਣ ਹੈ ਇਹ ਪਲੰਬਰ

ਬਿਹਾਰ ਦੇ ਗਯਾ ਜੀ ਜਿਲੇ `ਚ ਇਕ ਪਲੰਬਰ ਦੇ ਬੈਂਕ ਖਾਤੇ (Bank accounts) `ਚ 294 ਕਰੋੜ ਰੁਪਏ ਕਥਿਤ ਤੌਰ `ਤੇ ਜਮ੍ਹਾ ਹੋ ਗਏ । ਪਲੰਬਰ ਵਿਕਾਸ ਕੁਮਾਰ (Plumber Vikas Kumar) ਜਿਲੇ ਦੇ ਬੋਧਗਯਾ ਥਾਣਾ ਖੇਤਰ ਦੇ ਮਸਤਪੁਰਾ ਪਿੰਡ ਦਾ ਨਿਵਾਸੀ ਹੈ ।

ਕੀ ਦੱਸਿਆ ਬੋਧਗਯਾ ਥਾਣਾ ਮੁਖੀ ਨੇ

ਪੁਲਸ ਪੈਸੇ ਦੇ ਸਰੋਤ ਅਤੇ ਸੰਭਾਵੀ ਬੈਂਕਿੰਗ ਬੇਨਿਯਮੀਆਂ ਦੀ ਜਾਂਚ ਕਰ ਰਹੀ ਹੈ । ਬੋਧਗਯਾ ਥਾਣਾ ਮੁਖੀ ਮਨੋਜ ਕੁਮਾਰ ਸਿੰਘ ਨੇ ਦੱਸਿਆ ਕਿ ਇਹ ਇਕ ਸੰਵੇਦਨਸ਼ੀਲ ਵਿੱਤੀ ਮਾਮਲਾ ਹੈ । ਬੈਂਕ ਰਿਕਾਰਡ, ਸਰਵਰ ਲੌਗ, ਵਿੱਤੀ ਲੈਨ-ਦੇਣ ਆਈ. ਡੀ. ਅਤੇ ਸਬੰਧਤ ਖਾਤਿਆਂ ਦੀ ਡੂੰਘਾਈ ਨਾਲ ਸਮੀਖਿਆ ਕੀਤੀ ਜਾ ਰਹੀ ਹੈ ।

ਮੈਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਹੈ : ਵਿਕਾਸ

ਵਿਕਾਸ ਨੇ ਦੱਸਿਆ ਕਿ ਉਸ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਇਹ ਰਾਸ਼ੀ ਕਿੱਥੋਂ ਆਈ ਅਤੇ ਉਸ ਨੇ ਇਸ ਦੀ ਵਰਤੋਂ ਕਰਨ ਦਾ ਕੋਈ ਯਤਨ ਨਹੀਂ ਕੀਤਾ । ਵਿਕਾਸ ਅਨੁਸਾਰ ਜਦੋਂ ਉਸ ਨੇ ਆਪਣਾ ਬੈਂਕ ਵੇਰਵਾ ਦੇਖਿਆ ਤਾਂ ਉਸ ’ਚ ਲੱਗਭਗ 94 ਕਰੋੜ ਰੁਪਏ ਵਿਖਾਈ ਦੇ ਰਹੇ ਸਨ, ਜੋ ਸ਼ਾਮ ਤੱਕ ਵਧ ਕੇ ਲੱਗਭਗ 294 ਕਰੋੜ ਰੁਪਏ ਹੋ ਗਏ । ਉਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਸ ਦੇ ਖਾਤੇ `ਚ ਕੇਵਲ 113 ਰੁਪਏ ਸਨ ।

Related Post

Instagram